ਮੋਦੀ ਸਰਕਾਰ ਦੀ ਚੀਨ ‘ਤੇ ਵੱਡੀ ਕਾਰਵਾਈ, 100 ਤੋਂ ਵੱਧ ਚੀਨੀ ਨਿਵੇਸ਼ ਘੁਟਾਲੇ ਵਾਲੀਆਂ ਵੈੱਬਸਾਈਟਾਂ ‘ਤੇ ਲੱਗੇਗਾ ਬੈਨ
India banned over 100 Chinese operated websites: ਚੀਨ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ, ਮੋਦੀ ਸਰਕਾਰ ਨੇ ਚੀਨੀ ਨਿਵੇਸ਼ ਘੁਟਾਲਿਆਂ ਵਾਲੀਆਂ 100 ਤੋਂ ਵੱਧ ਵੈਬਸਾਈਟਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਚੀਨ ਤੋਂ ਸੰਚਾਲਿਤ ਇਨ੍ਹਾਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। […]
India banned over 100 Chinese operated websites: ਚੀਨ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ, ਮੋਦੀ ਸਰਕਾਰ ਨੇ ਚੀਨੀ ਨਿਵੇਸ਼ ਘੁਟਾਲਿਆਂ ਵਾਲੀਆਂ 100 ਤੋਂ ਵੱਧ ਵੈਬਸਾਈਟਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਚੀਨ ਤੋਂ ਸੰਚਾਲਿਤ ਇਨ੍ਹਾਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਤੋਂ ਚੱਲ ਰਹੀਆਂ ਅਜਿਹੀਆਂ ਵੈੱਬਸਾਈਟਾਂ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰ ਰਹੀਆਂ ਹਨ।
ਗ੍ਰਹਿ ਮੰਤਰਾਲੇ ਨੇ ਆਈਟੀ ਮੰਤਰਾਲੇ ਨੂੰ ਲਿਖਿਆ ਪੱਤਰ
ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਪੱਤਰ ਲਿਖ ਕੇ ਚੀਨੀ ਵੈੱਬਸਾਈਟਾਂ ਨੂੰ ਬਲਾਕ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਸਰਕਾਰ ਨੇ ਲਗਭਗ 250 ਚੀਨੀ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਰਾਸ਼ਟਰੀ ਹਿੱਤ ਅਤੇ ਰਾਜ ਦੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਬੈਨ ਕਰ ਦਿੱਤਾ ਹੈ। ਇਨ੍ਹਾਂ ਐਪਾਂ ਵਿੱਚ TikTok, Xender, Sheen, CamScanner ਸਮੇਤ ਕਈ ਐਪਸ ਸ਼ਾਮਲ ਹਨ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਡਾਊਨਲੋਡ ਕੀਤਾ ਗਿਆ ਸੀ।
ਸੈਂਸੇਟਿਵ ਯੂਜ਼ਰ ਡੇਟਾ ਇਕੱਠਾ ਕਰ ਰਹੀਆਂ ਸਨ ਕਈ ਚੀਨੀ ਐਪਸ
ਰਿਪੋਰਟਾਂ ਮੁਤਾਬਕ ਇਹ ਸਾਰੀਆਂ ਚੀਨੀ ਐਪਸ ਸੈਂਸੇਟਿਵ ਯੂਜ਼ਰ ਦਾ ਡਾਟਾ ਇਕੱਠਾ ਕਰ ਰਹੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਚੀਨੀ ਐਪ ਭਾਰਤੀ ਨਾਗਰਿਕਾਂ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਹਾਸਲ ਕਰਕੇ ਇਸਤੇਮਾਲ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ, PUBG ਮੋਬਾਈਲ ਦੇ ਭਾਰਤੀ ਸੰਸਕਰਣ, ਜਿਸਨੂੰ BGMI ਜਾਂ Battlegrounds Mobile India ਕਿਹਾ ਜਾਂਦਾ ਹੈ, ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਇਹ ਵੀ ਦੱਸ ਦੇਈਏ ਕਿ ਬੈਟਲ ਰੋਇਲ ਗੇਮ ਨੂੰ ਭਾਰਤ ਵਿੱਚ ਕਾਫੀ ਪ੍ਰਸਿੱਧੀ ਮਿਲੀ ਹੈ। ਸਿਰਫ ਇੱਕ ਸਾਲ ਵਿੱਚ ਇਸਦੇ 100 ਮਿਲੀਅਨ ਤੋਂ ਵੱਧ ਯੂਜ਼ਰਸ ਹੋ ਗਏ ਸਨ।
ਕਈ ਸੂਬਿਆਂ ਨੇ ਚੀਨੀ ਵੈੱਬਸਾਈਟਾਂ ‘ਤੇ ਐਕਸ਼ਨ ਲਈ ਲਿੱਖੀ ਸੀ ਚਿੱਠੀ
ਕੇਂਦਰੀ ਏਜੰਸੀਆਂ ਨੇ ਇਨ੍ਹਾਂ ਚੀਨੀ ਵੈੱਬਸਾਈਟਾਂ ਦੀ ਪਛਾਣ ਕਰ ਲਈ ਹੈ। ਪੂਰੀ ਸਮੀਖਿਆ ਤੋਂ ਬਾਅਦ ਇਨ੍ਹਾਂ ਖਿਲਾਫ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੈੱਬਸਾਈਟਾਂ ਦੀਆਂ ਜੜ੍ਹਾਂ ਚੀਨ ਨਾਲ ਜੁੜੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਕਈ ਰਾਜਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਇਨ੍ਹਾਂ ਵੈੱਬਸਾਈਟਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਨ੍ਹਾਂ ਵੈੱਬਸਾਈਟਾਂ ਦੇ ਇੱਕ ਤੋਂ ਵੱਧ ਬੈਂਕ ਖਾਤੇ ਹਨ ਅਤੇ ਕਾਰਵਾਈ ਤੋਂ ਬਚਣ ਲਈ ਉਹ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਦੇ ਰਹਿੰਦੇ ਹਨ। ਬਾਅਦ ਵਿੱਚ ਇਸ ਕਾਲੇ ਧਨ ਨੂੰ ਕ੍ਰਿਪਟੋਕਰੰਸੀ ਵਿੱਚ ਬਦਲ ਦਿੱਤਾ ਜਾਂਦਾ ਹੈ।