ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਰਿਸ਼ਤਿਆਂ ਵਿੱਚ ਇੱਕ ਵਾਰ ਫਿਰ ਤਰੇੜਾਂ ਆ ਗਈਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ। ਕੈਨੇਡੀਅਨ ਸਰਕਾਰ ਵੱਲੋਂ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਇਹ ਹੰਗਾਮਾ ਸਾਹਮਣੇ ਆਇਆ ਹੈ।
ਸੋਮਵਾਰ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਡਿਪਲੋਮੈਟ ਨੂੰ ਨਿਸ਼ਾਨਾ ਬਣਾਉਣ ਵਾਲੇ ਮਨਘੜਤ ਦੋਸ਼ਾਂ ਦੇ ਖਿਲਾਫ ਸਖਤ ਚੇਤਾਵਨੀ ਜਾਰੀ ਕੀਤੀ, ਇਸ ਨੂੰ ਟਰੂਡੋ ਦਾ ਸਿਆਸੀ ਫਾਇਦਾ ਲੈਣ ਦੇ ਇਰਾਦੇ ਨਾਲ ਕੀਤੀ ਗਈ ਹਰਕਤ ਕਰਾਰ ਦਿੱਤਾ। ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦਾ ਇਤਿਹਾਸ ਦਹਾਕਿਆਂ ਪੁਰਾਣਾ ਹੈ, ਪਰ ਤਾਜ਼ਾ ਤਣਾਅ ਸਤੰਬਰ 2023 ਤੋਂ ਚੱਲ ਰਿਹਾ ਹੈ। ਪਿਛਲੇ ਸਾਲ ਟਰੂਡੋ ਨੇ ਜੂਨ 2022 ਵਿੱਚ ਕੋਲੰਬੀਆ ਦੇ ਸਰੀ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਏਜੰਟਾਂ ਉੱਤੇ ਦੋਸ਼ ਲਾਇਆ ਸੀ। ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਟਰੂਡੋ ਨੇ ਇਕ ਵਾਰ ਫਿਰ ਭਾਰਤ ‘ਤੇ ਲਾਏ ਅਜਿਹੇ ਹੀ ਦੋਸ਼, ਦੇਖੋ ਵੀਡੀਓ
Latest Videos