ਹਰਿਆਣਾ ‘ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ
ਵਿਪੁਲ ਗੋਇਲ ਨੂੰ ਮਾਲ, ਆਪਦਾ ਪ੍ਰਬੰਧਨ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦਿੱਤੇ ਗਏ ਹਨ। ਅਰਵਿੰਦ ਸ਼ਰਮਾ ਜੇਲ੍ਹ ਅਤੇ ਸਹਿਕਾਰਤਾ ਵਿਭਾਗ ਦੀ ਦੇਖ-ਰੇਖ ਕਰਨਗੇ। ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਕ੍ਰਿਸ਼ਨ ਕੁਮਾਰ ਬੇਦੀ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਐਸਸੀ/ਬੀਸੀ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ਰੂਤੀ ਚੌਧਰੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਕੰਮ ਸੰਭਾਲਣਗੇ।
ਹਰਿਆਣਾ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਤਿੰਨ ਦਿਨ ਬਾਅਦ ਹੀ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਹੋ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ ਅਤੇ ਵਿੱਤ ਵਰਗੇ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ, ਜਦਕਿ ਰਾਓ ਨਰਬੀਰ ਸਿੰਘ ਨੂੰ ਉਦਯੋਗ ਤੇ ਵਾਤਾਵਰਨ ਸਮੇਤ ਕਈ ਵਿਭਾਗ ਦਿੱਤੇ ਗਏ ਹਨ। ਵੀਰਵਾਰ ਨੂੰ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਹਰਿਆਣਾ ਕੈਬਨਿਟ ਦੇ 14 ਸੰਭਾਵਿਤ ਮੰਤਰੀਆਂ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿੱਤ, ਗ੍ਰਹਿ, ਯੋਜਨਾ, ਆਬਕਾਰੀ, ਜਨ ਸੰਚਾਰ ਅਤੇ ਭਾਸ਼ਾ ਤੇ ਸੱਭਿਆਚਾਰ ਸਮੇਤ 12 ਵਿਭਾਗਾਂ ਦਾ ਚਾਰਜ ਆਪਣੇ ਕੋਲ ਰੱਖਿਆ ਹੈ। ਉਨ੍ਹਾਂ ਵੀਰਵਾਰ ਨੂੰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 8 ਅਕਤੂਬਰ ਨੂੰ ਹੋਏ ਚੋਣ ਨਤੀਜਿਆਂ ਵਿੱਚ, ਭਾਰਤੀ ਜਨਤਾ ਪਾਰਟੀ ਨੇ 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ, ਅਨਿਲ ਵਿਜ, ਜੋ ਅੰਬਾਲਾ ਕੈਂਟ ਤੋਂ ਵਿਧਾਇਕ ਹਨ ਅਤੇ ਗ੍ਰਹਿ ਮੰਤਰੀ ਸਨ। ਪਿਛਲੀ ਸਰਕਾਰ ਨੂੰ ਲੇਬਰ, ਊਰਜਾ ਅਤੇ ਟਰਾਂਸਪੋਰਟ ਵਿਭਾਗ ਦਿੱਤੇ ਗਏ ਹਨ। ਆਰਤੀ ਸਿੰਘ ਰਾਓ ਨੂੰ ਸਿਹਤ, ਆਯੂਸ਼ ਸਮੇਤ 3 ਵਿਭਾਗ ਸੌਂਪੇ ਗਏ ਹਨ। ਰਾਓ ਨਰਬੀਰ ਸਿੰਘ ਨੂੰ ਉਦਯੋਗ, ਜੰਗਲਾਤ ਅਤੇ ਵਾਤਾਵਰਨ ਵਿਭਾਗ ਮਿਲੇ ਹਨ। ਮਹੀਪਾਲ ਢਾਂਡਾ ਨੂੰ ਸਕੂਲ ਸਿੱਖਿਆ ਦਾ ਚਾਰਜ ਦਿੱਤਾ ਗਿਆ ਹੈ।
Latest Videos
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...