World Osteoporosis Day: ਰੀਲਜ਼ ਦੇਖਣ ਦੀ ਲਤ ਦਾ ਰੀੜ੍ਹ ਦੀ ਹੱਡੀ ਨਾਲ ਕੀ ਹੈ ਸਬੰਧ? ਮਾਹਰ ਤੋਂ ਜਾਣੋ ਇਸ ਦੇ ਨੁਕਸਾਨ
World Osteoporosis Day: ਰੀਲਜ਼ ਨੂੰ ਘੰਟਿਆਂ ਤੱਕ ਦੇਖਣ ਦੀ ਆਦਤ ਦਿਮਾਗ ਅਤੇ ਅੱਖਾਂ ਤੋਂ ਇਲਾਵਾ ਸਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦਾ ਰੀੜ੍ਹ ਦੀ ਹੱਡੀ 'ਤੇ ਕੀ ਅਸਰ ਪੈਂਦਾ ਹੈ, ਮਾਹਰ ਤੋਂ ਜਾਣੋ...
ਸਵੇਰੇ, ਸ਼ਾਮ ਅਤੇ ਦੇਰ ਰਾਤ ਤੱਕ ਜ਼ਿਆਦਾਤਰ ਲੋਕ ਘੰਟਿਆਂ ਤੱਕ ਰੀਲਜ਼ ਦੇਖਣ ਵਿੱਚ ਆਪਣਾ ਸਮਾਂ ਬਰਬਾਦ ਕਰਦੇ ਹਨ। ਕਈ ਰਿਸਰਚਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਮੁਤਾਬਕ ਸਕ੍ਰੀਨ ਟਾਈਮ ਦੀ ਕੋਈ ਹੱਦ ਨਾ ਹੋਣ ਦਾ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਅਸਰ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲਤ ਸਾਡੀ ਰੀੜ੍ਹ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ? ਅੱਜ ਯਾਨੀ 20 ਅਕਤੂਬਰ ਨੂੰ ਵਿਸ਼ਵ ਓਸਟੀਓਪੋਰੋਸਿਸ ਦਿਵਸ (World Osteoporosis Day) ਵਜੋਂ ਮਨਾਇਆ ਜਾਂਦਾ ਹੈ। ਓਸਟੀਓਪੋਰੋਸਿਸ ਹੱਡੀਆਂ ਨਾਲ ਸਬੰਧਤ ਇੱਕ ਬਿਮਾਰੀ ਹੈ। ਜੇਕਰ ਕੋਈ ਵਿਅਕਤੀ ਇਸ ਦੀ ਲਪੇਟ ਵਿੱਚ ਆ ਜਾਵੇ, ਤਾਂ ਮਾਮੂਲੀ ਜਿਹੀ ਸੱਟ ਜਾਂ ਡਿੱਗਣ ਨਾਲ ਵੀ ਹੱਡੀ ਟੁੱਟਣ ਦਾ ਖ਼ਤਰਾ ਰਹਿੰਦਾ ਹੈ।
ਭਾਰਤ ਵਿੱਚ ਲੋਕ ਪੇਟ ਜਾਂ ਹੋਰ ਸਿਹਤ ਸਮੱਸਿਆਵਾਂ ‘ਤੇ ਧਿਆਨ ਦਿੰਦੇ ਹਨ, ਪਰ ਹੱਡੀਆਂ ਦੀ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਬਿਮਾਰੀ ਖ਼ਤਰਨਾਕ ਹੈ, ਇਸ ਲਈ ਵਿਸ਼ਵ ਓਸਟੀਓਪੋਰੋਸਿਸ ਦਿਵਸ ਰਾਹੀਂ ਲੋਕਾਂ ਨੂੰ ਹੱਡੀਆਂ ਦੀ ਦੇਖਭਾਲ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਦਿਨ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਤੁਹਾਨੂੰ ਮਾਹਿਰ ਦੀ ਮਦਦ ਨਾਲ ਦੱਸਣ ਜਾ ਰਹੇ ਹਾਂ ਕਿ ਰੀਲਜ਼ ਜਾਂ ਫ਼ੋਨ ਦੇਖਣ ਦੀ ਲਤ ਰੀੜ੍ਹ ਦੀ ਹੱਡੀ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ।
ਰੀਲਜ਼ ਦੇਖਣ ਦੀ ਲਤ ਦਾ ਰੀੜ੍ਹ ਦੀ ਹੱਡੀ ‘ਤੇ ਅਸਰ
ਡਾਕਟਰ ਗੌਰਵ ਬਤਰਾ (ਪ੍ਰਿੰਸੀਪਲ ਕੰਸਲਟੈਂਟ, ਨਿਊਰੋ ਸਰਜਰੀ, ਯਸ਼ੋਦਾ ਮੈਡੀਸਿਟੀ, ਇੰਦਰਾਪੁਰਮ) ਦਾ ਕਹਿਣਾ ਹੈ ਕਿ ਰੀਲਜ਼, YouTube Shorts ਅਤੇ ਹੋਰ ਛੋਟੀਆਂ ਵੀਡੀਓਜ਼ ਦੇਖਣ ਦੀ ਆਦਤ ਅੱਜਕੱਲ੍ਹ ਕਾਫ਼ੀ ਆਮ ਹੋ ਗਈ ਹੈ। ਲੋਕ ਅਕਸਰ ਘੰਟਿਆਂ ਤੱਕ ਮੋਬਾਈਲ ਸਕ੍ਰੋਲ ਕਰਦੇ ਰਹਿੰਦੇ ਹਨ। ਇਹ ਆਦਤ ਨਾ ਸਿਰਫ਼ ਮਾਨਸਿਕ ਸਿਹਤ, ਸਗੋਂ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਖ਼ਾਸ ਤੌਰ ‘ਤੇ, ਲੰਬੇ ਸਮੇਂ ਤੱਕ ਗਰਦਨ ਝੁਕਾ ਕੇ ਮੋਬਾਈਲ ਦੇਖਣ ਨਾਲ ਗਰਦਨ, ਮੋਢਿਆਂ ਅਤੇ ਪਿੱਠ ‘ਤੇ ਦਬਾਅ ਪੈਂਦਾ ਹੈ।
ਰੀਲਜ਼ ਦੇਖਣ ਨਾਲ ਰੀੜ੍ਹ ਦੀ ਹੱਡੀ ‘ਤੇ ਕੀ ਅਸਰ ਪੈਂਦਾ ਹੈ?
ਲਗਾਤਾਰ ਰੀਲਜ਼ ਦੇਖਦੇ ਸਮੇਂ ਲੋਕ ਅਕਸਰ ਸਿਰ ਝੁਕਾ ਕੇ ਬੈਠਦੇ ਹਨ ਅਤੇ ਉਨ੍ਹਾਂ ਦੀ ਪਿੱਠ ਵੀ ਝੁਕੀ ਰਹਿੰਦੀ ਹੈ। ਇਸ ਨਾਲ ਗਰਦਨ ਦੀ ਰੀੜ੍ਹ ਦੀ ਹੱਡੀ ‘ਤੇ ਵਾਧੂ ਦਬਾਅ ਪੈ ਸਕਦਾ ਹੈ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਗਰਦਨ ਵਿੱਚ ਦਰਦ, ਅਕੜਾਅ, ਮੋਢਿਆਂ ਵਿੱਚ ਪਰੇਸ਼ਾਨੀ ਅਤੇ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਦਰਦ ਹੋ ਸਕਦਾ ਹੈ। ਇਸ ਨੂੰ ਆਮ ਤੌਰ ‘ਤੇ ਟੈਕਸਟ ਨੇਕ (Text Neck) ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ
ਜ਼ਿਆਦਾ ਦੇਰ ਫ਼ੋਨ ਦੇਖਣਾ ਅਤੇ ਘੱਟ ਸਰੀਰਕ ਗਤੀਵਿਧੀ
ਲਗਾਤਾਰ ਰੀਲਜ਼ ਦੇਖਣ ਕਾਰਨ ਲੋਕ ਸਰੀਰਕ ਸਰਗਰਮੀਆਂ ਘੱਟ ਕਰ ਦਿੰਦੇ ਹਨ। ਲੰਬੇ ਸਮੇਂ ਤੱਕ ਇੱਕੋ ਥਾਂ ‘ਤੇ ਬੈਠੇ ਰਹਿਣ ਨਾਲ ਮਾਸਪੇਸ਼ੀਆਂ ਵਿੱਚ ਥਕਾਵਟ ਅਤੇ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ। ਨੀਂਦ ਦੀ ਕਮੀ ਅਤੇ ਰੋਜ਼ਾਨਾ ਦੀ ਰੁਟੀਨ ਵਿਗੜਨ ਨਾਲ ਵੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ।
ਮਾਹਰ ਕੀ ਸਲਾਹ ਦਿੰਦੇ ਹਨ?
ਡਾਕਟਰ ਗੌਰਵ ਬਤਰਾ ਦਾ ਕਹਿਣਾ ਹੈ ਕਿ ਮੋਬਾਈਲ ਨੂੰ ਅੱਖਾਂ ਦੇ ਸਾਹਮਣੇ ਰੱਖਣਾ, ਵਿਚਕਾਰ-ਵਿਚਕਾਰ ਬ੍ਰੇਕ ਲੈਣਾ ਅਤੇ ਗਰਦਨ ਤੇ ਮੋਢਿਆਂ ਦੀਆਂ ਹਲਕੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ । ਨਿਯਮਿਤ ਤੌਰ ‘ਤੇ ਸੈਰ ਕਰਨਾ ਅਤੇ ਸਹੀ ਮੁਦਰਾ ਵਿੱਚ ਬੈਠਣਾ ਵੀ ਜ਼ਰੂਰੀ ਹੈ।
ਰੀਲਜ਼ ਦੇਖਣ ਲਈ ਸਮਾਂ ਤੈਅ ਕਰੋ ਅਤੇ ਵੀਡੀਓ ਦੇਖਦੇ ਸਮੇਂ ਬੈਠਣ ਦੇ ਆਪਣੇ ਤਰੀਕੇ ਦਾ ਖ਼ਾਸ ਧਿਆਨ ਰੱਖੋ। ਜੇਕਰ ਲਗਾਤਾਰ ਦਰਦ, ਝਨਝਨਾਹਟ, ਸੁੰਨਪਨ ਜਾਂ ਕਮਜ਼ੋਰੀ ਮਹਿਸੂਸ ਹੋਵੇ, ਤਾਂ ਨਿਊਰੋਸਰਜਨ ਦੀ ਸਲਾਹ ਲਓ।
Source: TV9Hindi.com


