ਪੰਜਾਬਬਜਟ 2024ਦੇਸ਼ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਅੰਮ੍ਰਿਤਪਾਲ-ਰਾਸ਼ਿਦ ਨੇ ਚੁੱਕੀ ਸਹੁੰ, ਜੇਲ੍ਹ ‘ਚ ਬੰਦ ਸੰਸਦ ਮੈਂਬਰ ਕਿਵੇਂ ਲੈਣਗੇ ਸਦਨ ਦੀ ਕਾਰਵਾਈ ‘ਚ ਹਿੱਸਾ? ਜਾਣੋ

Amritpal Singh : ਆਸਾਮ ਦੀ ਜੇਲ 'ਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਅਤੇ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਸ਼ੀਦ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਅਤੇ ਸ਼ੇਖ ਅਬਦੁਲ ਰਸ਼ੀਦ ਸਦਨ ਦੀ ਕਾਰਵਾਈ, ਵੋਟਿੰਗ ਅਤੇ ਹੋਰ ਗਤੀਵਿਧੀਆਂ 'ਚ ਕਿਵੇਂ ਹਿੱਸਾ ਲੈਣਗੇ? ਅਜਿਹੇ ਮਾਮਲਿਆਂ ਬਾਰੇ ਸੰਵਿਧਾਨ ਕੀ ਕਹਿੰਦਾ ਹੈ? ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ

ਅੰਮ੍ਰਿਤਪਾਲ-ਰਾਸ਼ਿਦ ਨੇ ਚੁੱਕੀ ਸਹੁੰ, ਜੇਲ੍ਹ ‘ਚ ਬੰਦ ਸੰਸਦ ਮੈਂਬਰ ਕਿਵੇਂ ਲੈਣਗੇ ਸਦਨ ਦੀ ਕਾਰਵਾਈ ‘ਚ ਹਿੱਸਾ? ਜਾਣੋ
ਅੰਮ੍ਰਿਤਪਾਲ ਸਿੰਘ ਅਤੇ ਰਾਸ਼ਿਦ ਇੰਜਨੀਅਰ
Follow Us
kusum-chopra
| Updated On: 05 Jul 2024 17:16 PM

ਆਸਾਮ ਦੀ ਜੇਲ ‘ਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਅਤੇ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਾਸ਼ੀਦ ਸ਼ੁੱਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਦੋਵਾਂ ਨੂੰ ਸਹੁੰ ਚੁੱਕਣ ਲਈ ਅਦਾਲਤ ਦੇ ਨਿਰਦੇਸ਼ਾਂ ‘ਤੇ ਪੈਰੋਲ ਦਿੱਤੀ ਗਈ ਸੀ। ਅੰਮ੍ਰਿਤਪਾਲ ਨੇ ਪੰਜਾਬ ਦੀ ਖਡੂਰ ਸਾਬਿਤ ਲੋਕ ਸਭਾ ਸੀਟ ਅਤੇ ਸ਼ੇਖ ਅਬਦੁਲ ਰਾਸ਼ੀਦ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਅੰਮ੍ਰਿਤਪਾਲ ਪੰਜਾਬ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉੱਧਰ, ਇੰਜਨੀਅਰ ਰਾਸ਼ੀਦ ਜੰਮੂ-ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਮਾਮਲੇ ‘ਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹੈ।

ਅਜਿਹੇ ‘ਚ ਸਵਾਲ ਇਹ ਹੈ ਕਿ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਅਤੇ ਸ਼ੇਖ ਅਬਦੁਲ ਰਸ਼ੀਦ ਸਦਨ ਦੀ ਕਾਰਵਾਈ, ਵੋਟਿੰਗ ਅਤੇ ਹੋਰ ਗਤੀਵਿਧੀਆਂ ‘ਚ ਕਿਵੇਂ ਹਿੱਸਾ ਲੈਣਗੇ? ਅਜਿਹੇ ਮਾਮਲਿਆਂ ਬਾਰੇ ਸੰਵਿਧਾਨ ਕੀ ਕਹਿੰਦਾ ਹੈ?

ਸਾਂਸਦ ਤਾਂ ਬਣ ਗਏ, ਲੋਕ ਸਭਾ ਦੀ ਕਾਰਵਾਈ ਵਿਚ ਕਿਵੇਂ ਲੈਣਗੇ ਹਿੱਸਾ?

ਲੋਕ ਸਭਾ ਮੈਂਬਰੀ ਦੀ ਸਹੁੰ ਚੁੱਕਣ ਵਾਲੇ ਦੋਵੇਂ ਸੰਸਦ ਮੈਂਬਰ ਸਦਨ ਦੀ ਕਾਰਵਾਈ ਵਿੱਚ ਕਿਵੇਂ ਹਿੱਸਾ ਲੈਣਗੇ, ਇਸ ਬਾਰੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀਡੀਟੀ ਅਚਾਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਤਾਂ ਉਹ ਚੋਣ ਲੜ ਸਕਦਾ ਹੈ ਅਤੇ ਇਜਾਜ਼ਤ ਮਿਲਣ ਤੋਂ ਬਾਅਦ ਸਦਨ ਦੀ ਕਾਰਵਾਈ ਵਿਚ ਹਿੱਸਾ ਲੈ ਸਕਦਾ ਹੈ। ਸਦਨ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਵਿਅਕਤੀ ਸਦਨ ਨੂੰ ਸੰਬੋਧਨ ਵੀ ਕਰ ਸਕਦਾ ਹੈ। ਪਰ ਦੋਵਾਂ ਨੂੰ ਸਹੁੰ ਚੁੱਕ ਸਮਾਗਮ ਜਾਂ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਹਰ ਵਾਰ ਅਦਾਲਤ ਦਾ ਰੁਖ਼ ਕਰਨਾ ਪਵੇਗਾ।

ਇਸ ਤਰ੍ਹਾਂ ਜਦੋਂ ਅੰਮ੍ਰਿਤਪਾਲ ਅਤੇ ਸ਼ੇਖ ਅਬਦੁਲ ਰਸ਼ੀਦ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹਨ ਤਾਂ ਉਨ੍ਹਾਂ ਨੂੰ ਹਰ ਵਾਰ ਸਦਨ ਦੀ ਕਾਰਵਾਈ ‘ਚ ਹਿੱਸਾ ਲੈਣ ਲਈ ਅਦਾਲਤ ਤੱਕ ਪਹੁੰਚ ਕਰਨੀ ਪਵੇਗੀ ਅਤੇ ਸੈਸ਼ਨ ‘ਚ ਹਿੱਸਾ ਲੈਣ ਦੀ ਇਜਾਜ਼ਤ ਲੈਣੀ ਹੋਵੇਗੀ। ਇਹ ਅਦਾਲਤ ‘ਤੇ ਨਿਰਭਰ ਕਰਦਾ ਹੈ ਕਿ ਉਹ ਇਜਾਜ਼ਤ ਦਿੰਦੀ ਹੈ ਜਾਂ ਨਹੀਂ।

ਪਹਿਲਾ ਨਹੀਂ ਹੈ ਅੰਮ੍ਰਿਤਪਾਲ-ਸ਼ੇਖ ਅਬਦੁਲ ਦਾ ਮਾਮਲਾ

ਅੰਮ੍ਰਿਤਪਾਲ ਅਤੇ ਸ਼ੇਖ ਅਬਦੁਲ ਦਾ ਮਾਮਲਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 2021 ਵਿੱਚ ਅਖਿਲ ਗੋਗੋਈ ਲਈ ਵੀ ਅਜਿਹਾ ਹੀ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅਸਾਮ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਸੀ। ਦੂਸਰੀ ਮਿਸਾਲ 1977 ਦੀ ਹੈ, ਜਦੋਂ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਬੰਦ ਜਾਰਜ ਫਰਨਾਂਡੀਜ਼ ਜਿੱਤੇ ਸਨ ਅਤੇ ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ।

ਹੁਣ ਅੱਗੇ ਕੀ ਹੋਵੇਗਾ?

ਪਿਛਲੇ ਸਮੇਂ ਵਿੱਚ ਵੀ ਨੇਤਾਵਾਂ ਨੂੰ ਸਹੁੰ ਚੁੱਕਣ ਲਈ ਅਸਥਾਈ ਪੈਰੋਲ ਦਿੱਤੀ ਜਾਂਦੀ ਰਹੀ ਹੈ ਪਰ ਇਹ ਰੈਗੂਲਰ ਜ਼ਮਾਨਤ ਵਾਂਗ ਨਹੀਂ ਹੁੰਦੀ ਹੈ। ਇਸ ਲਈ, ਸਹੁੰ ਚੁੱਕਣ ਤੋਂ ਬਾਅਦ, ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੂੰ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਅਸਮਰੱਥਾ ਦੱਸਦੇ ਹੋਏ ਸਪੀਕਰ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਹੁੰਦਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨ ਦੀ ਧਾਰਾ 101 (4) ਦੇ ਅਨੁਸਾਰ, ਜੇਕਰ ਕੋਈ ਸੰਸਦ ਮੈਂਬਰ 60 ਦਿਨਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਬੈਠਕਾਂ ਤੋਂ ਗੈਰਹਾਜ਼ਰ ਰਹਿੰਦਾ ਹੈ, ਤਾਂ ਉਸਦੀ ਸੀਟ ਖਾਲੀ ਹੋ ਜਾਂਦੀ ਹੈ।

ਜੇ ਜੇਲ ‘ਚ ਬੰਦ ਸੰਸਦ ਮੈਂਬਰ ਸੰਸਦ ਦੇ ਸੈਸ਼ਨ ‘ਚ ਹਿੱਸਾ ਲੈਣਾ ਚਾਹੁੰਦੇ ਹਨ, ਸੰਸਦ ‘ਚ ਚਰਚਾ ਕਰਨਾ ਚਾਹੁੰਦੇ ਹਨ ਜਾਂ ਕਿਸੇ ਮਾਮਲੇ ‘ਤੇ ਵੋਟਿੰਗ ਕਰਨਾ ਚਾਹੁੰਦੇ ਹਨ ਤਾਂ ਉਹ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ। ਇਹ ਗੱਲਾਂ ਉੱਥੇ ਲਾਗੂ ਹੁੰਦੀਆਂ ਹਨ ਜਿੱਥੇ ਸੰਸਦ ਮੈਂਬਰ ਜੇਲ੍ਹ ਵਿੱਚ ਹਨ ਅਤੇ ਦੋਸ਼ੀ ਸਾਬਤ ਨਹੀਂ ਹੋਏ ਹਨ।

ਅੰਮ੍ਰਿਤਪਾਲ ਨੂੰ ਮਿਲੀ ਹੈ ਵੱਡੀ ਜਿੱਤ

ਖਡੁਰ ਸਾਹਿਬ ਦੀ ਪੰਥਕ ਸੀਟ ਤੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ 1 ਲੱਖ 97 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਵਿਰੋਧੀ ਉਮੀਦਵਾਰ ਨੂੰ ਹਰਾਇਆ ਹੈ। ਉਨ੍ਹਾਂ ਨੇ ਅਕਾਲੀ ਦਲ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਕਰਾਰੀ ਮਾਤ ਦਿੱਤੀ ਹੈ। ਉੱਧਰ, ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਜਿੱਤ ਕੇ ਪਾਰਲੀਮੈਂਟ ਪਹੁੰਚੇ ਸਨ। ਪਰ ਇਸ ਵਾਰ ਖਡੂਰ ਸਾਹਿਬ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਬਦਲਿਆ ਸੀ ਡਿੰਪਾ ਦੀ ਥਾਂ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਲਿਆਂਦਾ ਸੀ। ਪਰ ਜ਼ੀਰਾ ਕਾਂਗਰਸ ਦੀ ਸੀਟ ਬਚਾਉਣ ਵਿੱਚ ਨਾਕਾਮ ਰਹੇ।

ਕੌਣ ਹੈ ਅੰਮ੍ਰਿਤਪਾਲ ਸਿੰਘ?

ਮਹਰੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਪੰਜਾਬ ਦੇ ਮੁੱਦੇ ਨੂੰ ਕੌਮੀ ਪੱਧਰ ਤੇ ਉਠਾਉਣ ਦੇ ਮਕਸਦ ਨਾਲ ਇੱਕ ਜੱਥੇਬੰਦੀ ਬਣਾਈ ਗਈ। ਜਿਸ ਦਾ ਨਾਮ ਵਾਰਿਸ ਪੰਜਾਬ ਦੇ ਰੱਖਿਆ ਗਿਆ। ਸਤੰਬਰ 2022 ਵਿੱਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਸ ਜੱਥੇਬੰਦੀ ਦੀ ਜਿੰਮੇਵਾਰੀ ਖਾਲਿਸਤਾਨੀ ਹਿਮਾਇਤੀ ਅੰਮ੍ਰਿਤਪਾਲ ਸਿੰਘ ਨੂੰ ਮਿਲ ਗਈ। ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਅੰਮ੍ਰਿਤਪਾਲ ਸਿੰਘ ਵੀ ਰੁਜ਼ਗਾਰ ਦੀ ਭਾਲ ਵਿੱਚ ਅਰਬ ਦੇਸ਼ਾਂ ਵੱਲ ਚਲੇ ਗਏ।

ਇਸ ਦੌਰਾਨ ਉਹ ਜ਼ਿਆਦਾ ਲੋਕਾਂ ਵਿੱਚ ਘੁਲਿਆ ਮਿਲਿਆ ਨਹੀਂ ਸੀ ਕਰਦੇ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕੁੱਝ ਅਜਿਹੇ ਲੋਕਾਂ ਨਾਲ ਹੋਈ ਜਿਨ੍ਹਾਂ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਣ ਲਈ ਪ੍ਰੇਰਿਆ। ਵਿਦੇਸ਼ ਤੋਂ ਵਾਪਿਸ ਆਉਣ ਤੋਂ ਬਾਅਦ ਉਹਨਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਅਤੇ ਅੰਮ੍ਰਿਤ ਛਕ ਕੇ ਸਿੰਘ ਬਣ ਗਏ। ਇਸ ਤੋਂ ਬਾਅਦ ਉਹ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਘੁੰਮਣ ਲੱਗੇ। ਉਹਨਾਂ ਨੇ ਨਸ਼ੇ ਦੀ ਬੁਰੀ ਲੱਤ ਖਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕੀਤਾ।

ਇਸ ਮਗਰੋਂ ਉਹਨਾਂ ਨੇ ਨੌਜਵਾਨਾਂ ਨੂੰ ਜੱਥੇਬੰਦ ਕਰਕੇ ਪੂਰੇ ਪੰਜਾਬ ਵਿੱਚ ਖਾਲਸਾ ਵਹੀਰ ਕੱਢਣ ਦਾ ਫੈਸਲਾ ਲਿਆ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਅਜਿਹੀ ਗਤੀਵਿਧੀਆਂ ਤੋਂ ਕਾਨੂੰਨ ਵਿਵਸਥਾ ਵਿੱਚ ਵਿਗਾੜ ਪੈਦਾ ਹੋਣ ਦਾ ਖਦਸ਼ਾ ਜਤਾਇਆ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਅਜਨਾਲਾ ਪੁਲਿਸ ਥਾਣੇ ਉੱਪਰ ਹਮਲਾ ਕਰਨ ਦੇ ਇਲਜ਼ਾਮ ਲੱਗੇ। ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫ਼ਤਾਰੀ ਲਈ ਅਭਿਆਨ ਚਲਾਇਆ ਗਿਆ। ਸਰਕਾਰ ਵੱਲੋਂ ਸੂਬੇ ਵਿੱਚ ਕਈ ਦਿਨਾਂ ਤੱਕ ਇੰਟਰਨੈੱਟ ਬੰਦ ਰੱਖਿਆ ਗਿਆ।

ਭਿੰਡਰਾਵਾਲੇ ਦੇ ਪਿੰਡ ਤੋਂ ਦਿੱਤੀ ਸੀ ਗ੍ਰਿਫ਼ਤਾਰੀ

ਕਈ ਦਿਨ ਅੰਡਰ ਗਰਾਉਂਡ ਰਹਿਣ ਤੋਂ ਬਾਅਦ ਅੰਮ੍ਰਿਤਪਾਲ ਨੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪਿੰਡ ਰੋਡੇ ਵਿੱਚ ਉਹਨਾਂ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ। ਇਸ ਤੋਂ ਬਾਅਦ ਉਹਨਾਂ ਨੂੰ ਅਸਮ ਦੀ ਡਿੱਬਰੂਗੜ੍ਹ ਜੇਲ ਵਿਖੇ ਭੇਜ ਦਿੱਤਾ ਗਿਆ। ਜਿੱਥੇ ਉਹ ਹਾਲੇ ਵੀ ਬੰਦ ਹਨ। ਉਹਨਾਂ ਤੇ ਕੌਮੀ ਸੁਰੱਖਿਆ ਐਕਟ (NSA) ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਹੈ।

Amritpal Singh: ਖ਼ਤਰਨਾਕ ਪਲਾਨ, ਕਰੰਸੀ, ਹੋਲੋਗ੍ਰਾਮ, ਲੋਗੋ ਸਭ ਤਿਆਰਖਾਲਿਸਤਾਨ ਲਈ ਅੰਮ੍ਰਿਤਪਾਲ ਦੀ ਪਲਾਨਿੰਗ

Amritpal Singh: ਖ਼ਤਰਨਾਕ ਪਲਾਨ, ਕਰੰਸੀ, ਹੋਲੋਗ੍ਰਾਮ, ਲੋਗੋ ਸਭ ਤਿਆਰਖਾਲਿਸਤਾਨ ਲਈ ਅੰਮ੍ਰਿਤਪਾਲ ਦੀ ਪਲਾਨਿੰਗ

ਕੌਣ ਹੈ ਇੰਜੀਨੀਅਰ ਰਸ਼ੀਦ?

ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਜਿੱਤੇ ਇੰਜੀਨੀਅਰ ਰਸ਼ੀਦ ਨੇ ਵੀ ਸ਼ੁਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਰਸ਼ੀਦ ਅਵਾਮੀ ਇਤੇਹਾਦ ਪਾਰਟੀ ਦੇ ਪ੍ਰਧਾਨ ਹਨ। ਉਹ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਸਾਲ 2008 ਵਿੱਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨਿਰਮਾਣ ਇੰਜੀਨੀਅਰ ਵਜੋਂ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਵਿੱਚ ਐਂਟਰੀ ਕੀਤੀ। ਸਿਰਫ਼ 17 ਦਿਨਾਂ ਦੀ ਮੁਹਿੰਮ ਤੋਂ ਬਾਅਦ, ਉਹ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਕਸਬੇ ਦੇ ਲੰਗੇਟ ਹਲਕੇ ਤੋਂ ਜਿੱਤ ਗਏ। ਉਹ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੇ ਹਨ। ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਚੋਣ ਲੜੀ ਸੀ। 2 ਜੁਲਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਸਹਿਮਤੀ ਤੋਂ ਬਾਅਦ ਰਾਸ਼ਿਦ ਨੂੰ ਪੈਰੋਲ ਦਿੱਤੀ ਸੀ। ਉਸ ਨੂੰ ਮੀਡੀਆ ਨਾਲ ਗੱਲ ਨਾ ਕਰਨ ਸਮੇਤ ਕੁਝ ਸ਼ਰਤਾਂ ਨਾਲ ਇਹ ਇਜਾਜ਼ਤ ਦਿੱਤੀ ਗਈ ਹੈ।

ਕਿਸ ਮਾਮਲੇ ਚ ਜੇਲ੍ਹ ਚ ਬੰਦ ਹੈ ਰਾਸ਼ਿਦ ਅੱਤਵਾਦੀ ਫੰਡਿੰਗ?

ਸ਼ੇਖ ਅਬਦੁਲ ਰਾਸ਼ਿਦ, ਜੋ ਕਿ ਇੰਜੀਨੀਅਰ ਰਸ਼ੀਦ ਦੇ ਨਾਂ ਨਾਲ ਮਸ਼ਹੂਰ ਹੈ, ਅੱਤਵਾਦੀ ਫੰਡਿੰਗ ਦੇ ਇੱਕ ਮਾਮਲੇ ਵਿੱਚ 2019 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਨੇ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਚੋਣ ਲੜੀ ਅਤੇ ਇਸ ਸੀਟ ਨੂੰ ਭਾਰੀ ਵੋਟਾਂ ਨਾਲ ਜਿੱਤੇ। ਇੰਜੀਨੀਅਰ ਰਸ਼ੀਦ ਨੇ ਉਮਰ ਅਬਦੁੱਲਾ ਅਤੇ ਸੱਜਾਦ ਲੋਨ ਨੂੰ ਹਰਾਇਆ ਹੈ। ਰਾਸ਼ਿਦ ਨੇ ਉਮਰ ਨੂੰ ਦੋ ਲੱਖ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਹੈ।

ਇਹ ਵੀ ਪੜ੍ਹੋ – ਸੰਸਦ ਮੈਂਬਰ ਬਣੇ ਅੰਮ੍ਰਿਤਪਾਲ, ਪਾਰਲੀਮੈਂਟ ਵਿੱਚ ਚੁੱਕੀ ਅਹੁਦੇ ਦੀ ਸਹੁੰ

ਰਸ਼ੀਦ ਨੇ ਬਾਰਾਮੂਲਾ ਸੀਟ ਤੋਂ 4,72,481 ਵੋਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੂੰ 2,04,142 ਵੋਟਾਂ ਦੇ ਫਰਕ ਨਾਲ ਹਰਾਇਆ। ਉਮਰ ਨੂੰ 2,68,339 ਵੋਟਾਂ ਮਿਲੀਆਂ। ਜਦਕਿ ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ ਨੂੰ 1,73,239 ਵੋਟਾਂ ਮਿਲੀਆਂ ਸਨ। ਬਾਰਾਮੂਲਾ ਸੀਟ ‘ਤੇ ਸਿੱਧਾ ਮੁਕਾਬਲਾ ਅਬਦੁੱਲਾ ਅਤੇ ਲੋਨ ਵਿਚਾਲੇ ਮੰਨਿਆ ਜਾ ਰਿਹਾ ਸੀ ਪਰ ਜਿਵੇਂ ਹੀ ਰਾਸ਼ਿਦ ਮੈਦਾਨ ‘ਚ ਉਤਰੇ ਤਾਂ ਬਾਰਾਮੂਲਾ ‘ਚ ਮਾਹੌਲ ਹੀ ਬਦਲ ਗਿਆ।

ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ
ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ...
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ...
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ...
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ...
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ...
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?...
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ...
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?...
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...