Pakistan: ਇਮਰਾਨ ਖਾਨ ‘ਤੇ ਫਿਰ ਤੋਂ ਦਹਿਸ਼ਤ ਫੈਲਾਉਣ ਦਾ ਦੋਸ਼, ਅਦਾਲਤ ਦੇ ਬਾਹਰ ਪੁਲਿਸ ‘ਤੇ ਹਮਲਾ
Pakistan Imran Khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਅੱਤਵਾਦ ਵਿਰੋਧੀ ਧਾਰਾਵਾਂ ਦੇ ਤਹਿਤ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੁਣ ਉਸ ਦੇ ਖਿਲਾਫ ਕੁੱਲ 97 ਮਾਮਲੇ ਦਰਜ ਹਨ।
Imran Khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਅੱਤਵਾਦ ਵਿਰੋਧੀ ਧਾਰਾਵਾਂ ‘ਚ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਇਸਲਾਮਾਬਾਦ ਹਾਈਕੋਰਟ ਦੇ ਬਾਹਰ ਭੰਨਤੋੜ ਕੀਤੀ, ਪੁਲਿਸ ‘ਤੇ ਹਮਲਾ ਕੀਤਾ ਅਤੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਨੂੰ ਇਮਰਾਨ ਦੇ ਪਹੁੰਚਣ ‘ਤੇ ਇੱਥੇ ਝੜਪ ਸ਼ੁਰੂ ਹੋ ਗਈ। ਇਮਰਾਨ ਖਾਨ (Imran Khan) ਗ੍ਰਿਫਤਾਰੀ ਤੋਂ ਬਚਣ ਲਈ ਲਾਹੌਰ ਤੋਂ ਇਸਲਾਮਾਬਾਦ ਹਾਈ ਕੋਰਟ ਵਿਚ ਪੇਸ਼ ਹੋਣ ਲਈ ਆਇਆ ਸੀ। ਹਾਲ ਹੀ ਵਿੱਚ ਦਰਜ ਹੋਏ ਕੇਸ ਨਾਲ, ਹੁਣ ਉਸ ਦੇ ਖਿਲਾਫ ਕੁੱਲ 97 ਕੇਸ ਦਰਜ ਹਨ। ਇਮਰਾਨ ਖਾਨ ਸ਼ਨੀਵਾਰ ਨੂੰ ਲਾਹੌਰ ਤੋਂ ਇਸਲਾਮਾਬਾਦ ਹਾਈਕੋਰਟ (Islamabad High Court) ਜਾ ਰਹੇ ਸਨ ਪਰ ਰਸਤੇ ‘ਚ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਕਥਿਤ ਤੌਰ ‘ਤੇ ਆਪਸ ‘ਚ ਟਕਰਾ ਗਈਆਂ। ਇਸ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਪਰ ਕਾਫਲੇ ‘ਚ ਮੌਜੂਦ ਕੁਝ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਪੁਲਿਸ ਨੇ ਇਮਰਾਨ ਦੇ ਘਰ ‘ਤੇ ਕਾਫੀ ਹੰਗਾਮਾ ਕੀਤਾ। ਸ਼ਨੀਵਾਰ ਨੂੰ ਕਰੀਬ 10,000 ਪੁਲਸ ਕਰਮਚਾਰੀਆਂ ਦੀ ਟੀਮ ਇਮਰਾਨ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ, ਜਿੱਥੇ ਸਮਰਥਕਾਂ ਅਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ।
ਇਮਰਾਨ ਖਾਨ ਦੇ ਘਰ ਹਥਿਆਰ ਮਿਲਣ ਦਾ ਦਾਅਵਾ
ਝੜਪ ‘ਚ ਕੁਝ ਪੁਲਿਸ ਮੁਲਾਜ਼ਮ (Policeman) ਵੀ ਜ਼ਖਮੀ ਹੋਏ ਹਨ ਅਤੇ ਇਮਰਾਨ ਦੇ ਕਈ ਸਮਰਥਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਨੇ ਦਾਅਵਾ ਕੀਤਾ ਕਿ ਇਮਰਾਨ ਦੇ ਸਮਰਥਕਾਂ ਨੇ ਉਨ੍ਹਾਂ ‘ਤੇ ਪੈਟਰੋਲ ਬੰਬ ਸੁੱਟੇ, ਪਥਰਾਅ ਕੀਤਾ ਅਤੇ ਗੋਲੀਆਂ ਚਲਾਈਆਂ। ਪੁਲਸ ਟੀਮ ਸਰਚ ਵਾਰੰਟ ਲੈ ਕੇ ਇਮਰਾਨ ਦੇ ਘਰ ਪਹੁੰਚੀ, ਜਿੱਥੇ ਵੱਡੀ ਗਿਣਤੀ ‘ਚ ਉਸ ਦੇ ਸਮਰਥਕ ਇਕੱਠੇ ਹੋ ਗਏ। ਆਖ਼ਰਕਾਰ ਪੁਲਿਸ ਨੇ ਇਮਰਾਨ ਦੇ ਘਰ ਦਾਖ਼ਲ ਹੋ ਕੇ ਤਲਾਸ਼ੀ ਲਈ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਘਰੋਂ ਹਥਿਆਰ ਬਰਾਮਦ ਹੋਏ ਹਨ।
ਹੁਣ ਇਮਰਾਨ 30 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣਗੇ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister of Pakistan) ਨੂੰ ਅਦਾਲਤ ‘ਚ ਪੇਸ਼ ਹੋਣ ਲਈ ਵੀ ਜੱਦੋ-ਜਹਿਦ ਕਰਨੀ ਪਈ, ਜਿੱਥੇ ਉਨ੍ਹਾਂ ਨੇ ਇਕ ਆਡੀਓ ਸੰਦੇਸ਼ ‘ਚ ਦੱਸਿਆ ਕਿ 20 ਮਿੰਟ ਬਾਅਦ ਵੀ ਉਨ੍ਹਾਂ ਨੂੰ ਅਦਾਲਤ ‘ਚ ਐਂਟਰੀ ਨਹੀਂ ਮਿਲੀ। ਦੱਸਿਆ ਜਾਂਦਾ ਹੈ ਕਿ ਉਸ ਨੇ ਅਦਾਲਤ ਦੀ ਦਹਿਲੀਜ਼ ਤੋਂ ਹੀ ਆਪਣੀ ਪੇਸ਼ੀ ਦਰਜ ਕਰਵਾਈ ਅਤੇ ਜੱਜ ਨੇ ਸੁਣਵਾਈ ਤੋਂ ਬਾਅਦ ਇਮਰਾਨ ਨੂੰ ਵੱਡੀ ਰਾਹਤ ਦਿੱਤੀ। ਅਦਾਲਤ ਨੇ ਹੁਣ ਇਮਰਾਨ ਨੂੰ 30 ਮਾਰਚ ਨੂੰ ਵੀ ਪੇਸ਼ ਹੋਣ ਲਈ ਕਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ