18 Jan 2024
TV9Punjabi
ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਮੌਸਮੀ ਬਿਮਾਰੀਆਂ ਤੋਂ ਬਚਾਅ ਕਰਨ ਲਈ ਰੋਜ਼ ਗਰਮ ਪਾਣੀ ਪੀਂਦੇ ਹਨ। ਇਸਦੇ ਕਾਫੀ ਫਾਇਦੇ ਹਨ ਪਰ ਇਸ ਕਾਰਨ ਨੁਕਸਾਨ ਵੀ ਹੋ ਸਕਦਾ ਹੈ।
ਸਵੇਰ ਗਰਮ ਪਾਣੀ ਪੀਣ ਨਾਲ ਫਾਇਦੇ ਹੁੰਦੇ ਹਨ ਪਰ ਸਾਰਾ ਦਿਨ ਗਰਮ ਪਾਣੀ ਪੀਣ ਨਾਲ ਇਸਦੇ ਕਈ ਗੰਭੀਰ ਨੁਕਸਾਨ ਵੀ ਹੋ ਸਕਦੇ ਹਨ।
ਕੁਝ ਲੋਕ ਪਾਣੀ ਨੂੰ ਬਹੁਤ ਜ਼ਿਆਦਾ ਹੀ ਗਰਮ ਕਰ ਲੈਂਦੇ ਹਨ। ਇਸ ਕਾਰਨ ਮੁੰਹ ਅਤੇ ਗਲੇ ਦੋਵਾਂ ਵਿੱਚ ਜਲਨ ਹੋ ਸਕਦੀ ਹੈ।
ਜ਼ਿਆਦਾ ਗਰਮ ਪਾਣੀ ਪੀਣ ਨਾਲ ਤੁਸੀਂ Dehydration ਦੇ ਸ਼ਿਕਾਰ ਹੋ ਸਕਦੇ ਹੋ।
ਕਿਉਂਕਿ ਗਰਮ ਪਾਣੀ ਦੇ ਕਾਰਨ ਬਾਡੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਹਾਡੀ ਬਾਡੀ ਡਰਾਈਨੈਸ ਦਾ ਸ਼ਿਕਾਰ ਹੋ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਪਾਚਨ ਸੰਬੰਧੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਰੋਜ਼ ਗਰਮ ਪਾਣੀ ਨਹੀਂ ਪੀਣਾ ਚਾਹੀਦਾ।
ਜੇਕਰ ਤੁਸੀਂ ਰੋਜ਼ ਗਰਮ ਪਾਣੀ ਹੀ ਪੀਂਦੇ ਰਹਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਜ਼ਰੂਰ ਮਿਨਰਲਸ ਦੀ ਕਮੀ ਵੀ ਹੋ ਸਕਦੀ ਹੈ।