AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਦੀ ਦੇ ਮੌਸਮ ‘ਚ ਅੱਖਾਂ ‘ਚ ਪਾਣੀ ਕਿਉਂ ਆਉਣ ਲੱਗਦਾ ਹੈ, ਕਿਤੇ ਇਹ ਬੀਮਾਰੀ ਤਾਂ ਨਹੀਂ?

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਅੰਗ ਹਨ। ਸਾਡੇ ਲਈ ਇਸ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਅੱਖਾਂ 'ਚ ਵਾਰ-ਵਾਰ ਪਾਣੀ ਆਉਂਦਾ ਰਹਿੰਦਾ ਹੈ, ਜਿਸ ਨੂੰ ਲੋਕ ਆਮ ਸਮਝਦੇ ਹਨ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਸਮੱਸਿਆ ਵੀ ਬਣ ਸਕਦੀ ਹੈ।

ਸਰਦੀ ਦੇ ਮੌਸਮ 'ਚ ਅੱਖਾਂ 'ਚ ਪਾਣੀ ਕਿਉਂ ਆਉਣ ਲੱਗਦਾ ਹੈ, ਕਿਤੇ ਇਹ ਬੀਮਾਰੀ ਤਾਂ ਨਹੀਂ?
ਅੱਖਾਂ ਦੀ ਦੇਖਭਾਲ. (ਸੰਕੇਤਕ ਤਸਵੀਰ)
tv9-punjabi
| Published: 19 Jan 2024 18:27 PM IST
Share

ਅੱਖਾਂ ਵਿੱਚ ਪਾਣੀ ਆਉਣਾ ਚੰਗੀ ਗੱਲ ਹੈ ਪਰ ਜ਼ਿਆਦਾ ਪਾਣੀ ਵਾਲੀਆਂ ਅੱਖਾਂ ਇੱਕ ਸਮੱਸਿਆ ਬਣ ਸਕਦੀਆਂ ਹਨ। ਅਸਲ ਵਿੱਚ ਜਦੋਂ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਸਾਡੀਆਂ ਅੱਖਾਂ ਬਾਹਰੀ ਗੰਦਗੀ ਤੋਂ ਬਚਾਅ ਕਰਦੀਆਂ ਹਨ ਅਤੇ ਅੱਖਾਂ ਨੂੰ ਨਮੀ ਵੀ ਪ੍ਰਦਾਨ ਕਰਦੀਆਂ ਹਨ। ਇਹ ਪੂਰੀ ਪ੍ਰਕਿਰਿਆ ਅੱਖਾਂ ਵਿੱਚ ਮੌਜੂਦ ਲੇਕ੍ਰਿਮਲ ਗਲੈਂਡ ਦੁਆਰਾ ਕੀਤੀ ਜਾਂਦੀ ਹੈ। ਲੇਕ੍ਰਿਮਲ ਗਲੈਂਡ ਅੱਖਾਂ ਲਈ ਢਾਲ ਦਾ ਕੰਮ ਕਰਦੀ ਹੈ।

ਦਰਅਸਲ, ਲੇਕ੍ਰਿਮਲ ਗਲੈਂਡ ਅੱਖਾਂ ਨੂੰ ਨਮੀ ਪ੍ਰਦਾਨ ਕਰਦੀ ਹੈ ਜੋ ਸਮੇਂ-ਸਮੇਂ ‘ਤੇ ਇਵਾਪੋਰੇਟ ਹੁੰਦਾ ਹੈ, ਜਿਸ ਕਾਰਨ ਸਾਡੀਆਂ ਅੱਖਾਂ ਵਿਚ ਪਾਣੀ ਆਉਂਦਾ ਹੈ। ਇਹ ਸਾਡੇ ਦਿਮਾਗ ਲਈ ਇੱਕ ਸੰਕੇਤ ਹੁੰਦਾ ਹੈ ਕਿ ਸਾਡੀਆਂ ਅੱਖਾਂ ਨੂੰ ਹੰਝੂਆਂ ਦੀ ਲੋੜ ਹੈ।

ਕੀ ਅੱਖਾਂ ਵਿੱਚ ਪਾਣੀ ਆਉਣਾ ਆਮ ਹੈ?

ਜਦੋਂ ਕੁਝ ਲੋਕ ਬਹੁਤ ਠੰਢੇ ਮਾਹੌਲ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਆਉਣ ਲੱਗਦਾ ਹੈ। ਦਰਅਸਲ, ਠੰਡੀ ਹਵਾ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਦਿਮਾਗ ਨੂੰ ਹੰਝੂ ਪੈਦਾ ਕਰਨ ਦਾ ਸੰਕੇਤ ਭੇਜਿਆ ਜਾਂਦਾ ਹੈ।

ਸਰਦੀਆਂ ਵਿੱਚ ਸੁੱਕੀਆਂ ਅੱਖਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕਾ

ਸਰਦੀਆਂ ਵਿੱਚ ਅੱਖਾਂ ਵਿੱਚ ਪਾਣੀ ਆਉਣਾ ਆਮ ਗੱਲ ਹੈ ਪਰ ਜਦੋਂ ਵੀ ਤਾਪਮਾਨ ਵਿੱਚ ਗਿਰਾਵਟ ਆਉਂਦੀ ਹੈ ਅਤੇ ਤੁਹਾਡੀਆਂ ਅੱਖਾਂ ਵਿੱਚ ਪਾਣੀ ਆਉਣ ਲੱਗਦਾ ਹੈ ਤਾਂ ਤੁਸੀਂ ਕੁਝ ਨੁਸਖੇ ਅਪਣਾ ਸਕਦੇ ਹੋ। ਅਜਿਹੇ ਵਿੱਚ ਤੁਸੀਂ ਕੁੱਝ ਨੁਕਸੇ ਅਪਣਾ ਸਕਦੇ ਹੋ।

1. ਠੰਡੇ ਮੌਸਮ ਵਿਚ ਆਪਣੇ ਆਪ ਨੂੰ ਢੱਕ ਕੇ ਰੱਖੋ।

2. ਜੇ ਜ਼ਰੂਰੀ ਨਹੀਂ ਤਾਂ ਘੱਟੋ-ਘੱਟ ਠੰਡੇ ਮੌਸਮ ਵਿਚ ਬਾਹਰ ਜਾਓ।

3. ਬਾਹਰ ਜਾਣ ਤੋਂ ਪਹਿਲਾਂ ਚਸ਼ਮਾ ਜਾਂ ਸਨਗਲਾਸ ਜ਼ਰੂਰ ਲਗਾਓ।

4. ਕੈਮੀਕਲ ਮੁਕਤ ਆਈ ਡ੍ਰੌਪਸ ਦੀ ਵਰਤੋਂ ਕਰੋ।

5. ਜੇਕਰ ਤੁਸੀਂ ਚਾਹੁੰਦੇ ਹੋ ਅੱਖਾਂ ‘ਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾ ਸਕਦੇ ਹੋ।

ਖੁਸ਼ਕ ਅੱਖਾਂ ਦੇ ਲੱਛਣ

ਇਸ ਤਰ੍ਹਾਂ ਦੀਆਂ ਕਈ ਖੋਜਾਂ ਕੀਤੀਆਂ ਗਈਆਂ ਹਨ, ਜਿਸ ਵਿਚ ਇਹ ਪਾਇਆ ਗਿਆ ਹੈ ਕਿ ਜ਼ਿਆਦਾਤਰ ਲੋਕ ਡਰਾਈ ਆਈਜ਼ ਦੀ ਸਮੱਸਿਆ ਤੋਂ ਪੀੜਤ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ ਅਤੇ ਉਹ ਸੋਚਦੇ ਹਨ ਕਿ ਅੱਖਾਂ ਵਿਚ ਵਾਰ-ਵਾਰ ਪਾਣੀ ਆਉਣਾ ਆਮ ਗੱਲ ਹੈ। ਜੇਕਰ ਤੁਹਾਡੀਆਂ ਅੱਖਾਂ ਖੁਸ਼ਕ ਹਨ ਤਾਂ ਤੁਸੀਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹੋ।

1. ਅੱਖਾਂ ਵਿੱਚ ਖੁਜਲੀ ਦੇ ਨਾਲ ਜਲਨ ਮਹਿਸੂਸ ਹੋਣਾ

2. ਰੋਸ਼ਨੀ ਕਾਰਨ ਅੱਖਾਂ ਵਿੱਚ ਦਰਦ

3. ਅੱਖਾਂ ਵਿੱਚ ਥਕਾਵਟ ਮਹਿਸੂਸ ਹੋਣਾ

4. ਲਗਾਤਾਰ ਸਿਰ ਦਰਦ ਹੋਣਾ।

Follow Us
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...