Batinda Jail: ਬਠਿੰਡਾ ਦੀ ਕੇਂਦਰੀ ਜੇਲ੍ਹ ‘ਚੋਂ ਮੁੜ ਮਿਲੇ ਮੋਬਾਇਲ ਅਤੇ ਐਕਸਸਰੀਜ
ਥਾਣਾ ਕੈਂਟ ਦੇ ਐਸਐਚਓ ਪਾਰਸ ਸਿੰਘ ਚਹਿਲ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟਵੱਲੋਂ ਇਸ ਬਰਾਮਦਗੀ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਨਾ-ਮਾਲੂਮ ਵਿਅਕਤੀਆਂ ਦੇ ਖਿਲਾਫ ਸੈਕਸ਼ਨ, 52-ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਬਠਿੰਡਾ ਨਿਊਜ: ਬਠਿੰਡਾ ਦੀ ਕੇਂਦਰੀ ਜੇਲ੍ਹ (Central Jail) ਇੱਕ ਵਾਰ ਮੁੜ ਤੋਂ ਸਵਾਲਾਂ ਚ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਅੰਦਰੋਂ ਮੋਬਾਇਲ ਦੇ ਨਾਲ-ਨਾਲ ਹੋਰ ਕਈ ਇਲੈਕਟ੍ਰੋਨਿਕ ਉਪਕਰਣ ਵੀ ਫੜੇ ਗਏ ਹਨ। ਖਬਰ ਮੀਡੀਆ ਚ ਆਉਣ ਤੋਂ ਬਾਅਦ ਇਸ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਸ ਜੇਲ੍ਹ ਵਿਚ ਕਈ ਖਤਰਨਾਕ ਅਪਰਾਧੀ ਸਜਾਵਾਂ ਕੱਟ ਰਹੇ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਜੇਲ੍ਹ ਚੋਂ 2 ਮੋਬਾਇਲ ਫੋਨ, 1 ਇੰਟਰਨੈੱਟ ਚਲਾਉਣ ਲਈ ਡੌਂਗਲ , 1 ਹੈਡਫੋਨ , 2 ਚਾਰਜਰ ਦੇ ਨਾਲ-ਨਾਲ 6 ਜਰਦੇ ਦੀਆਂ ਪੁੜੀਆਂ ਵੀ ਬਰਾਮਦ ਹੋਈਆਂ ਹਨ।
ਬਠਿੰਡਾ ਕੇਂਦਰੀ ਜੇਲ੍ਹ ਵਿਚ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾਂ ਹੀ ਸੀ ਆਈਐਸਐਫ ਦੇ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਹੋਈ ਹੈ ਉਸ ਦੇ ਬਾਵਜੂਦ ਵੀ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਤੇ ਸਵਾਲਿਆ ਨਿਸ਼ਾਨ ਖੜ੍ਹਾ ਹੁੰਦਾ ਹੈ ਆਖਿਰਕਾਰ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਸਾਰਾ ਸਮਾਨ ਪਹੁੰਚ ਜਾਂਦਾ ਹੈ ਇਹਦੇ ਪਿੱਛੇ ਕੌਣ ਮਾਸਟਰਮਾਈਂਡ ਪੁਲਿਸ ਨੂੰ ਉਸ ਨੂੰ ਜਲਦ ਗ੍ਰਿਫਤਾਰ ਕਰਨਾ ਪਵੇਗਾ ਤਾਂ ਜਾ ਕੇ ਜਿਹੜਾ ਆਏ ਦਿਨ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਫੋਨ ਅਤੇ ਨਸ਼ਾ ਮਿਲਣ ਦਾ ਸਿਲਸਿਲਾ ਖ਼ਤਮ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ 32 ਦੇ ਗਰੀਬ ਨਾਮੀ ਗੈਂਗਸਟਰ ਵੀ ਬੰਦ ਹਨ ਲਾਰੈਂਸ ਬਿਸ਼ਨੋਈ ਵੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।