ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ

SCO Summit 2024: ਪਾਕਿਸਤਾਨ ਦੀਆਂ ਸੜਕਾਂ ‘ਤੇ ਲਹਿਰਾਇਆ ਭਾਰਤੀ ਤਿਰੰਗਾ

tv9-punjabi
TV9 Punjabi | Updated On: 16 Oct 2024 17:09 PM IST

ਪਾਕਿਸਤਾਨ ਵਿੱਚ ਹੋ ਰਹੀ ਐਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੇ ਸਿਖਰ ਸੰਮੇਲਨ ਲਈ ਮੈਂਬਰ ਦੇਸ਼ਾਂ ਦੇ ਹਾਈ ਕਮਿਸ਼ਨਰ ਇਸਲਾਮਾਬਾਦ ਵਿੱਚ ਹਨ। ਭਾਰਤ ਤੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਾਕਿਸਤਾਨ ਪਹੁੰਚੇ ਹਨ। ਉਨ੍ਹਾਂ ਦਾ ਇਹ ਦੌਰਾ 9 ਸਾਲਾਂ ਬਾਅਦ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਪਹਿਲਾ ਦੌਰਾ ਹੈ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜੈਸ਼ੰਕਰ ਇਸ ਤੋਂ ਪਹਿਲਾਂ 2015 'ਚ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ। ਉਦੋਂ ਉਹ ਵਿਦੇਸ਼ ਸਕੱਤਰ ਬਣ ਕੇ ਗੁਆਂਢੀ ਮੁਲਕ ਪਹੁੰਚੇ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਸ ਜੈਸ਼ੰਕਰ ਦਾ ਪਾਕਿਸਤਾਨ ਵਿੱਚ ਸਵਾਗਤ ਕੀਤਾ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਜਿਵੇਂ ਹੀ ਵਿਦੇਸ਼ ਮੰਤਰੀ ਭਾਰਤੀ ਹਵਾਈ ਸੈਨਾ ਦੇ ਜਹਾਜ਼ ਤੋਂ ਨੂਰ ਖਾਨ ਏਅਰਬੇਸ ‘ਤੇ ਉਤਰੇ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਲਿਆਸ ਨਿਜ਼ਾਮੀ ਉਨ੍ਹਾਂ ਦੇ ਸਵਾਗਤ ਲਈ ਅੱਗੇ ਆਏ ਅਤੇ ਜੈਸ਼ੰਕਰ ਦਾ ਨਿੱਘਾ ਸਵਾਗਤ ਕੀਤਾ। ਪਾਕਿਸਤਾਨ ਤੋਂ ਬੱਚੇ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਆਏ ਅਤੇ ਉਨ੍ਹਾਂ ਨੂੰ ਗੁਲਦਸਤਾ ਦਿੱਤਾ, ਜਿਸ ਦੀ ਤਸਵੀਰ ਜੈਸ਼ੰਕਰ ਨੇ ਆਪਣੇ ਐਕਸ ‘ਤੇ ਵੀ ਪੋਸਟ ਕੀਤੀ ਹੈ। ਦੇਖੋ ਵੀਡੀਓ
Published on: Oct 16, 2024 05:07 PM