ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ 15 ਸਾਲ ਅਤੇ ਲਿਵਿੰਗ ਇੰਡੀਆ ਨਿਊਜ਼ ਨਾਲ 4 ਸਾਲ ਕੰਮ ਕਰਨ ਦਾ ਤਜ਼ਰਬਾ। ਫਿਲਹਾਲ ਟੀਵੀ9 ਪੰਜਾਬੀ ਨਾਲ ਜੁੜਿਆ ਹੋਇਆ ਹਾਂ।
ਅੰਮ੍ਰਿਤਪਾਲ ਮਹਿਰੋਂ UAE ਹੋਇਆ ਫ਼ਰਾਰ, ਕਮਲ ਕੌਰ ਭਾਬੀ ਕਤਲ ‘ਚ ਮੌਕੇ ‘ਤੇ ਸੀ ਮੌਜੂਦ
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅਸੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟ੍ਰੈਵਲ ਹਿਸਟਰੀ ਦਾ ਵੀ ਪਤਾ ਲਗਾਇਆ ਹੈ, ਜਿਸ ਤੋਂ ਇਹ ਪਤਾ ਲੱਗਿਆ ਕਿ ਕਤਲ ਤੋਂ ਬਾਅਦ ਅੰਮ੍ਰਿਤਪਾਲ ਕਤਲ ਨੂੰ ਅੰਜ਼ਾਮ ਦੇਣ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ। ਪੁਲਿਸ ਹੁਣ ਇਸ ਸਬੰਧੀ ਹੋਰ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਉਸ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਜਾ ਸਕੇ।
- Gobind Saini
- Updated on: Jun 15, 2025
- 1:26 pm
ਬਠਿੰਡਾ ‘ਚ ਨਸ਼ਾ ਤਸਕਰਾਂ ਨੇ ਸਾਬਕਾ ਫੌਜੀ ‘ਤੇ ਕੀਤਾ ਹਮਲਾ,ਤੋੜੀਆਂ ਲੱਤਾਂ
ਪਿਛਲੇ ਦਿਨੀਂ ਪਿੰਡ ਭਾਈ ਬਖਤੌਰ ਵਿੱਚ ਸਾਬਕਾ ਫੌਜੀ ਪਿੰਡ ਵਿੱਚ ਹੀ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਚਲਦੇ ਨਸ਼ਾ ਤਸਕਰਾਂ ਦੇ ਵੱਲੋਂ ਸਾਬਕਾ ਫੌਜੀ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਵਿੱਚ ਉਸਦੀਆਂ 2 ਲੱਤਾਂ ਤੋੜੀਆਂ ਗਈਆਂ ਹਨ ਜੋ ਕਿ ਇਸ ਵਕਤ ਜੇਰੇ ਇਲਾਜ ਹਨ।
- Gobind Saini
- Updated on: Jun 4, 2025
- 1:38 am
ਬਠਿੰਡਾ ‘ਚ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਲੋਕਾਂ ਨੇ ਲਗਾਇਆ ‘ਸਾਡਾ ਪਿੰਡ ਵਿਕਾਊ ਹੈ’ ਦਾ ਪੋਸਟਰ, ਸੀਐਮ ਬੋਲੇ – ਅਸੀਂ ਤੋੜ ਰਹੇ ਲਿੰਕ
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਆਰੋਪ ਲਗਾਇਆ ਹੈ ਕਿ ਇੱਕ ਸਾਬਕਾ ਫੌਜੀ ਰਣਬੀਰ ਸਿੰਘ ਦੀਆਂ ਨਸ਼ਾ ਤਸਕਰਾਂ ਨੇ ਹਮਲਾ ਕਰਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਰਣਬੀਰ ਸਿੰਘ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਕਰਦਾ ਸੀ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦਾ ਸੀ। ਇਹੀ ਗੱਲ ਨਸ਼ਾ ਤਸਕਰਾਂ ਨੂੰ ਚੰਗੀ ਨਹੀਂ ਲੱਗੀ।
- Gobind Saini
- Updated on: Jun 3, 2025
- 2:00 pm
ਮੁਅੱਤਲ ਕਾਂਸਟੇਬਲ ਅਮਨਦੀਪ ਦਾ ਮਿਲਿਆ ਰਿਮਾਂਡ, 1.35 ਕਰੋੜ ਦੀ ਜਾਇਦਾਦ ਜ਼ਬਤ
ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਮਨਦੀਪ ਕੌਰ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਨੇ ਉਸ ਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ 'ਚ ਕੀਤੀ ਗਈ ਐਫਆਈਆਰ ਦੇ ਆਧਾਰ ਤੇ ਕੀਤੀ ਗਈ ਹੈ।
- Gobind Saini
- Updated on: May 28, 2025
- 1:53 am
ਬਠਿੰਡਾ ਚੋਂ ਕਾਬੂ ਟੇਲਰ ਦੇ ਮੋਬਾਈਲ ਤੋਂ ਦਸਤਾਵੇਜ਼ ਵੀ ਬਰਾਮਦ ਹੋਣ ਦਾ ਸ਼ੱਕ, ਹੁਣ ਖੁੱਲ੍ਹਣਗੇ ਵੱਡੇ ਰਾਜ
Bathinda Tailor Arrest: ਮੁਲਜ਼ਮ ਦੀ ਪਛਾਣ ਰਕੀਬ ਪੁੱਤਰ ਇਕਬਾਲ, ਪਿੰਡ ਦੁਸਨੀ ਹਰਿਦੁਆਰ (ਉੱਤਰਾਖੰਡ) ਦੇ ਨਿਵਾਸੀ ਵਜੋਂ ਹੋਈ ਹੈ। ਮੁਲਜ਼ਮ ਪਿਛਲੇ ਕੁਝ ਸਾਲਾਂ ਤੋਂ ਬਠਿੰਡਾ ਆਰਮੀ ਛਾਉਣੀ ਦੇ ਅੰਦਰ ਦਰਜੀ ਦਾ ਕੰਮ ਕਰ ਰਿਹਾ ਸੀ। ਫੌਜ ਤੇ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
- Gobind Saini
- Updated on: May 14, 2025
- 1:09 am
ਬਠਿੰਡਾ ਵਿੱਚ ਭਾਰਤੀ ਫੌਜ਼ ਨੇ ਪਾਕਿਸਤਾਨੀ ਡਰੋਨ ਕੀਤਾ ਨਸ਼ਟ, ਤੁੰਗਵਾਲੀ ਪਿੰਡ ਵਿੱਚ ਘਰ ਨੂੰ ਪਹੁੰਚਿਆ ਨੁਕਸਾਨ
ਭਾਰਤੀ ਫੌਜ ਨੇ ਪੰਜਾਬ ਦੇ ਸਰਹੱਦੀ ਖੇਤਰ ਬਠਿੰਡਾ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਇਸ ਸਮੇਂ ਦੌਰਾਨ ਤੁੰਗਵਾਲੀ ਪਿੰਡ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਸਥਾਨਕ ਵਿਧਾਇਕ ਮਾਸਟਰ ਜਗਸੀਰ ਸਿੰਘ, ਜਿਨ੍ਹਾਂ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ।
- Gobind Saini
- Updated on: May 9, 2025
- 3:00 pm
ਮੰਤਰੀ ਅਮਨ ਅਰੋੜਾ ਨੇ ਨਸ਼ਿਆਂ ਖਿਲਾਫ ਮੁਹਿੰਮ ਜਾਰੀ ਰੱਖਣ ਲਈ ਚੁਕਾਈ ਸਹੁੰ, ਸਾਥ ਦੇਣ ਦੀ ਕੀਤੀ ਅਪੀਲ
ਪਹਿਲਾਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੋਬੰਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਜੁਝਾਰੂ ਲੋਕਾਂ ਦੀ ਧਰਤੀ ਹੈ ਅਤੇ ਸਾਡੇ ਲੋਕ ਨਸ਼ੇ ਖਿਲਾਫ ਸ਼ੁਰੂ ਕੀਤੀ ਇਸ ਜੰਗ ਵਿਚ ਵੀ ਡਟ ਕੇ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ।
- Gobind Saini
- Updated on: May 4, 2025
- 11:46 pm
ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਤਾਪਮਾਨ ਡਿੱਗਿਆ, ਬਠਿੰਡਾ ਵਿੱਚ ਢਹਿ-ਢੇਰੀ ਹੋਈ ਇਮਾਰਤ
ਸੂਬੇ ਦੇ ਵਿੱਚ ਬੀਤੀ ਰਾਤ ਤੇਜ਼ ਹਵਾਵਾਂ ਚੱਲੀਆਂ ਅਤੇ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਹੈ। ਇਸ ਕਾਰਨ ਤਾਪਮਾਨ ਵਿੱਚ 4 ਡਿਗਰੀ ਦੀ ਕਮੀ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਆਰੀਆ ਸਮਾਜ ਚੌਕ 'ਤੇ ਇੱਕ ਇਮਾਰਤ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
- Gobind Saini
- Updated on: May 2, 2025
- 4:35 pm
ਬਠਿੰਡਾ ‘ਚ ਸਪਾ ਦੀ ਆੜ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਕੁੜੀਆਂ ਸਮੇਤ 11 ਕਾਬੂ
ਡੀਐਸਪੀ ਬਠਿੰਡਾ ਦਿਹਾਤੀ ਹਿਨਾ ਗੁਪਤਾ ਦੇ ਅਨੁਸਾਰ, ਸਪਾ ਸੈਂਟਰਾਂ ਦੀ ਆੜ ਵਿੱਚ ਗੈਰ-ਕਾਨੂੰਨੀ ਕਾਰੋਬਾਰ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਸੀਨੀਅਰ ਅਧਿਕਾਰੀਆਂ ਦੇ ਹੁਕਮਾਂ 'ਤੇ ਮਾਰੇ ਗਏ ਛਾਪੇ ਦੌਰਾਨ ਕੁਝ ਕੁੜੀਆਂ ਅਤੇ ਹੋਰ ਲੋਕ ਮੌਕੇ 'ਤੇ ਮਿਲੇ।
- Gobind Saini
- Updated on: Apr 23, 2025
- 11:57 pm
ਬਠਿੰਡਾ ‘ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਕਣਕ ਵੇਚਣ ਨੂੰ ਲੈ ਕੇ ਹੋਇਆ ਸੀ ਝਗੜਾ
ਸੁਖਪਾਲ ਸਿੰਘ ਨੂੰ ਛਾਤੀ ਵਿੱਚ ਦੋ ਗੋਲੀਆਂ ਅਤੇ ਪੱਟ ਵਿੱਚ ਇੱਕ ਗੋਲੀ ਲੱਗੀ। ਸਥਾਨਕ ਹੈਲਪਲਾਈਨ ਵੈਲਫੇਅਰ ਸੋਸਾਇਟੀ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਜ਼ਖਮੀ ਸੁਖਪਾਲ ਨੂੰ ਪਹਿਲਾਂ ਸਿਵਲ ਹਸਪਤਾਲ ਰਾਮਾਂ ਮੰਡੀ ਲਿਜਾਇਆ ਗਿਆ। ਉੱਥੋਂ ਦੇਰ ਸ਼ਾਮ ਉਨ੍ਹਾਂ ਨੂੰ ਏਮਜ਼, ਬਠਿੰਡਾ ਰੈਫਰ ਕਰ ਦਿੱਤਾ ਗਿਆ।
- Gobind Saini
- Updated on: Apr 20, 2025
- 8:09 pm
ਬਠਿੰਡਾ ‘ਚ ਨਸ਼ੇ ਲਈ ਪੈਸੇ ਨਾ ਦੇਣ ‘ਤੇ ਪੁੱਤ ਨੇ ਡੰਡਿਆਂ ਨਾਲ ਮਾਂ ਨੂੰ ਕੁੱਟਿਆ, ਤੋੜੀਆਂ ਦੋਵੇਂ ਲੱਤਾਂ
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਮੇਰੇ ਪੁੱਤਰ ਨੇ ਮੇਰੇ ਤੋਂ ਸਿਗਰਟ ਲਈ 30 ਰੁਪਏ ਮੰਗੇ ਸਨ ਜੋ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਬਜ਼ੁਰਗ ਔਰਤ ਨੇ ਆਪਣੇ ਭਰਾ ਨੂੰ ਬੁਲਾਉਣਾ ਸ਼ੁਰੂ ਕੀਤਾ ਤਾਂ ਪੁੱਤਰ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
- Gobind Saini
- Updated on: Apr 17, 2025
- 1:34 am
ਗੈਂਗਸਟਰ ਨੀਰਜ ਚਸਕਾ ਦਾ ਭਰਾ ਗ੍ਰਿਫ਼ਤਾਰ, ਗੈਰ-ਕਾਨੂੰਨੀ ਹਥਿਆਰਾਂ ਤੇ ਕਾਰਤੂਸ ਜ਼ਬਤ
ਗੈਂਗਸਟਰ ਨੀਰਜ ਚਸਕਾ ਦੇ ਭਰਾ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ। ਉਹ ਯੂਪੀ ਵਿੱਚ ਇੱਕ ਅਪਰਾਧ ਕਰਨ ਜਾ ਰਿਹਾ ਸੀ। ਕਾਊਂਟਰ ਇੰਟੈਲੀਜੈਂਸ ਨੇ ਉਸਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
- Gobind Saini
- Updated on: Apr 7, 2025
- 5:09 pm