Amarinder Singh Raja Warring: ਪਰਿਵਾਰ ਦੀ ‘ਤਾਕਤ’ ਬਣੀ ਰਾਜਾ ਵੜਿੰਗ ਦਾ ਹੌਸਲਾ, ਕੌਣ-ਕੌਣ ਹਨ ਉਨ੍ਹਾਂ ਦੇ ਦਿਲ ਦੇ ਕਰੀਬ, ਜਾਣੋ….
ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨਾਲ ਮੌਜੂਦ ਰਿਹਾ। ਪਰਿਵਾਰ ਦਾ ਸਮਰਥਨ ਉਨ੍ਹਾਂ ਦੇ ਹੌਂਸਲੇ ਨੂੰ ਅਸਮਾਨ ਤੱਕ ਪਹੁੰਚਾ ਰਿਹਾ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਇਸ ਗੱਲ ਤੇ ਮੁਹਰ ਵੀ ਲਗਾ ਰਹੀਆਂ ਹਨ। ਇਸ ਲੇਖ ਵਿੱਚ ਅਸੀਂ ਰਾਜਾ ਵੜਿੰਗ ਦੇ ਸਿਆਸੀ ਅਤੇ ਨਿੱਜੀ ਸਫ਼ਰ ਬਾਰੇ ਤੁਹਾਨੂੰ ਵਿਸਥਾਨ ਨਾਲ ਦੱਸਣ ਜਾ ਰਹੇ ਹਾਂ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਫੈਮਲੀ ਟ੍ਰੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਹਨ। ਲੁਧਿਆਣਾ ਤੋਂ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਦੀ ਥਾਂ ਇਸ ਵਾਰ ਪਾਰਟੀ ਨੇ ਰਾਜਾ ਵੜਿੰਗ ‘ਤੇ ਭਰੋਸਾ ਜਤਾਇਆ ਹੈ। ਸੋਮਵਾਰ ਨੂੰ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵੀ ਹਾਜ਼ਰ ਸਨ।
ਇਹ ਜਾਣਕਾਰੀ ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ਤੇ ਸ਼ੇਅਰ ਕਰਦਿਆ ਲਿਖਿਆ- ਅੱਜ ਪਰਮਾਤਮਾ ਦਾ ਓਟ ਆਸਰਾ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਮੈਨੂੰ ਪੂਰਨ ਯਕੀਨ ਹੈ ਕਿ ਲੁਧਿਆਣਾ ਵਾਸੀ ਦੇਸ਼ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਹਿੱਸਾ ਪਾਉਣ ਲਈ ਜ਼ਰੂਰ ਹੱਥ ਪੰਜੇ ਦਾ ਬਟਨ ਦਬਾਉਣਗੇ। ਕਾਂਗਰਸ ਦਾ ਗੜ੍ਹ ਰਹਿਣ ਵਾਲੀ ਲੁਧਿਆਣਾ ਸੀਟ ਤੇ ਇਸ ਵਾਰ ਕਾਫੀ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਭਾਜਪਾ ਤੋਂ ਰਵਨੀਤ ਬਿੱਟੂ ਉਮੀਦਵਾਰ ਹਨ, ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸ਼ਰ ਪੱਪੀ ‘ਤੇ ਪਾਰਟੀ ਨੇ ਭਰੋਸਾ ਜਤਾਇਆ ਹੈ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਵੜਿੰਗ ਨੂੰ ‘ਰਾਜਾ ਸੋਥਾ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦਿਲਚਸਪ ਗੱਲ ਇਹ ਹੈ ਕਿ ਬਚਪਨ ਵਿੱਚ ਉਨ੍ਹਾਂ ਨੂੰ ‘ਰਾਜਾ’ ਕਿਹਾ ਜਾਂਦਾ ਸੀ ਕਿਉਂਕਿ ਉਨ੍ਹਾਂ ਦਾ ਨਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨਾਲ ਮੇਲ ਖਾਂਦਾ ਸੀ। ਪਰ ਜਦੋਂ 2021 ਵਿੱਚ ਕੈਪਟਨ, ਸਿੱਧੂ ਅਤੇ ਗਾਂਧੀ ਪਰਿਵਾਰ ਵਿਚਕਾਰ ਵਿਵਾਦ ਵੱਧਿਆ ਤਾਂ ਵੜਿੰਗ ਪੰਜਾਬ ਕਾਂਗਰਸ ਵਿੱਚ ਅਮਰਿੰਦਰ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਬਣ ਕੇ ਸਾਹਮਣੇ ਆਏ।
ਸੋਥਾ ਮੁਕਤਸਰ ਵਿੱਚ ਵੜਿੰਗ ਦੀ ਮਾਤਾ ਦੇ ਜੱਦੀ ਪਿੰਡ ਦਾ ਨਾਮ ਹੈ।ਬਚਪਨ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਮਾਮਾ ਨੇ ਕੀਤਾ ਸੀ। ਉਦੋਂ ਤੋਂ ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੇ ਨਾਮ ਨਾਲ ‘ਸੋਥਾ’ ਜੋੜਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜਦੋਂ ਉਹ ਰਾਜਨੀਤੀ ਵਿਚ ਆਏ ਤਾਂ ਆਪਣੇ ਜੱਦੀ ਪਿੰਡ ਵੜਿੰਗ ਦਾ ਨਾਂ ਆਪਣੇ ਉਪਨਾਮ ਵਜੋਂ ਵਰਤਣਾ ਸ਼ੁਰੂ ਕਰ ਦੇਣ। ਇਸ ਤਰ੍ਹਾਂ ਰਾਜਾ ਸੋਥਾ ਰਾਜਾ ਵੜਿੰਗਗ ਬਣ ਗਏ। ਹਾਲਾਂਕਿ, ਆਲ ਇੰਡੀਆ ਕਾਂਗਰਸ ਕਮੇਟੀ ਦੇ ਕੁਝ ਸਰਕਲਾਂ ਵਿੱਚ, ਉਹ ਅਜੇ ਵੀ ਰਾਜਾ ਬਰਾੜ ਵਜੋਂ ਜਾਣੇ ਜਾਂਦੇ ਹਨ। ਬਰਾੜ ਉਨ੍ਹਾਂ ਦੀ ਮਾਂ ਦਾ ਉਪਨਾਮ ਸੀ।
ਰਾਜਾ ਵੜਿੰਗ ਦੇ ਪਰਿਵਾਰ ਵਿੱਚ ਉਨ੍ਹਾਂ ਨੂੰ ਮਿਲਾ ਕੇ 4 ਜੀ ਹਨ। ਉਨ੍ਹਾਂ ਦੀ ਪਤਨੀ ਅੰਮ੍ਰੀਤਾ ਵੜਿੰਗ, ਪੁੱਤਰ ਅਮਾਨ ਵੜਿੰਗ ਅਤੇ ਧੀ ਏਕਮ ਵੜਿੰਗ। ਰਾਜਾ ਵੜਿੰਗ ਦੀ ਧਰਮ ਪਤਨੀ ਦੀ ਗੱਲ ਕਰੀਏ ਤਾਂ ਉਹ ਵੀ ਸਿਆਸਤ ਵਿੱਚ ਕਾਫੀ ਐਕਟਿਵ ਰਹਿੰਦੇ ਹਨ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ ਵੱਲੋਂ ਬਠਿੰਡ ਸੀਟ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਅੰਮ੍ਰਿਤਾ ਆਪਣੇ ਪਤੀ ਰਾਜਾ ਵੜਿੰਗ ਤੋਂ ਥੋੜੇ ਨਾਰਾਜ਼ ਵੀ ਸਨ।
ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਅਮ੍ਰਿਤਾ ਨੇ ਕਿਹਾ ਸੀ ਕਿ ਮੈਨੂੰ ਥੋੜੀ ਨਾਰਾਜ਼ਗੀ ਸੀ ਪਰ ਪਾਰਟੀ ਨੇ ਜੋ ਫੈਸਲਾ ਲਿਆ ਹੈ ਅਸੀਂ ਉਸ ਦੇ ਨਾਲ ਹਾਂ। ਦੋਵਾਂ ਦੀ ਧੀ ਏਕਮ ਵੜਿੰਗ ਨੂੰ ਵੀ ਸਿਆਸਤ ਵਿੱਚ ਕਾਫੀ ਐਕਟਿਵ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਆਪਣੇ ਪਿਤਾ ਲਈ ਲੋਕਾਂ ਤੋਂ ਸਮਰਥਨ ਮੰਗਦੇ ਦੇਖਿਆ ਜਾ ਸਕਦਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ। Pic Credit: x

ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰੈਲੀ ਕਰਦੇ ਰਾਜਾ ਵੜਿੰਗ
Pic Credit: Instagram

ਹਲਕੇ ਦੇ ਲੋਕਾਂ ਨਾਲ ਮੀਟਿੰਗ ਕਰਦੇ ਰਾਜਾ ਵੜਿੰਗ
Pic Credit: Instagram

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਦੇ ਨਾਲ
Pic Credit: Instagram

ਰਾਜਾ ਵੜਿੰਗ ਤੇ ਅੰਮ੍ਰੀਤਾ ਵੜਿੰਗ ਦੇ ਵਿਆਹ ਵਾਲੀ ਤਸਵੀਰ Pic Credit: Instagram

ਲੋਕਾਂ ਨੂੰ ਸੰਬੋਧਨ ਕਰਦੇ ਅੰਮ੍ਰੀਤਾ ਵੜਿੰਗ
Pic Credit: Instagram