AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

LIfestyle News: ਮਾਇਸਚਰਾਈਜ਼ਰ ਤੋਂ ਲੈ ਕੇ ਲਿਪਸਟਿਕ ਤੱਕ, ਇਨ੍ਹਾਂ ਬਿਊਟੀ ਪ੍ਰਾਡੈਕਟਸ ਨਾਲ ਮੌਤ ਦਾ ਖ਼ਤਰਾ! ਇਹ ਰਹੀ ਵਜ੍ਹਾ

Beauty Products: ਬਿਊਟੀ ਪ੍ਰਾਡੈਕਟਸ ਨੂੰ ਸਸਤੇ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ, ਉਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਬਣ ਜਾਂਦਾ ਹੈ।

LIfestyle News: ਮਾਇਸਚਰਾਈਜ਼ਰ ਤੋਂ ਲੈ ਕੇ ਲਿਪਸਟਿਕ ਤੱਕ, ਇਨ੍ਹਾਂ ਬਿਊਟੀ ਪ੍ਰਾਡੈਕਟਸ ਨਾਲ ਮੌਤ ਦਾ ਖ਼ਤਰਾ! ਇਹ ਰਹੀ ਵਜ੍ਹਾ
tv9-punjabi
| Published: 02 May 2023 18:41 PM IST
Share
ਕੀ ਤੁਸੀਂ ਵੀ ਬਿਊਟੀ ਪ੍ਰਾਡੈਕਟਸ ਦੇ ਨਾਮ ‘ਤੇ ਮੌਤ ਨੂੰ ਤਾਂ ਨਹੀਂ ਖਰੀਦ ਰਹੇ ਹੋ? ਇਹ ਬਹੁਤ ਡਰਾਉਣਾ ਅਤੇ ਅਜੀਬ ਲੱਗ ਸਕਦਾ ਹੈ, ਪਰ ਇਸ ਵਿੱਚ ਕੁਝ ਸੱਚਾਈ ਹੈ। ਦਰਅਸਲ, ਉਤਪਾਦਾਂ ਨੂੰ ਸਸਤੇ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ, ਉਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਬਣ ਜਾਂਦਾ ਹੈ। ਰੋਜ਼ਾਨਾ ਵਰਤੇ ਜਾਣ ਵਾਲੇ ਮਾਇਸਚਰਾਈਜ਼ਰ ਤੋਂ ਲੈ ਕੇ ਲਿਪਸਟਿਕ ਤੱਕ, ਅਜਿਹੇ ਬਹੁਤ ਸਾਰੇ ਉਤਪਾਦ ਹਨ ਜਿਨ੍ਹਾਂ ਨੂੰ ਬਣਾਉਣ ਦਾ ਤਰੀਕਾ ਸਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਜਾਣੋ ਕਿ ਕਿਸ ਤਰ੍ਹਾਂ ਬਿਊਟੀ ਪ੍ਰਾਡੈਕਟਸ ਸਾਡੇ ਲਈ ਖ਼ਤਰਾ ਸਾਬਤ ਹੋ ਸਕਦੇ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਕਿਹੜੇ-ਕਿਹੜੇ ਤਰੀਕੇ ਅਪਣਾਏ ਜਾ ਸਕਦੇ ਹਨ।

ਉਤਪਾਦਾਂ ਵਿੱਚ ਪੈਟਰੋਕੈਮੀਕਲ ਦੀ ਵਰਤੋਂ

ਕੰਪਨੀਆਂ ਦੁਆਰਾ ਬਣਾਏ ਗਏ ਉਤਪਾਦਾਂ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਚਮੜੀ ਅਤੇ ਸਿਹਤ ਦੋਵਾਂ ਲਈ ਖਤਰਨਾਕ ਹਨ। ਇਹਨਾਂ ਵਿੱਚੋਂ, ਆਮ ਰਸਾਇਣ ਪੈਟਰੋ ਕੈਮੀਕਲ ਹੈ, ਜੋ ਕਿ ਪੈਟਰੋਲੀਅਮ ਤੋਂ ਬਣਿਆ ਰਸਾਇਣ ਹੈ। ਸਭ ਤੋਂ ਮਸ਼ਹੂਰ ਪੈਟਰੋਕੈਮੀਕਲ ਕੈਮੀਕਲ ਪੈਟਰੋਲਾਟਮ ਹੈ ਅਤੇ ਇਸਨੂੰ ਨਮੀ ਦੇਣ ਵਾਲੇ ਏਜੰਟ ਦੇ ਰੂਪ ਵਿੱਚ ਲੋਸ਼ਨ ਵਰਗੇ ਬਿਊਟੀ ਪ੍ਰਾਡੈਕਟਸ ਵਿੱਚ ਜੋੜਿਆ ਜਾਂਦਾ ਹੈ। ਇਸ ਕਾਰਨ ਇਹ ਉਤਪਾਦ ਬਣਾਉਣਾ ਸਸਤਾ ਹੋ ਜਾਂਦਾ ਹੈ ਅਤੇ ਇਸ ਲਈ ਇਸ ਤੋਂ ਉਤਪਾਦ ਬਣਾਏ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪੈਟਰੋ ਕੈਮੀਕਲਜ਼ ਨੂੰ ਸਹੀ ਢੰਗ ਨਾਲ ਰਿਫਾਈਨ ਨਹੀਂ ਕੀਤਾ ਜਾਂਦਾ ਹੈ, ਤਾਂ ਇਸ ਨਾਲ ਪੌਲੀਕਲੀਨਿਕ ਐਰੋਮੈਟਿਕ ਹਾਈਡਰੋਕਾਰਬਨ (PAHs) ਬਣ ਜਾਦੇ ਹਨ ਅਤੇ ਇਸ ਰਸਾਇਣ ਦਾ ਲਿੰਕ ਕੈਂਸਰ ਨਾਲ ਮੰਨਿਆ ਜਾਂਦਾ ਹੈ।

ਇਹ ਹਨ ਕਾਮਨ ਪੈਟਰੋਕੈਮੀਕਲ

ਮਿਨਰਲ ਆਇਲ: ਇਹ ਆਈ ਸ਼ੈਡੋ, ਬਲੱਸ਼, ਕੰਸੀਲਰ, ਲਿਪ ਗਲੌਸ, ਲਿਪਸਟਿਕ, ਮਾਇਸਚਰਾਈਜ਼ਰ ਅਤੇ ਕੰਡੀਸ਼ਨਰ ਵਿੱਚ ਵਰਤਿਆ ਜਾਂਦਾ ਹੈ। ਜੇਕਰ ਗਲਤ ਤਰੀਕੇ ਨਾਲ ਤਿਆਰ ਮਿਨਰਲ ਆਇਲ ਨੂੰ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ, ਤਾਂ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਬੈਂਜੀਨ: ਕੰਡੀਸ਼ਨਰਾਂ ਅਤੇ ਸਟਾਈਲਿੰਗ ਕਰੀਮਾਂ ਵਿੱਚ ਪਾਇਆ ਜਾਣ ਵਾਲਾ ਇੱਕ ਪੈਟਰੋ ਕੈਮੀਕਲ ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਪਰਬੈਂਸ: ਇਹ ਨੇਲ ਪਾਲਿਸ਼, ਹੇਅਰ ਡਾਈ ਵਿੱਚ ਪਾਏ ਜਾਂਦੇ ਹਨ ਅਤੇ ਜੇਕਰ ਕੋਈ ਗਰਭਵਤੀ ਔਰਤ ਇਸਦੀ ਵਰਤੋਂ ਕਰਦੀ ਹੈ ਤਾਂ ਇਹ ਉਸਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਤਰ੍ਹਾਂ ਦੇ ਪੈਟਰੋਕੈਮੀਕਲ ਨੂੰ ਕਰੋ ਨਜ਼ਰਅੰਦਾਜ਼

ਵੈਸੇ, ਪੈਟਰੋਕੈਮੀਕਲ ਦੀ ਬਜਾਏ, ਤੁਸੀਂ ਆਪਣੀ ਸੁੰਦਰਤਾ ਰੁਟੀਨ ਵਿੱਚ ਹੋਰ ਉਤਪਾਦਾਂ ਨੂੰ ਸ਼ਾਮਲ ਕਰ ਸਕਦੇ ਹੋ। ਬਦਾਮ, ਐਵੋਕਾਡੋ, ਆਰਗਨ, ਗੁਲਾਬ ਅਤੇ ਫਲਾਂ ਜਾਂ ਸਬਜ਼ੀਆਂ ਤੋਂ ਬਣੇ ਮਾਇਸਚਰਾਈਜ਼ਰ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਕੁਦਰਤੀ ਤੇਲ ਅਧਾਰਤ ਮਾਇਸਚਰਾਈਜ਼ਰ ਸਭ ਤੋਂ ਵਧੀਆ ਮੰਨੇ ਜਾਂਦੇ ਹਨ। ਜੇਕਰ ਤੁਸੀਂ ਲੋਸ਼ਨ ਦੀ ਵਰਤੋਂ ਕਰਦੇ ਹੋ, ਤਾਂ ਇਸਦੇ ਲਈ ਚਮੜੀ ਦੀ ਦੇਖਭਾਲ ਵਿੱਚ ਨਾਰੀਅਲ ਤੇਲ ਜਾਂ ਸ਼ੀਆ ਬਟਰ ਦੀਆਂ ਬਣੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਹਮੇਸ਼ਾ ਘੱਟ ਸਮੱਗਰੀ ਤੋਂ ਬਣੇ ਉਤਪਾਦਾਂ ਦੀ ਹੀ ਚੋਣ ਕਰੋ ਅਤੇ ਧਿਆਨ ਰੱਖੋ ਕਿ ਤੁਹਾਨੂੰ ਉਨ੍ਹਾਂ ਬਾਰੇ ਜਾਣਕਾਰੀ ਹੋਵੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...