ਬਠਿੰਡਾ ‘ਚ ਨਸ਼ਾ ਤਸਕਰਾਂ ਨੇ ਸਾਬਕਾ ਫੌਜੀ ‘ਤੇ ਕੀਤਾ ਹਮਲਾ,ਤੋੜੀਆਂ ਲੱਤਾਂ
ਪਿਛਲੇ ਦਿਨੀਂ ਪਿੰਡ ਭਾਈ ਬਖਤੌਰ ਵਿੱਚ ਸਾਬਕਾ ਫੌਜੀ ਪਿੰਡ ਵਿੱਚ ਹੀ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਚਲਦੇ ਨਸ਼ਾ ਤਸਕਰਾਂ ਦੇ ਵੱਲੋਂ ਸਾਬਕਾ ਫੌਜੀ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਵਿੱਚ ਉਸਦੀਆਂ 2 ਲੱਤਾਂ ਤੋੜੀਆਂ ਗਈਆਂ ਹਨ ਜੋ ਕਿ ਇਸ ਵਕਤ ਜੇਰੇ ਇਲਾਜ ਹਨ।

ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿਖੇ ਹੋਏ ਪਿਛਲੇ ਦਿਨੀ ਨਸ਼ਾ ਤਸਕਰਾਂ ਦੇ ਵੱਲੋਂ ਸਾਬਕਾ ਫੌਜੀ ਦੇ ਉੱਤੇ ਹਮਲਾ ਕੀਤਾ ਹੈ। ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਹੈ। ਇਸ ਤੋਂ ਬਾਅਦ ਐਸਐਸਪੀ ਵੱਲੋਂ ਸਖ਼ਤ ਕਾਰਵਾਈ ਨੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਵਿੱਚ ਬਠਿੰਡਾ ਐਸਐਸਪੀ ਅਮਨੀਤ ਕੋਂਡਲ ਨੇ ਪਿੰਡ ਦੇ ਅਧੀਨ ਆਉਂਦੇ ਕੋਟਫੱਤਾ ਦੇ ਐਸਐਚਓ ਤੇ ਕੋਟ ਸਮੀਰ ਦੇ ਚੌਂਕੀ ਇੰਚਾਰਜ ਦੇ ਖਿਲਾਫ਼ ਕੀਤੀ ਕਾਰਵਾਈ ਦੋਨਾਂ ਨੂੰ ਲਾਈਨ ਹਾਜ਼ਰ ਕੀਤਾ ਹੈ। ਉਨਾਂ ਦੇ ਖਿਲਾਫ ਵਿਭਾਗੀ ਜਾਂਚ ਖੋਲ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਪਿੰਡ ਭਾਈ ਬਖਤੌਰ ਵਿੱਚ ਸਾਬਕਾ ਫੌਜੀ ਪਿੰਡ ਵਿੱਚ ਹੀ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਚਲਦੇ ਨਸ਼ਾ ਤਸਕਰਾਂ ਦੇ ਵੱਲੋਂ ਸਾਬਕਾ ਫੌਜੀ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਵਿੱਚ ਉਸਦੀਆਂ 2 ਲੱਤਾਂ ਤੋੜੀਆਂ ਗਈਆਂ ਹਨ ਜੋ ਕਿ ਇਸ ਵਕਤ ਜੇਰੇ ਇਲਾਜ ਹਨ।ਐਸਐਸਪੀ ਖੁਦ ਸਾਬਕਾ ਫੌਜੀ ਦਾ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੱਲ ਰਹੇ ਇਲਾਜ ਲਈ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਹਨ।
ਐਸਐਸਪੀ ਅਮਨੀਤ ਕੋਂਡਲ ਨੇ ਕਿਹਾ, “ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਾਂਗੇ। ਉਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਹੀ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਲੋਕਾਂ ਤੋਂ ਅਪੀਲ ਕਰ ਰਹੇ ਹਾਂ ਕਿ ਸਾਨੂੰ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਦੇਵੋ। ਉਹਨਾਂ ਬੰਦਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਨਾਲ ਦੇ ਨਾਲ ਹੀ ਨਸ਼ਾ ਤਸਕਰਾਂ ਨੂੰ ਫੜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।