ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਵੱਡਾ ਧਮਾਕਾ ਹੋਇਆ ਹੈ। ਹੁਣ ਇਸ ਧਮਾਕੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ ਕਲਿੱਪ 'ਚ ਧਮਾਕੇ ਵਾਲੀ ਥਾਂ ਨੂੰ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖੋ...
ਰੋਹਿਣੀ ਵਿੱਚ CRPF ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ TV9 Bharatvarash ਕੋਲ ਪਹੁੰਚ ਗਈ ਹੈ। ਵੀਡੀਓ ‘ਚ ਜਿਸ ਜਗ੍ਹਾ ‘ਤੇ ਧਮਾਕਾ ਹੋਇਆ, ਉਸ ਨੂੰ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ ਕਲਿੱਪ ਵਿੱਚ ਦੋ ਪਾਰਕ ਕੀਤੀਆਂ ਕਾਰਾਂ ਦਿਖਾਈ ਦੇ ਰਹੀਆਂ ਹਨ। ਇਸ ਸਥਾਨ ਦੇ ਨੇੜੇ ਤੋਂ ਇੱਕ ਸਕੂਟਰ ਲੰਘਦਾ ਹੈ, ਜਿਸ ਤੋਂ ਬਾਅਦ ਧਮਾਕਾ ਹੁੰਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੇ ਸਾਰੇ ਸੈਂਪਲ ਲੈ ਲਏ ਹਨ। ਹੁਣ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।