ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਪੰਜਾਬ ਭਰ ਵਿੱਚ ਅੱਜ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੂਬੇ ਵਿੱਚ 13 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਹਨ। ਜਿਨ੍ਹਾਂ ਵਿੱਚ ਪਹਿਲੀ ਵਾਰ ਕਰੀਬ 3 ਹਜ਼ਾਰ ਪੰਚਾਇਤਾਂ ਸਰਬਸੰਮਤੀ ਨਾਲ ਚੁਣ ਲਈਆਂ ਗਈਆਂ ਹਨ। ਜਿਸ ਮਗਰੋਂ ਕਰੀਬ 10 ਹਜ਼ਾਰ ਪੰਚਾਇਤਾਂ ਲਈ ਲੋਕ ਸਰਪੰਚ ਅਤੇ ਪੰਚ ਸੁਣਨਗੇ।
ਜਿੱਥੇ ਇਹ ਚੋਣਾਂ ਪਿੰਡਾਂ ਦੇ ਲੋਕਾਂ ਲਈ ਅਹਿਮੀਅਤ ਰੱਖਦੀਆਂ ਹਨ। ਤਾਂ ਉਸ ਤੋਂ ਜ਼ਿਆਦਾ ਇਹ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਹਨ। ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਿਖਾਉਣ ਦਾ ਸਿਆਸੀ ਪਾਰਟੀਆਂ ਕੋਲ ਵੱਡਾ ਮੌਕਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਦਮ ਖ਼ਮ ਚੋਣਾਂ ਵਿੱਚ ਲਗਾ ਦਿੱਤਾ ਹੈ। ਬੇਸ਼ੱਕ ਵੱਡੇ ਸਿਆਸੀ ਲੀਡਰ ਪਿੰਡਾਂ ਵਿੱਚ ਪ੍ਰਚਾਰ ਕਰਨ ਨਹੀਂ ਗਏ ਪਰ ਉਹਨਾਂ ਦੀ ਨਜ਼ਰ ਪਿੰਡਾਂ ਵਿੱਚ ਹੋ ਰਹੇ ਹਰ ਇੱਕ ਘਟਨਾ ਤੇ ਸੀ। ਚਾਹੇ ਉਹ ਸਰਕਾਰ ਵਿੱਚ ਬੈਠੇ ਲੀਡਰ ਹੋਣ ਜਾਂ ਫਿਰ ਵਿਰੋਧੀਧਿਰ ਵਿੱਚ।
Latest Videos