ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ
ਮਿਤੀ: 17 ਅਕਤੂਬਰ, 1814. ਸਥਾਨ: ਲੰਡਨ ਸੜਕਾਂ 'ਤੇ ਬੀਅਰ ਦੀ ਸੁਨਾਮੀ ਆਉਂਦੀ ਹੈ ਤਾਂ ਪੀਣ ਵਾਲੇ ਮਜ਼ੇਦਾਰ ਹੁੰਦੇ ਹਨ, ਪਰ ਲੰਡਨ ਵਿਚ ਇਸ ਬੀਅਰ ਨੇ ਲਾਸ਼ਾਂ ਵਿਛਾ ਦਿੱਤੀਆਂ ਸੀ. ਲੰਡਨ 'ਚ ਸ਼ਾਮ ਦੇ 6 ਵਜੇ ਦਾ ਸਮਾਂ ਸੀ ਅਤੇ 'ਟੋਟਨਹੈਮ ਕੋਰਟ ਰੋਡ' ਨੇੜੇ ਇਕ ਲੜਕੀ ਆਪਣੀ ਮਾਂ ਨਾਲ ਬੈਠੀ ਸੀ, ਕੁਝ ਹੀ ਸਮੇਂ 'ਚ ਮਾਂ ਅਤੇ ਬੱਚੀ ਦੋਵੇਂ ਹੜ੍ਹ ਦੇ ਤੇਜ਼ ਵਹਾਅ 'ਚ ਵਹਿ ਗਏ ਪਰ ਇਹ ਹੜ੍ਹ ਦਾ ਪਾਣੀ ਨਹੀਂ ਸਗੋਂ ਬੀਅਰ ਸੀ।
17 ਅਕਤੂਬਰ 1814 ਦੀ ਸਵੇਰ ਨੂੰ ਲੰਡਨ ਦੇ ਸੇਂਟ ਗਾਈਲਜ਼ ਵਿੱਚ ਸਭ ਕੁਝ ਆਮ ਵਾਂਗ ਸੀ। ਪਰ ਇੱਕ ਘਟਨਾ ਤੋਂ ਬਾਅਦ ਉਥੋਂ ਦੀਆਂ ਸੜਕਾਂ ‘ਤੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇਹ ਘਟਨਾ ਗ੍ਰੇਟ ਰਸਲ ਸਟ੍ਰੀਟ ਅਤੇ ਟੋਟਨਹੈਮ ਕੋਰਟ ਰੋਡ ਦੇ ਕੋਨੇ ‘ਤੇ ਹਾਰਸ ਸ਼ੂ ਬ੍ਰੂਅਰੀ ਨਾਮਕ ਬਰੂਅਰੀ ‘ਤੇ ਵਾਪਰੀ। ਬੀਅਰ ਦੇ ਫਰਮੈਂਟੇਸ਼ਨ ਟੈਂਕ ਵਿੱਚ ਧਮਾਕਾ ਹੋਣ ਕਾਰਨ ਇੱਥੇ ਬੀਅਰ ਦਾ ਹੜ੍ਹ ਆ ਗਿਆ। ਵੀਡੀਓ ਦੇਖੋ
Published on: Oct 18, 2024 05:12 PM
Latest Videos

ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ

Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ

ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
