Ludhiana ‘ਚ ਵੱਧ ਰਹੇ ਕੋਰੋਨਾ ਦੇ ਮਾਮਲੇ, 6 ਨਵੇਂ ਮਰੀਜ਼ ਆਏ ਸਾਹਮਣੇ
Corona Patients: ਜ਼ਿਲ੍ਹਾ ਟੀਕਾਕਰਨ ਅਧਿਕਾਰੀ ਨੇ ਕਿਹਾ ਕਿ ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਨੇ ਤੇ ਹੁਣ ਮੁੜ 6 ਨਵੇਂ ਮਾਮਲੇ ਸਾਹਮਣੇ ਆਏ ਨੇ। ਮਾਰਚ ਮਹੀਨੇ ਵਿੱਚ ਕੁੱਲ ਕੋਰੋਨਾ ਦੇ 42 ਮਾਮਲੇ ਪਾਏ ਗਏ।

ਲੁਧਿਆਣਾ ‘ਚ ਵੱਧ ਰਹੇ ਕੋਰੋਨਾ ਦੇ ਮਾਮਲੇ, 6 ਨਵੇਂ ਮਰੀਜ਼ ਆਏ ਸਾਹਮਣੇ।
ਲੁਧਿਆਣਾ। ਬੇਸ਼ਕ ਕੋਰੋਨਾ ਨੇ ਮੁੜ ਤੋਂ ਪੰਜਾਬ (Punjabi) ਵਿੱਚ ਦਸਤਕ ਦੇ ਦਿੱਤੀ ਹੈ ਅਤੇ ਲਗਾਤਾਰ ਕੋਰੋਨਾ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਨੇ। ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੇ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਸਾਰੇ ਹੀ ਹੈਲਥ ਸੈਂਟਰਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ।
ਜੇਕਰ ਲੁਧਿਆਣਾ (Ludhiana) ਦੀ ਗੱਲ ਕੀਤੀ ਜਾਵੇ ਤਾਂ ਜਿਲਾ ਟੀਕਾਕਰਨ ਅਫਸਰ ਮਨੀਸ਼ਾ ਖੰਨਾ ਦੇ ਮੁਤਾਬਿਕ ਹੁਣ ਤੱਕ ਲੁਧਿਆਣਾ ਚ ਕੋਰੋਨਾ ਦੇ ਛੇ ਨਵੇ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।