ਕੋਵਿਡ Positivity ਰੇਟ ਵਿੱਚ ਦਿੱਲੀ ਟਾਪ ‘ਤੇ, ਨਵੀਂ ਲਹਿਰ ਦਾ ਖਤਰਾ !
Delhi Covid: ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। Positivity ਰੇਟ 17 ਫੀਸਦੀ ਦੇ ਨੇੜੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 400 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਫਾਈਲ ਫੋਟੋ
Health: ਦੇਸ਼ ‘ਚ ਕੋਰੋਨਾ ਵਾਇਰਸ ਦਾ ਖਤਰਾ ਘੱਟ ਨਹੀਂ ਹੋ ਰਿਹਾ ਹੈ। ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਰਾਜਧਾਨੀ ਦਿੱਲੀ ਵਿੱਚ ਕੋਵਿਡ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਦਿੱਲੀ ਵਿੱਚ ਕੋਰੋਨਾ (Corona) ਦੀ Positivity ਦਰ ਲਗਭਗ 17 ਪ੍ਰਤੀਸ਼ਤ ਹੋ ਗਈ ਹੈ। ਯਾਨੀ ਹਰ 100 ਟੈਸਟਾਂ ਵਿੱਚ 17 ਲੋਕ ਸੰਕਰਮਿਤ ਹੋ ਰਹੇ ਹਨ। 8 ਮਹੀਨਿਆਂ ਬਾਅਦ ਇਨਫੈਕਸ਼ਨ ਦੀ ਦਰ ਇੰਨੀ ਵਧ ਗਈ ਹੈ। ਡਬਲਯੂਐਚਓ ਦੇ ਮਾਪਦੰਡਾਂ ਅਨੁਸਾਰ, Positivity ਰੇਟ ਦਾ ਪੰਜ ਪ੍ਰਤੀਸ਼ਤ ਤੋਂ ਵੱਧ ਹੋਣਾ ਖ਼ਤਰੇ ਦੀ ਨਿਸ਼ਾਨੀ ਹੈ। ਅਜਿਹੇ ‘ਚ ਦਿੱਲੀ ‘ਚ ਕੋਵਿਡ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ।
ਰਾਜਧਾਨੀ ਦਿੱਲੀ (Delhi) ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ। ਨਿੱਤ ਨਵੇਂ ਕੇਸ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 429 ਮਾਮਲੇ ਦਰਜ ਕੀਤੇ ਗਏ ਹਨ। ਜੋ ਸੱਤ ਮਹੀਨਿਆਂ ਬਾਅਦ ਸਭ ਤੋਂ ਵੱਧ ਹੈ। ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਿਹਤ ਵਿਭਾਗ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਕੋਵਿਡ ਨੂੰ ਲੈ ਕੇ ਸਾਰੇ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧਾਂ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ ਦੀ ਜਾਂਚ ਨੂੰ ਵਧਾਉਣ ਅਤੇ ਜੀਨੋਮ ਸੀਕਵੈਂਸਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


