Voice Sample ਤੋਂ 1984 ਦੇ ਦੰਗਿਆਂ ‘ਚ ਕੀ ਦੋਸ਼ੀ ਸਾਬਿਤ ਹੋਣਗੇ ਜਗਦੀਸ਼ ਟਾਈਟਲਰ… ਰਿਕਾਰਡ ਆਵਾਜ਼ ਦੀ ਕੀ ਹੈ ਕਾਨੂੰਨੀ ਵੈਧਤਾ ?
ਕਹਿੰਦੇ ਹਨ ਕਿ ਆਵਾਜ਼ ਹੀ ਪਛਾਣ ਹੈ। ਸ਼ਾਇਦ ਇਸੇ ਲਈ ਜਾਂਚ ਏਜੰਸੀ ਆਮ ਤੌਰ 'ਤੇ ਕਿਸੇ ਮਾਮਲੇ 'ਚ ਦੋਸ਼ੀ ਜਾਂ ਸ਼ੱਕੀ ਦੀ ਆਵਾਜ਼ ਦਾ ਨਮੂਨਾ ਇਕੱਠਾ ਕਰਦੀ ਹੈ। ਮੁਲਜ਼ਮ ਦੀ ਆਵਾਜ਼ ਲੈਬ ਵਿੱਚ ਰਿਕਾਰਡ ਕੀਤੀ ਜਾਂਦੀ ਹੈ, ਫਿਰ ਉਸ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
78 ਸਾਲਾ ਕਾਂਗਰਸੀ ਆਗੂ ਜਗਦੀਸ਼ ਟਾਈਟਲਰ (Jagdish Tytler) ਦੀਆਂ ਮੁਸ਼ਕਿਲਾਂ ਬਣੀਆਂ ਹੋਈਆਂ ਹਨ। ਸੀਬੀਆਈ 1984 ਦੇ ਦੰਗਿਆਂ ਦੇ ਮਾਮਲੇ ਵਿੱਚ ਟਾਈਟਲਰ ਦੀ ਆਵਾਜ਼ ਦੇ ਨਮੂਨੇ ਨਾਲ ਮੇਲ ਕਰਵਾਉਣਾ ਚਾਹੁੰਦੀ ਹੈ। ਇਸ ਦੇ ਲਈ ਸੀਬੀਆਈ ਅਧਿਕਾਰੀਆਂ ਨੇ ਪਿਛਲੇ ਦਿਨੀਂ ਜਗਦੀਸ਼ ਟਾਈਟਲਰ ਦੀ ਆਵਾਜ਼ ਵੀ ਰਿਕਾਰਡ ਕੀਤੀ ਹੈ। ਟਾਈਟਲਰ ਦੀ ਆਵਾਜ਼ ਦੇ ਨਮੂਨੇ ਦੀ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ((CFSL) ਲੈਬ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਨਮੂਨਾ ਇਸ ਲਈ ਲਿਆ ਗਿਆ ਹੈ ਤਾਂ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਉਨ੍ਹਾਂ ਦੀ ਭੂਮਿਕਾ ਦੀ ਸਪੱਸ਼ਟ ਜਾਂਚ ਕੀਤੀ ਜਾ ਸਕੇ।
ਸਿੱਖ ਵਿਰੋਧੀ ਦੰਗਿਆਂ ਬਾਰੇ ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿੱਚ ਉਨ੍ਹਾਂ ਕੋਲ ਨਵੇਂ ਸਬੂਤ ਹਨ। ਅਤੇ ਇਸ ਸਬੂਤ ਦੇ ਆਧਾਰ ‘ਤੇ ਜਗਦੀਸ਼ ਟਾਈਟਲਰ ਖਿਲਾਫ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਟਾਈਟਲਰ ਦੀ ਆਵਾਜ਼ ਦਾ ਨਮੂਨਾ 39 ਸਾਲ ਪਹਿਲਾਂ ਦਿੱਤੇ ਗਏ ਭਾਸ਼ਣ ਨਾਲ ਬਿਲਕੁਲ ਮੇਲ ਖਾਂਦਾ ਹੈ। ਟਾਈਟਲਰ ‘ਤੇ ਆਪਣੇ ਭਾਸ਼ਣ ‘ਚ ਦੰਗਾਕਾਰੀਆਂ ਨੂੰ ਕਤਲ ਲਈ ਉਕਸਾਉਣ ਦਾ ਦੋਸ਼ ਹੈ।
ਕੀ ਸਾਲਾਂ ਬਾਅਦ ਆਵਾਜ਼ ਵਿੱਚ ਫਰਕ ਨਹੀਂ ਆਉਂਦਾ?
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਫੋਰੈਂਸਿਕ ਅਫਸਰਾਂ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਦੀ ਆਵਾਜ਼ ਦਾ ਲਹਿਜਾ ਕਈ ਸਾਲਾਂ ਤੱਕ ਇੱਕੋ ਜਿਹੀ ਰਹਿੰਦਾ ਹੈ, ਇਸ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ। ਜਦੋਂ ਤੱਕ ਦੀ ਉਸਜੀ ਕਵੋਕਲ ਕੋਰਡਜ਼ ‘ਤੇ ਅਪਰੇਸ਼ਨ ਨਾ ਹੋਇਆ ਹੋਵੇ।
ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸੂਤਰਾਂ ਅਨੁਸਾਰ ਕਿਸੇ ਵੀ ਆਵਾਜ਼ ਦਾ ਨਮੂਨਾ ਆਮ ਤੌਰ ‘ਤੇ ਈਕੋ-ਪਰੂਫ ਰੂਮ ਵਿੱਚ ਲਿਆ ਜਾਂਦਾ ਹੈ। ਇਸ ਦੌਰਾਨ ਵਾਇਸ ਰਿਕਾਰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਬੰਦੇ ਨੂੰ ਬੋਲਣ ਲਈ ਕਿਹਾ ਜਾਂਦਾ ਹੈ। ਆਵਾਜ਼ ਦੇ ਨਮੂਨੇ ਨੂੰ ਰਿਕਾਰਡ ਕਰਦੇ ਸਮੇਂ ਕੁਝ ਤਕਨੀਕੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਆਡੀਓ ਦੀ ਪਿਚ, ਉਸਦੇ ਬੋਲਣ ਦੇ ਤਰੀਕੇ ਨੂੰ ਅਸਲੀ ਆਡੀਓ ਨਮੂਨੇ ਨਾਲ ਮੇਲ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਕ ਭਾਰਤੀ ਲੈਬਾਂ ‘ਚ ਆਵਾਜ਼ ਦੇ ਨਮੂਨੇ ਲੈਣ ਲਈ ਸੈਮੀ-ਆਟੋਮੈਟਿਕ ਸਪੈਕਟਰੋਗ੍ਰਾਫਿਕ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ। ਜਦਕਿ ਕੁਝ ਦੇਸ਼ ਆਟੋਮੈਟਿਕ ਸਿਸਟਮ ਦੀ ਵਰਤੋਂ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਆਟੋਮੈਟਿਕ ਸਿਸਟਮ ਵਿੱਚ ਆਵਾਜ਼ ਦੇ ਨਮੂਨੇ ਨਾਲ ਮੇਲ ਕਰਨ ਦੀ ਸ਼ੁੱਧਤਾ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।
ਇਹ ਵੀ ਪੜ੍ਹੋ
ਕਿਵੇਂ ਲਿਆ ਜਾਂਦਾ ਹੈ ਆਵਾਜ਼ ਦਾ ਨਮੂਨਾ?
ਫੋਰੈਂਸਿਕ ਅਧਿਕਾਰੀ ਕਿਸੇ ਵੀ ਸ਼ੱਕੀ ਜਾਂ ਦੋਸ਼ੀ ਜਾਂ ਦੋਸ਼ੀ ਠਹਿਰਾਏ ਗਏ ਅਪਰਾਧੀ ਦੀ ਆਵਾਜ਼ ਦੇ ਨਮੂਨੇ ਲੈਂਦੇ ਸਮੇਂ ਅੰਤਰਰਾਸ਼ਟਰੀ ਮਾਪਦੰਡਾਂ ਦੀ ਵਰਤੋਂ ਕਰਦੇ ਹਨ। ਇਸਦੇ ਲਈ, ਆਵਾਜ਼ ਦੇ ਨਮੂਨੇ ਨੂੰ ਰਿਕਾਰਡ ਕਰਦੇ ਸਮੇਂ, ਅੰਤਰਰਾਸ਼ਟਰੀ ਧੁਨੀਆਤਮਕ ਵਰਣਮਾਲਾ (International phonetic alphabets) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ ਸ਼ੱਕੀ ਨੂੰ ਉਸੇ ਸਮਗਰੀ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ ਜਿਸਦੀ ਜਾਂਚ ਕੀਤੀ ਜਾਣੀ ਹੈ।
ਇਸ ਦੌਰਾਨ ਫੋਰੈਂਸਿਕ ਅਧਿਕਾਰੀ ਦੋਸ਼ੀ ਜਾਂ ਸ਼ੱਕੀ ਵਿਅਕਤੀ ਦੇ ਬੋਲੇ ਗਏ ਹਿੱਸੇ ਵਿੱਚ ਸਵਰ ਅੱਖਰਾਂ ਅਤੇ ਵਿਅੰਜਨ ਅੱਖਰਾਂ ਦੇ ਲਹਿਜ਼ੇ ਅਤੇ ਇਸ ਦੇ ਪੁਰਾਣੇ ਹਿੱਸੇ ਨੂੰ ਵੱਖਰੇ ਤੌਰ ‘ਤੇ ਮਿਲਾਉਂਦੇ ਹਨ। ਅਤੇ ਮਾਹਰ ਉਹਨਾਂ ਦਾ ਇਕੱਠੇ ਵਿਸ਼ਲੇਸ਼ਣ ਕਰਦੇ ਹਨ। ਫਿਰ ਕਿਸੇ ਸਿੱਟੇ ਤੇ ਪਹੁੰਚਦੇ ਹਨ।
ਆਵਾਜ਼ ਦੇ ਨਮੂਨਿਆਂ ਦੀ ਕਾਨੂੰਨੀ ਵੈਧਤਾ ਕੀ ਹੈ?
ਹਾਲਾਂਕਿ, 2013 ਦੇ ਇੱਕ ਮਾਮਲੇ ਵਿੱਚ, ਅਦਾਲਤ ਨੇ ਕਿਹਾ ਸੀ ਕਿ ਆਵਾਜ਼ ਦੇ ਨਮੂਨੇ ਇਕੱਠੇ ਕਰਨ ਲਈ ਕੋਈ ਖਾਸ ਕਾਨੂੰਨ ਨਹੀਂ ਹੈ। ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਜਾਂਚ ਲਈ ਆਵਾਜ਼ ਦੇ ਨਮੂਨੇ ਇਕੱਠੇ ਕਰਨ ਨਾਲ ਮੁਲਜ਼ਮਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਨਿੱਜਤਾ ਦੇ ਮੌਲਿਕ ਅਧਿਕਾਰ ਨੂੰ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਕਿਸੇ ਵੀ ਲੋਕ ਹਿੱਤ ਅੱਗੇ ਸਿਰ ਝੁਕਣਾ ਵੀ ਚਾਹੀਦਾ ਹੈ।
ਦੂਜੇ ਪਾਸੇ, 30 ਮਾਰਚ, 2022 ਦੇ ਇੱਕ ਫੈਸਲੇ ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਆਵਾਜ਼ ਦੇ ਨਮੂਨੇ ਇੱਕ ਤਰ੍ਹਾਂ ਨਾਲ ਉਂਗਲਾਂ ਦੇ ਨਿਸ਼ਾਨ ਅਤੇ ਹੱਥ ਲਿਖਤ ਸ਼ੈਲੀ ਨਾਲ ਮਿਲਦੇ-ਜੁਲਦੇ ਹਨ। ਹਰ ਵਿਅਕਤੀ ਦੀ ਇੱਕ ਵੱਖਰੀ ਆਵਾਜ਼ ਹੁੰਦੀ ਹੈ। ਆਵਾਜ਼ ਤੋਂ ਉਸ ਨੂੰ ਪਛਾਣਿਆ ਜਾ ਸਕਦਾ ਹੈ। ਪਰ ਅਦਾਲਤ ਵਿੱਚ ਇਸ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ।