ਬਠਿੰਡਾ ‘ਚ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਲੋਕਾਂ ਨੇ ਲਗਾਇਆ ‘ਸਾਡਾ ਪਿੰਡ ਵਿਕਾਊ ਹੈ’ ਦਾ ਪੋਸਟਰ, ਸੀਐਮ ਬੋਲੇ – ਅਸੀਂ ਤੋੜ ਰਹੇ ਲਿੰਕ
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਆਰੋਪ ਲਗਾਇਆ ਹੈ ਕਿ ਇੱਕ ਸਾਬਕਾ ਫੌਜੀ ਰਣਬੀਰ ਸਿੰਘ ਦੀਆਂ ਨਸ਼ਾ ਤਸਕਰਾਂ ਨੇ ਹਮਲਾ ਕਰਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਰਣਬੀਰ ਸਿੰਘ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਕਰਦਾ ਸੀ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦਾ ਸੀ। ਇਹੀ ਗੱਲ ਨਸ਼ਾ ਤਸਕਰਾਂ ਨੂੰ ਚੰਗੀ ਨਹੀਂ ਲੱਗੀ।

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਖਤੌਰ ‘ਚ ਨਸ਼ਾ ਤਸਕਰਾਂ ਵੱਲੋਂ ਦੀ ਗੁੰਡਾ-ਗਰਦੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰ ਬੋਰਡ ਟੰਗ ਦਿੱਤਾ ਹੈ ਕਿ- ਇਹ ਪਿੰਡ ਵਿਕਾਊ ਹੈ। ਐਤਵਾਰ ਨੂੰ ਸ਼ੁਰੂ ਹੋਇਆ ਵਿਵਾਦ ਹੁਣ ਭਖਦਾ ਜਾ ਰਿਹਾ ਹੈ। ਪਿੰਡ ਵਿਕਾਊ ਹੈ ਪੋਸਟਰ ਲਗਾਉਣ ਵਾਲੇ ਲੱਕੀ ਨੇ ਇੱਕ ਵੀਡੀਓ ਪਾ ਕੇ ਆਰੋਪ ਲਗਾਇਆ ਹੈ ਕਿ ਐਸਐਚਓ ਕੋਟਕਫੱਤਾ ਵੱਲੋਂ ਉਸ ਨੂੰ ਧਮਕਾਇਆ ਗਿਆ। ਹਾਲਾਂਕਿ ਰਾਤ ਹੀ ਪੁਲਿਸ ਦੀ ਟੀਮ ਪਿੰਡ ਪਹੁੰਚੀ ਤੇ ਲੱਕੀ ਨਾਲ ਮੁਲਾਕਾਤ ਕਰ ਕਾਰਵਾਈ ਦਾ ਵਾਅਦਾ ਕੀਤਾ।
ਉੱਧਰ, ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਤੋਂ ਨਸ਼ਾਂ ਤਸਕਰਾਂ ਖਿਲਾਫ਼ ਵੱਡੇ ਕਦਮ ਚੁੱਕ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਸ਼ੇ ਨਾਲ ਜੁੜੇ ਸਾਰੇ ਲਿੰਕ ਤੋੜ ਰਹੇ ਹਾਂ। ਛੇਤੀ ਹੀ ਉਨ੍ਹਾਂ ਦੀ ਸਰਕਾਰ ਨਸ਼ਾ ਤਸਕਰਾਂ ਦੀ ਕਮਰ ਤੋੜ ਦੇਵੇਗੀ।
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਆਰੋਪ ਲਗਾਇਆ ਹੈ ਕਿ ਇੱਕ ਸਾਬਕਾ ਫੌਜੀ ਰਣਬੀਰ ਸਿੰਘ ਦੀਆਂ ਨਸ਼ਾ ਤਸਕਰਾਂ ਨੇ ਹਮਲਾ ਕਰਕੇ ਲੱਤਾਂ ਤੋੜ ਦਿੱਤੀਆਂ। ਰਣਬੀਰ ਸਿੰਘ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਕਰਦਾ ਸੀ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦਾ ਸੀ। ਇਹੀ ਗੱਲ ਨਸ਼ਾ ਤਸਕਰਾਂ ਨੂੰ ਚੰਗੀ ਨਹੀਂ ਲੱਗੀ।
ਪੁਲਿਸ ਦਾ ਕਹਿਣਾ ਹੈ ਕਿ ਇਸ ‘ਤੇ ਕਾਰਵਾਈ ਕਰਦੇ ਹੋਏ ਦੋ ਆਰੋਪੀ ਕਾਬੂ ਕਰ ਲਏ ਗਏ ਹਨ। ਸਾਬਕਾ ਫੌਜੀ ਰਣਬੀਰ ਸਿੰਘ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ, ਪਰ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਦਿਖਾਈ ਦਿੱਤੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਤਸਕਰਾਂ ਤੋਂ ਸੁਰੱਖਿਅਤ ਨਹੀਂ ਹਨ।
ਇਹ ਵੀ ਪੜ੍ਹੋ
ਐਸਐਸਪੀ ਦੇ ਆਦੇਸ਼ਾਂ ਤੇ ਪੁਲਿਸ ਦੀ ਕਾਰਵਾਈ
ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਦੇ ਆਦੇਸ਼ਾਂ ‘ਤੇ ਇੱਕ ਟੀਮ ਰਾਤ ਨੂੰ ਹੀ ਪਿੰਡ ਬਖਤੌਰ ਭੇਜੀ ਗਈ। ਪੁਲਿਸ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿੱਤਾ ਕਿ ਅੱਗੇ ਤੋਂ ਪਿੰਡ ‘ਚ ਅਜਿਹਾ ਨਹੀਂ ਹੋਵੇਗਾ। ਐਸਐਸਪੀ ਅਮਨੀਤ ਕੌਂਡਲ ਨੇ ਵੀਡੀਓ ਪਾਉਣ ਵਾਲੇ ਲੱਕੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।