ਸੀਐਮ ਮਾਨ ਦਾ ਬਠਿੰਡਾ ‘ਚ ਰੋਡ ਸ਼ੋਅ, ਬਾਦਲ ਪਰਿਵਾਰ ‘ਤੇ ਸਾਧੇ ਤਿੱਖੇ ਨਿਸ਼ਾਨੇ
ਸੀਐਮ ਭਗਵੰਤ ਮਾਨ ਨੇ ਆਪਣੇ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਦੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਬਠਿੰਡਾ ਦਾ ਠੇਕਾ ਲੈ ਰੱਖਿਆ ਸੀ ਕਿ ਇਹ ਸਾਡਾ ਕਿਲ੍ਹਾ ਹੈ, ਹੁਣ ਤੁਸੀਂ 4 ਜੂਨ ਨੂੰ ਇਹ ਕਿਲ੍ਹਾਂ ਢਹਿੰਦੇ ਹੋਏ ਦੇਖੋਗੇ। ਉਨ੍ਹਾਂ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ।
ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਵੋਟਿੰਗ ਆਖਿਰੀ ਪੜਾਅ ਯਾਨੀ ਕਿ 1 ਜੂਨ ਨੂੰ ਹੋਵੇਗੀ। ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਉਂਝ ਹੀ ਦਿਨੋਂ-ਦਿਨੀਂ ਸੂਬੇ ‘ਚ ਸਿਆਸੀ ਮਾਹੌਲ ਵੀ ਭੱਖਦਾ ਜਾ ਰਹਿ ਹਾ। ਪੰਜਾਬ ਦੇ ਮੁੱਖ ਭਗਵੰਤ ਮਾਨ ਵੀ ਆਪਣੀ ਪਾਰਟੀ ‘ਆਮ ਆਦਮੀ ਪਾਰਟੀ’ ਦਾ ਚੰਗਾ ਪ੍ਰਦਰਸ਼ਨ ਨਿਸ਼ਚਿਤ ਕਰਨ ਲਈ ਰੈਲੀਆਂ, ਰੋਡ ਸ਼ੋਅ ਅਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਇਸੇ ਸਿਲਸਿਲੇ ‘ਚ ਸੀਐਮ ਮਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਫਾਇਰ ਬ੍ਰਿਗੇਡ ਚੌਕ ਬਠਿੰਡਾ ਤੋਂ ਸ਼ੁਰੂ ਹੋ ਕੇ ਧੋਬੀ ਬਾਜ਼ਾਰ ਤੋਂ ਹੁੰਦਾ ਹੋਇਆ ਸਦਭਾਵਨਾ ਚੌਕ ਵਿਖੇ ਸਮਾਪਤ ਹੋਇਆ।
ਬਾਦਲ ਪਰਿਵਾਰ ਦੇ ਸਾਧਿਆ ਨਿਸ਼ਾਨਾ
ਸੀਐਮ ਭਗਵੰਤ ਮਾਨ ਨੇ ਆਪਣੇ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਦੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਬਠਿੰਡਾ ਦਾ ਠੇਕਾ ਲੈ ਰੱਖਿਆ ਸੀ ਕਿ ਇਹ ਸਾਡਾ ਕਿਲ੍ਹਾ ਹੈ, ਹੁਣ ਤੁਸੀਂ 4 ਜੂਨ ਨੂੰ ਇਹ ਕਿਲ੍ਹਾਂ ਢਹਿੰਦੇ ਹੋਏ ਦੇਖੋਗੇ। ਉਨ੍ਹਾਂ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ‘ਤੇ ਵੀ ਨਿਸ਼ਾਨਾ ਸਾਧਿਆ।
ਬਾਦਲ ਪਰਿਵਾਰ ਨੇ ਬਠਿੰਡੇ ਦਾ ਠੇਕਾ ਹੀ ਲਿਆ ਹੋਇਆ ਸੀ ਜਿਵੇਂ ਬਠਿੰਡਾ ਇਨ੍ਹਾਂ ਦਾ ਕਿਲ੍ਹਾ ਹੁੰਦਾ 4 ਜੂਨ ਨੂੰ ਇਹੀ ਕਿਲ੍ਹੇ ਢਹਿੰਦੇ ਦੇਖਿਓ ਤੁਸੀਂ pic.twitter.com/8ugU0YV3Zm
— Bhagwant Mann (@BhagwantMann) May 7, 2024
ਇਹ ਵੀ ਪੜ੍ਹੋ
ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਪਰਿਵਾਰ ਦੀ ਇੱਕ ਮੈਂਬਰ ਹੀ ਰਹਿ ਗਈ ਹੈ ਜੋ ਹਾਰੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਹਰਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਜਿੱਤ 13-0 ਨਾਲ ਹੋਵੇਗੀ।
ਮੈਂ ਇਮਾਨਦਾਰ ਹਾਂ: CM
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਹਰਾਉਣ ਦੀ ਮੇਰੀ ਔਕਾਤ ਨਹੀਂ। ਇਹ ਸਭ ਪੰਜਾਬ ਦੇ ਲੋਕਾਂ ਦੇ ਸਾਥ ਨਾਲ ਹੋ ਰਿਹਾ ਹੈ। ਸੀਐਮ ਨੇ ਭੀੜ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਮੇਰੀ ਸਾਰੀ ਥਕਾਵਟ ਲਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਇਮਾਨਦਾਰ ਹਨ ਅਤੇ ਉਨ੍ਹਾਂ ‘ਤੇ ਇੱਕ ਰੁਪਈਏ ਦਾ ਵੀ ਇਲਜ਼ਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਮਾਨਦਾਰ ਹਾਂ ਕਿਉਂਕਿ ਤੁਸੀਂ ਮੇਰੇ ਨਾਲ ਹੋ। ਮੇਰੇ ਲਈ ਪੰਜਾਬ ਦੇ ਲੋਕ ਵੱਡੇ ਹਨ ਅਤੇ ਇਹ ਰੁਪਈਏ ਛੋਟੇ ਹਨ, ਜੇ ਲੋਕ ਸਾਡੇ ਨਾਲ ਹੈ ਤਾਂ ਮਾਇਆ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਬਸ ਹੁਣ ਬਠਿੰਡਾ ਦਾ ਕਿਲ੍ਹਾਂ ਜਿੱਤਣਾ ਬਾਕੀ ਹੈ ਬਸ ਹੁਣ ਤੁਸੀਂ ਇਸ ਨੂੰ ਜਿਤਾਉਣਾ ਹੈ।