Yogshala: ਦਿੱਲੀ ਵਾਂਗ ਪੰਜਾਬ ਸਰਕਾਰ ਵੀ ਸ਼ੁਰੂ ਕਰਨ ਜਾ ਰਹੀ ਯੋਗਸ਼ਾਲਾ
Yogshala: ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੁਕ ਕਰਨ ਲਈ ਯੋਗਸ਼ਾਲਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਅਤੇ ਸਿਹਤਮੰਦ ਰਹਿਣ ਲਈ ਯੋਗ ਪ੍ਰਤੀ ਜਾਗਰੁਕ ਕਰਨਾ ਹੀ ਇਸ ਮੁੰਹਿਮ ਦਾ ਮੁੱਖ ਮਕਸਦ ਹੈ।
ਪਹਿਲੀ ਵਾਰ ਕਰਨ ਜਾ ਰਹੇ ਹੋ ਯੋਗ, ਮਾਹਿਰਾਂ ਦੀ ਦੱਸੀ ਇਹ ਗੱਲ ਨਾ ਭੁੱਲੋ
ਚੰਡੀਗੜ੍ਹ ਨਿਊਜ: ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗ ਹੁਣ ਪੰਜਾਬ ਸਰਕਾਰ ਵੀ ਸੂਬੇ ਵਿੱਚ ਯੋਗਸ਼ਾਲਾ ਸ਼ੁਰੂ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ, ਇਨ੍ਹਾਂ ਯੋਗਸ਼ਾਲਾਵਾਂ ਦਾ ਨਾਂ ਸੀਐੱਮ ਮਾਨ ਦੀ ਯੋਗਸ਼ਾਲਾ ਰੱਖਿਆ ਜਾਵੇਗਾ।
ਇਨ੍ਹਾਂ ਯੋਗਸ਼ਾਲਾਵਾਂ ਵਿੱਚ ਰੋਜਾਨਾ ਲੋਕਾਂ ਨੂੰ ਮੁਫਤ ਯੋਗ ਸਿੱਖਿਆ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਯੋਗਾ ਇੰਸਟ੍ਰਕਟਰ ਯੋਗ ਨੂੰ ਡੋਰ-ਟੂ-ਡੋਰ ਪਹੁੰਚਾਉਣ ਦਾ ਕੰਮ ਕਰਨਗੇ।


