AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬੀ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਖੁਲਾਸਾ, ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਕਰ ਰਹੀ ਹੈ ਪ੍ਰਭਾਵਿਤ

Mental Health: ਖੋਜ ਮੁਤਾਬਕ ਲਗਾਤਾਰ ਵੀਡੀਓ ਦੇਖਣ ਦੀ ਆਦਤ ਯਾਨੀ Binge Watching ਕੁਝ ਸਮੇਂ ਲਈ ਖੁਸ਼ੀ ਅਤੇ ਮਨੋਰੰਜਨ ਦੇ ਸਕਦੀ ਹੈ, ਪਰ ਜਦੋਂ ਇਹ ਆਦਤ ਬਹੁਤ ਜ਼ਿਆਦਾ ਅਤੇ ਬੇਕਾਬੂ ਹੋ ਜਾਂਦੀ ਹੈ, ਤਾਂ ਇਹ ਨੀਂਦ ਦੇ ਪੈਟਰਨ ਨੂੰ ਵਿਗਾੜ ਸਕਦੀ ਹੈ। ਇਸ ਦਾ ਸਬੰਧ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਵੀ ਸਾਹਮਣੇ ਆਇਆ ਹੈ।

ਪੰਜਾਬੀ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਖੁਲਾਸਾ, ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਕਰ ਰਹੀ ਹੈ ਪ੍ਰਭਾਵਿਤ
ਲਗਾਤਾਰ ਵੀਡੀਓ ਦੇਖਣ ਦੀ ਆਦਤ ਵਿਗਾੜ ਰਹੀ ਹੈ ਨੌਜਵਾਨਾਂ ਦੀ ਨੀਂਦ Photo Credit : Meta AI
tv9-punjabi
| Updated On: 12 Oct 2026 17:36 PM IST
Share

ਡਿਜੀਟਲ ਦੌਰ ਵਿੱਚ ਲਗਾਤਾਰ ਵੀਡੀਓ ਦੇਖਣ ਦੀ ਆਦਤ ਨੌਜਵਾਨਾਂ ਦੀ ਨੀਂਦ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਮਨੋਰੰਜਨ ਲਈ ਸ਼ੁਰੂ ਹੋਣ ਵਾਲੀ ਇਹ ਆਦਤ ਕਈ ਵਾਰ ਬੇਕਾਬੂ ਹੋ ਜਾਂਦੀ ਹੈ, ਜਿਸ ਕਾਰਨ ਸੌਣ ਦੀ ਰੋਜ਼ਾਨਾ ਰੁਟੀਨ ਵਿਗੜ ਜਾਂਦੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਲਗਾਤਾਰ ਵੀਡੀਓ ਦੇਖਣ ਦੀ ਆਦਤ ਦੇ ਕਈ ਪਹਿਲੂ ਖ਼ਰਾਬ ਨੀਂਦ ਅਤੇ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਅਧਿਐਨ ਵਿੱਚ ਬਿਸਤਰੇ ‘ਤੇ ਲੇਟ ਕੇ ਆਨਲਾਈਨ ਸਮੱਗਰੀ ਦੇਖਦੇ ਰਹਿਣਾ, ਸੌਣ ਵਿੱਚ ਦੇਰੀ ਕਰਨਾ ਅਤੇ ਆਪਣੇ ਵਿਵਹਾਰ ‘ਤੇ ਕਾਬੂ ਨਾ ਰੱਖ ਸਕਣ ਨੂੰ ਮੁੱਖ ਕਾਰਕਾਂ ਵਜੋਂ ਦਰਸਾਇਆ ਗਿਆ ਹੈ।

ਇਹ ਖੋਜ ਮਨੋਵਿਗਿਆਨ ਵਿਭਾਗ ਦੀ ਖੋਜਾਰਥੀ ਡਾ. ਅੰਮ੍ਰਿਤ ਕੌਰ ਹੰਸ ਨੇ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ। ਇਸ ਅਧਿਐਨ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ। ਸ਼ੁਰੂਆਤੀ ਪੜਾਅ ‘ਤੇ 1,170 ਭਾਗੀਦਾਰਾਂ ਵਿੱਚੋਂ ਨਿਰਧਾਰਤ ਮਾਪਦੰਡਾਂ ‘ਤੇ ਖਰੇ ਉਤਰਨ ਵਾਲੇ 668 ਨੌਜਵਾਨਾਂ ਨੂੰ ਮੁੱਖ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਗਿਆ। ਖੋਜ ਮੁਤਾਬਕ ਲਗਾਤਾਰ ਵੀਡੀਓ ਦੇਖਣ ਦੀ ਆਦਤ ਯਾਨੀ Binge Watching ਕੁਝ ਸਮੇਂ ਲਈ ਖੁਸ਼ੀ ਅਤੇ ਮਨੋਰੰਜਨ ਦੇ ਸਕਦੀ ਹੈ, ਪਰ ਜਦੋਂ ਇਹ ਬਹੁਤ ਜ਼ਿਆਦਾ ਅਤੇ ਬੇਕਾਬੂ ਹੋ ਜਾਂਦੀ ਹੈ, ਤਾਂ ਨੀਂਦ ਦੇ ਪੈਟਰਨ ਨੂੰ ਵਿਗਾੜ ਸਕਦੀ ਹੈ। ਇਸ ਦਾ ਸਬੰਧ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਵੀ ਪਾਇਆ ਗਿਆ ਹੈ।

ਬਿਸਤਰੇ ‘ਤੇ ਵੀਡੀਓ ਦੇਖਣਾ ਅਤੇ ਸੌਣ ਵਿੱਚ ਦੇਰੀ ਮੁੱਖ ਕਾਰਨ

ਖੋਜ ਵਿੱਚ ਸਾਹਮਣੇ ਆਇਆ ਕਿ ਬਿਸਤਰੇ ‘ਤੇ ਲੇਟ ਕੇ ਲਗਾਤਾਰ ਆਨਲਾਈਨ ਵੀਡੀਓ ਦੇਖਦੇ ਰਹਿਣਾ ਅਤੇ ਸਮੇਂ ਸਿਰ ਸੌਣ ਲਈ ਖ਼ੁਦ ‘ਤੇ ਕਾਬੂ ਨਾ ਰੱਖ ਸਕਣਾ ਨੌਜਵਾਨਾਂ ਦੀ ਮਾਨਸਿਕ ਤੰਦਰੁਸਤੀ ਵਿੱਚ ਕਮੀ ਨਾਲ ਜੁੜੇ ਮੁੱਖ ਕਾਰਕ ਹਨ। ਇਹ ਸਮੱਸਿਆ ਉਦੋਂ ਹੋਰ ਗੰਭੀਰ ਹੋ ਸਕਦੀ ਹੈ, ਜਦੋਂ ਨੌਜਵਾਨਾਂ ਨੂੰ ਆਪਣੀਆਂ ਡਿਜੀਟਲ ਆਦਤਾਂ ਅਤੇ ਉਨ੍ਹਾਂ ਦੇ ਵਿਵਹਾਰ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਅਹਿਸਾਸ ਨਹੀਂ ਹੁੰਦਾ। ਮਨੋਵਿਗਿਆਨ ਵਿੱਚ ਆਪਣੇ ਵਿਚਾਰਾਂ ਅਤੇ ਵਿਵਹਾਰ ਪ੍ਰਤੀ ਸੁਚੇਤ ਰਹਿਣ ਦੀ ਇਸ ਸਮਰੱਥਾ ਨੂੰ Mindfulness ਕਿਹਾ ਜਾਂਦਾ ਹੈ। ਅਧਿਐਨ ਵਿੱਚ ਇਕੱਲੇਪਣ ਦੀ ਭਾਵਨਾ ਨੂੰ ਵੀ ਇੱਕ ਮਹੱਤਵਪੂਰਨ ਕਾਰਕ ਦੱਸਿਆ ਗਿਆ ਹੈ। ਜਦੋਂ ਨੌਜਵਾਨ ਅਸਲ ਜ਼ਿੰਦਗੀ ਵਿੱਚ ਲੋਕਾਂ ਨਾਲ ਮੇਲ-ਮਿਲਾਪ ਕਰਨ ਦੀ ਬਜਾਏ ਵਰਚੁਅਲ ਦੁਨੀਆ ਵਿੱਚ ਰਿਸ਼ਤੇ ਅਤੇ ਜੁੜਾਅ ਲੱਭਣ ਲੱਗਦੇ ਹਨ, ਤਾਂ ਇਸ ਦਾ ਅਸਰ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ‘ਤੇ ਪੈ ਸਕਦਾ ਹੈ।

ਸਿਹਤਮੰਦ ਡਿਜੀਟਲ ਆਦਤਾਂ ਅਪਣਾਉਣ ‘ਤੇ ਜ਼ੋਰ

ਖੋਜ ਦੀ ਨਿਗਰਾਨੀ ਕਰਨ ਵਾਲੀ ਪ੍ਰੋ. ਹਰਪ੍ਰੀਤ ਕੌਰ ਮੁਤਾਬਕ ਨੌਜਵਾਨਾਂ ਨੂੰ ਡਿਜੀਟਲ ਮਾਧਿਅਮਾਂ ਦੀ ਵਰਤੋਂ ਵਿੱਚ ਸੰਤੁਲਨ ਬਣਾਈ ਰੱਖਣ, ਸੌਣ ਦਾ ਨਿਯਮਤ ਸਮਾਂ ਤੈਅ ਕਰਨ ਅਤੇ ਸਮਾਜਿਕ ਮੇਲ-ਮਿਲਾਪ ਵਧਾਉਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਇਸ ਨਾਲ ਡਿਜੀਟਲ ਯੁੱਗ ਵਿੱਚ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਡਾ. ਅੰਮ੍ਰਿਤ ਕੌਰ ਹੰਸ ਅਤੇ ਉਨ੍ਹਾਂ ਦੀ ਮਾਰਗਦਰਸ਼ਕ ਪ੍ਰੋ. ਹਰਪ੍ਰੀਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਮੀਡੀਆ ਦੀ ਬੇਲੋੜੀ ਵਰਤੋਂ ਅਤੇ ਇਸ ਨਾਲ ਜੁੜੇ ਮਨੋ-ਸਮਾਜਿਕ ਕਾਰਕ ਨੌਜਵਾਨਾਂ ਦੀ ਸਿਹਤ ‘ਤੇ ਡੂੰਘਾ ਅਸਰ ਪਾ ਰਹੇ ਹਨ।

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...