Rahul Gandhi: ਰਾਹੁਲ ਗਾਂਧੀ ਦੇ ਸਮਰਥਨ ‘ਚ ਕਾਂਗਰਸ ਦੇ ਹੱਲਾਬੋਲ, ਰਾਜਘਾਟ ਜਮ੍ਹਾ ਹੋਏ ਕਾਂਗਰਸੀ
Congress: ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਾਜਧਾਨੀ ਦਿੱਲੀ ਦੇ ਰਾਜਘਾਟ 'ਤੇ ਸੱਤਿਆਗ੍ਰਹਿ ਕਰਨਾ ਸੀ ਪਰ ਪੁਲਿਸ ਨੇ ਕਾਂਗਰਸ ਨੂੰ ਰਾਜਘਾਟ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਰਾਹੁਲ ਗਾਂਧੀ ਦੇ ਸਮਰਥਨ ‘ਚ ਕਾਂਗਰਸ ਦੇ ਹੱਲਾਬੋਲ, ਰਾਜਘਾਟ ਜਮ੍ਹਾ ਹੋਏ ਕਾਂਗਰਸੀ।
Rahul Gandhi News: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਵੱਲੋਂ ਸੰਸਦ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਵਿੱਚ ਕਾਂਗਰਸ ਦਾ ਇੱਕ ਰੋਜ਼ਾ ਸੰਕਲਪ ਸੱਤਿਆਗ੍ਰਹਿ ਸ਼ੁਰੂ ਹੋ ਗਿਆ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਸੱਤਿਆਗ੍ਰਹਿ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪੁਲਿਸ ਨੇ ਧਾਰਾ 144 ਦਾ ਹਵਾਲਾ ਦਿੱਤਾ ਹੈ। ਇਸ ਸੱਤਿਆਗ੍ਰਹਿ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਪ੍ਰਦਰਸ਼ਨ ਕਰੇਗੀ। ਸੱਤਿਆਗ੍ਰਹਿ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਅੱਜ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ ਅਤੇ ਹਰ ਸੂਬੇ ਵਿੱਚ ਗਾਂਧੀ ਦੇ ਬੁੱਤ ਅੱਗੇ ਆਪਣਾ ਰੋਸ ਦਰਜ ਕਰਾਉਣਗੇ।
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਆਗੂਆਂ ਨੂੰ ਪੁਲਿਸ ਵੱਲੋਂ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦਿਨ ਭਰ ਚੱਲਣ ਵਾਲੇ ਸੰਕਲਪ ਸੱਤਿਆਗ੍ਰਹਿ ‘ਚ ਪ੍ਰਿਅੰਕਾ ਗਾਂਧੀ ਸਵੇਰੇ 10.30 ਤੋਂ ਸ਼ਾਮ 5 ਵਜੇ ਤੱਕ ਧਰਨੇ ‘ਤੇ ਬੈਠੇਗੀ। ਰਾਜਘਾਟ ਵਿਖੇ ਸੰਕਲਪ ਸੱਤਿਆਗ੍ਰਹਿ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।


