AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

EVM ਨੂੰ ਕਿਸੇ ਵੀ ਡਿਵਾਈਸ ਜਾਂ ਸਿਸਟਮ ਨਾਲ ਨਹੀਂ ਜੋੜਿਆ ਜਾ ਸਕਦਾ, ਪਾਵਰ ਸਪਲਾਈ ਨਾਲ ਵੀ ਨਹੀਂ : ਮਾਹਿਰ

EVM Hack Controversy: ਈਵੀਐਮ ਮਸ਼ੀਨ ਦੀ ਤੁਲਨਾ ਇੱਕ ਸਧਾਰਨ ਕੈਲਕੁਲੇਟਰ ਨਾਲ ਕਰਦੇ ਹੋਏ ਜਿਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ, ਆਈਆਈਟੀ ਗਾਂਧੀਨਗਰ ਦੇ ਡਾਇਰੈਕਟਰ ਅਤੇ ਈਵੀਐਮ ਨੂੰ ਡਿਜ਼ਾਈਨ ਕਰਨ ਵਾਲੇ ਤਕਨੀਕੀ ਪੈਨਲ ਦੇ ਮੈਂਬਰ ਰਜਤ ਮੂਨਾ ਨੇ ਕਿਹਾ ਕਿ ਵੋਟਿੰਗ ਮਸ਼ੀਨ ਤੱਕ ਗੈਰ ਕਾਨੂੰਨੀ ਪਹੁੰਚ ਪ੍ਰਾਪਤ ਕਰਨਾ ਸਿਆਸੀ ਸੁਭਾਅ ਹੈ, ਪਰ ਤਕਨੀਕੀ ਤੌਰ 'ਤੇ, "ਕੋਈ ਵੀ ਈਵੀਐਮ ਹੈਕ ਜਾਂ ਛੇੜਛਾੜ ਨਹੀਂ ਕੀਤੀ ਜਾ ਸਕਦੀ।"

EVM ਨੂੰ ਕਿਸੇ ਵੀ ਡਿਵਾਈਸ ਜਾਂ ਸਿਸਟਮ ਨਾਲ ਨਹੀਂ ਜੋੜਿਆ ਜਾ ਸਕਦਾ, ਪਾਵਰ ਸਪਲਾਈ ਨਾਲ ਵੀ ਨਹੀਂ : ਮਾਹਿਰ
kusum-chopra
| Updated On: 19 Jun 2024 11:41 AM IST
Share

EVM Hack: ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਯਾਨੀ EVM ਇਕ ਵਾਰ ਫਿਰ ਵਿਵਾਦਾਂ ‘ਚ ਉਹ ਆ ਗਈ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵਰਤੀਆਂ ਗਈਆਂ ਭਾਰਤੀ ਈਵੀਐਮ ਮਸ਼ੀਨਾਂ, ਐਮ3 (ਮਾਡਲ 3) , ਜਿਸ ਵਿੱਚ 600 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਸਨ, ਇਸਨੂੰ ਲੈ ਕੇ ਇੰਜਨੀਅਰਾਂ ਅਤੇ ਇਸਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਗੁੰਝਲਦਾਰ ਮਸ਼ੀਨਾਂ ਹਨ, ਪਰ ਛੇੜਛਾੜ-ਪ੍ਰੂਫ਼ ਹਨ।

ਟਵਿੱਟਰ, ਟੇਸਲਾ ਅਤੇ ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਕਿਹਾ ਹੈ ਕਿ ਮਨੁੱਖਾਂ ਅਤੇ ਏਆਈ ਲਈ ਈਵੀਐਮ ਨੂੰ ਹੈਕ ਕਰਨਾ ਸੰਭਵ ਹੈ। ਭਾਰਤ ਵਿੱਚ ਵੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਉਨ੍ਹਾਂ ਦੇ ਹੈਕਿੰਗ ਦੇ ਖਤਰੇ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ। ਹਾਲਾਂਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਈਵੀਐਮ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ, ਆਓ ਜਾਣਦੇ ਹਾਂ ਮਾਹਿਰਾਂ ਵੱਲੋਂ EVM ਬਾਰੇ ਦੱਸੀਆਂ ਕੁਝ ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹੋਣਗੇ –

ਕੀ ਹੈ EVM ?

ਈਵੀਐਮ ਯਾਨੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਇੱਕ ਇਲੈਕਟ੍ਰਾਨਿਕ ਯੰਤਰ ਹੈ ਜੋ ਚੋਣਾਂ ਵਿੱਚ ਵੋਟਿੰਗ ਅਤੇ ਗਿਣਤੀ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਦੋ ਇਕਾਈਆਂ ਹਨ, ਪਹਿਲੀ – ਕੰਟਰੋਲ ਯੂਨਿਟ ਯਾਨੀ CU ਅਤੇ ਦੂਜੀ – ਬੈਲਟ ਯੂਨਿਟ ਯਾਨੀ BU। ਵੋਟਰ ਬੈਲਟ ਯੂਨਿਟ ਦੇ ਬਟਨ ਨੂੰ ਦਬਾ ਕੇ ਆਪਣੀ ਵੋਟ ਪਾਉਂਦੇ ਹਨ ਅਤੇ ਉਸ ਵੋਟ ਨੂੰ ਸਟੋਰ ਕਰਨ ਲਈ ਕੰਟਰੋਲ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ। ਕੰਟਰੋਲ ਯੂਨਿਟ ਬੂਥ ਦੇ ਪੋਲਿੰਗ ਅਫ਼ਸਰ ਕੋਲ ਹੁੰਦੀ ਹੈ, ਜਦੋਂ ਕਿ ਲੋਕ ਬੈਲਟ ਯੂਨਿਟ ਤੋਂ ਆਪਣੀ ਵੋਟ ਪਾਉਂਦੇ ਹਨ।

ਈਵੀਐਮ ਦੇ ਬੈਲਟ ਯੂਨਿਟਾਂ ਵਿੱਚ ਪਾਰਟੀਆਂ ਦੇ ਚਿੰਨ੍ਹ ਅਤੇ ਉਮੀਦਵਾਰਾਂ ਦੇ ਨਾਮ ਅਤੇ ਫੋਟੋਆਂ ਹੁੰਦੀਆਂ ਹਨ ਅਤੇ ਸਾਹਮਣੇ ਨੀਲੇ ਬਟਨ ਹੁੰਦੇ ਹਨ। ਵੋਟਰ ਇਸ ਬਟਨ ਨੂੰ ਦਬਾ ਕੇ ਆਪਣੀ ਵੋਟ ਪਾਉਂਦੇ ਬਨ। ਜਦੋਂ ਪੋਲਿੰਗ ਸਟੇਸ਼ਨ ‘ਤੇ ਆਖਰੀ ਵੋਟ ਪਾਈ ਜਾਂਦੀ ਹੈ, ਤਾਂ ਪੋਲਿੰਗ ਅਫਸਰ ਕੰਟਰੋਲ ਯੂਨਿਟ ‘ਤੇ ਕਲੋਜ਼ ਬਟਨ ਨੂੰ ਦਬਾ ਦਿੰਦਾ ਹੈ। ਇਸ ਤੋਂ ਬਾਅਦ ਈਵੀਐਮ ‘ਤੇ ਵੋਟ ਨਹੀਂ ਪਾਈ ਜਾ ਸਕਦੀ ਹੈ। ਨਤੀਜਾ ਪ੍ਰਾਪਤ ਕਰਨ ਲਈ, ਕੰਟਰੋਲ ਯੂਨਿਟ ‘ਤੇ ਨਤੀਜਾ ਬਟਨ ਨੂੰ ਦਬਾਉਣ ਦੀ ਲੋੜ ਹੁੰਦੀ ਹੈ ਅਤੇ ਕੁੱਲ ਵੋਟਾਂ ਦੀ ਗਿਣਤੀ ਦਿਖਾਈ ਜਾਂਦੀ ਹੈ।

EVM ਦੇ ਅੰਦਰ ਕੀ ਹੁੰਦਾ ਹੈ?

ਈਵੀਐਮ ਦੇ ਅੰਦਰ ਇੱਕ ਮਾਈਕ੍ਰੋਪ੍ਰੋਸੈਸਰ ਹੁੰਦਾ ਹੈ ਅਤੇ ਇਸ ਨੂੰ ਸਿਰਫ਼ ਇੱਕ ਵਾਰ ਹੀ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਸ ਦੇ ਪ੍ਰੋਗਰਾਮ ਵਿੱਚ ਜੋ ਇੱਕ ਵਾਰ ਲਿਖਿਆ ਗਿਆ ਹੈ, ਉਸ ਨੂੰ ਬਦਲਣਾ ਸੰਭਵ ਨਹੀਂ ਹੈ। ਇਸ ਵਿੱਚ ਕੋਈ ਹੋਰ ਸਾਫਟਵੇਅਰ ਇੰਸਟਾਲ ਨਹੀਂ ਕੀਤਾ ਜਾ ਸਕਦਾ। ਈਵੀਐਮ ਇੱਕ ਇਲੈਕਟ੍ਰਾਨਿਕ ਯੰਤਰ ਹੈ, ਇਸ ਲਈ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਇਸਦੀ ਵਰਤੋਂ ਲਈ ਬਿਜਲੀ ਦੀ ਲੋੜ ਹੁੰਦੀ ਹੋਵੇਗੀ। ਪਰ ਤੁਹਾਨੂੰ ਦੱਸ ਦੇਈਏ ਕਿ ਈਵੀਐਮ ਦੀ ਵਰਤੋਂ ਕਰਨ ਲਈ ਬਿਜਲੀ ਸਪਲਾਈ ਦੀ ਵੀ ਜ਼ਰੂਰਤ ਨਹੀਂ ਹੈ। ਹਰ EVM ਦੇ ਨਾਲ ਅਲਕਲਾਈਨ ਪਾਵਰ ਬੈਟਰੀ ਪੈਕ ਆਉਂਦਾ ਹੈ।

ਕਿਹੜੀ ਕੰਪਨੀ ਬਣਾਉਂਦੀ ਹੈ EVM ?

ਭਾਰਤ ਇਲੈਕਟ੍ਰੋਨਿਕਸ ਲਿਮਟਿਡ (BEL) ਦੇਸ਼ ਵਿੱਚ ਵੱਖ-ਵੱਖ ਕਿਸਮਾਂ ਦੀਆਂ ਚੋਣਾਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVMs) ਦਾ ਨਿਰਮਾਣ ਕਰਦੀ ਹੈ। ਭਾਰਤ ਇਲੈਕਟ੍ਰੋਨਿਕਸ ਲਿਮਿਟੇਡ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਅਧੀਨ ਇੱਕ ਨਵਰਤਨ ਦਰਜੇ ਦਾ ਜਨਤਕ ਖੇਤਰ ਹੈ। ਇਹ ਆਰਮੀ, ਨੇਵੀ ਅਤੇ ਏਅਰ ਫੋਰਸ ਲਈ ਅਤਿ-ਆਧੁਨਿਕ ਇਲੈਕਟ੍ਰਾਨਿਕ ਉਤਪਾਦਾਂ ਅਤੇ ਪ੍ਰਣਾਲੀਆਂ ਦਾ ਨਿਰਮਾਣ ਕਰਦਾ ਹੈ।

EVM ਵਿੱਚ ਕਿੰਨੀਆਂ ਵੋਟਾਂ ਪੈ ਸਕਦੀਆਂ ਹਨ?

ਭਾਰਤ ਵਿੱਚ ਵਰਤਮਾਨ ਵਿੱਚ ਵਰਤੀ ਜਾ ਰਹੀ ਈਵੀਐਮ ਵਿੱਚ 2000 ਵੋਟਾਂ ਸਟੋਰ ਹੋ ਸਕਦੀਆਂ ਹਨ। ਜਦੋਂ ਕਿ ਪੁਰਾਣੇ ਮਾਡਲ ਵਿੱਚ 3840 ਵੋਟਾਂ ਪਾਈਆਂ ਜਾ ਸਕਦੀਆਂ ਸਨ। ਈਵੀਐਮ ਡੇਟਾ ਨੂੰ 10 ਸਾਲਾਂ ਤੋਂ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇੱਕ ਈਵੀਐਮ ਯੂਨਿਟ ਨੂੰ ਤਿਆਰ ਕਰਨ ਵਿੱਚ ਲਗਭਗ 8500 ਰੁਪਏ ਖਰਚ ਆਉਂਦੇ ਹਨ।

ਇਹ ਵੀ ਪੜ੍ਹੋ – ਸਪੀਕਰ ਵੀ ਆਪਣਾ ਬਣਾਏਗੀ ਭਾਜਪਾ, ਸਹਿਯੋਗੀ ਪਾਰਟੀਆਂ ਨੂੰ ਮਿਲ ਸਕਦਾ ਹੈ ਡਿਪਟੀ ਸਪੀਕਰ ਦਾ ਅਹੁਦਾ

ਕੀ EVM ਨੂੰ ਹੈਕ ਕੀਤਾ ਜਾ ਸਕਦਾ ਹੈ?

ਈਵੀਐਮ ਬਾਰੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ। EVM ਇੱਕ ਸਟੈਂਡ-ਅਲੋਨ ਮਸ਼ੀਨ ਹੈ ਅਤੇ ਕਿਸੇ ਵੀ ਨੈੱਟਵਰਕ ਨਾਲ ਤਾਰ ਜਾਂ ਵਾਇਰਲੈੱਸ ਨਾਲ ਕਨੈਕਟ ਨਹੀਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਪ੍ਰੋਗਰਾਮ ਲਿਖਣ ਤੋਂ ਬਾਅਦ, ਤੁਸੀਂ ਇਸ ਵਿੱਚ ਬਦਲਾਅ ਨਹੀਂ ਕਰ ਸਕਦੇ। ਯਾਨੀ ਕਿ ਇਸ ‘ਤੇ ਕੋਈ ਹੋਰ ਸਾਫਟਵੇਅਰ ਨਹੀਂ ਲਿਖਿਆ ਜਾ ਸਕਦਾ ਅਤੇ ਨਾ ਹੀ ਇਸ ‘ਚ ਕੋਈ ਬਦਲਾਅ ਕਰਨਾ ਸੰਭਵ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...