AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਠਿੰਡਾ ਵਿੱਚ ਭਾਰਤੀ ਫੌਜ਼ ਨੇ ਪਾਕਿਸਤਾਨੀ ਡਰੋਨ ਕੀਤਾ ਨਸ਼ਟ, ਤੁੰਗਵਾਲੀ ਪਿੰਡ ਵਿੱਚ ਘਰ ਨੂੰ ਪਹੁੰਚਿਆ ਨੁਕਸਾਨ

ਭਾਰਤੀ ਫੌਜ ਨੇ ਪੰਜਾਬ ਦੇ ਸਰਹੱਦੀ ਖੇਤਰ ਬਠਿੰਡਾ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਇਸ ਸਮੇਂ ਦੌਰਾਨ ਤੁੰਗਵਾਲੀ ਪਿੰਡ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਸਥਾਨਕ ਵਿਧਾਇਕ ਮਾਸਟਰ ਜਗਸੀਰ ਸਿੰਘ, ਜਿਨ੍ਹਾਂ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ।

ਬਠਿੰਡਾ ਵਿੱਚ ਭਾਰਤੀ ਫੌਜ਼ ਨੇ ਪਾਕਿਸਤਾਨੀ ਡਰੋਨ ਕੀਤਾ ਨਸ਼ਟ, ਤੁੰਗਵਾਲੀ ਪਿੰਡ ਵਿੱਚ ਘਰ ਨੂੰ ਪਹੁੰਚਿਆ ਨੁਕਸਾਨ
gobind-saini-bathinda
| Updated On: 09 May 2025 15:00 PM IST
Share

ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਹੈ। ਵੀਰਵਾਰ ਰਾਤ ਨੂੰ ਭਾਰਤ ਤੇ ਹਮਲਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਭਾਰਤ ਨੇ ਇਸ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਿਸ ਨਾਲ ਪੂਰੇ ਪਾਕਿਸਤਾਨ ਵਿੱਚ ਦਹਿਸ਼ਤ ਫੈਲ ਗਈ ਹੈ। ਭਾਰਤੀ ਫੌਜ ਨੇ ਪੰਜਾਬ ਦੇ ਸਰਹੱਦੀ ਖੇਤਰ ਬਠਿੰਡਾ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਇਸ ਸਮੇਂ ਦੌਰਾਨ ਤੁੰਗਵਾਲੀ ਪਿੰਡ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਪੁਲਿਸ ਸਵੇਰੇ ਹੀ ਮੌਕੇ ‘ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਭੀੜ ਵੀ ਉੱਥੇ ਇਕੱਠੀ ਹੋ ਗਈ।

ਭਾਰਤੀ ਫੌਜ ‘ਤੇ ਪੂਰਾ ਭਰੋਸਾ

ਜਾਣਕਾਰੀ ਅਨੁਸਾਰ ਤੁੰਗਵਾਲੀ ਪਿੰਡ ਵਿੱਚ ਡਰੋਨ ਹਮਲੇ ਵਿੱਚ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਕਾਰਨ ਘਰ ਦਾ ਸ਼ੈੱਡ ਵੀ ਨੁਕਸਾਨਿਆ ਗਿਆ। ਪਰ ਇਸ ਘਟਨਾ ਦੇ ਬਾਵਜੂਦ, ਪਿੰਡ ਵਾਸੀਆਂ ਦੇ ਹੌਸਲੇ ਬੁਲੰਦ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗ ਵਰਗੀਆਂ ਸਥਿਤੀਆਂ ਵਿੱਚ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਭਾਰਤੀ ਫੌਜ ‘ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।

ਪਿੰਡ ਵਾਸੀਆਂ ਦੇ ਹੌਂਸਲੇ ਦੀ ਸ਼ਲ਼ਾਘਾ

ਸਥਾਨਕ ਵਿਧਾਇਕ ਮਾਸਟਰ ਜਗਸੀਰ ਸਿੰਘ, ਜਿਨ੍ਹਾਂ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਵਿੱਚ ਕੋਈ ਡਰ ਜਾਂ ਘਬਰਾਹਟ ਨਹੀਂ ਹੈ, ਜੋ ਉਨ੍ਹਾਂ ਦੇ ਮਨੋਬਲ ਅਤੇ ਦੇਸ਼ ਭਗਤੀ ਨੂੰ ਦਰਸਾਉਂਦਾ ਹੈ। ਵਿਧਾਇਕ ਨੇ ਪਿੰਡ ਵਾਸੀਆਂ ਦੇ ਉਤਸ਼ਾਹ ਅਤੇ ਸਬਰ ਦੀ ਵੀ ਸ਼ਲਾਘਾ ਕੀਤੀ।

ਸੁਰੱਖਿਆ ਏਜੰਸੀਆਂ ਸਰਹੱਦੀ ਖੇਤਰ ਵਿੱਚ ਪੂਰੀ ਤਰ੍ਹਾਂ ਚੌਕਸ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ। ਫੌਜ ਨੇ ਅਜਿਹੇ ਹਮਲਿਆਂ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਨਾ ਸਿਰਫ਼ ਫੌਜੀ ਕਾਰਵਾਈ ਕੀਤੀ ਹੈ, ਸਗੋਂ ਆਰਥਿਕ ਅਤੇ ਕੂਟਨੀਤਕ ਮੋਰਚਿਆਂ ਤੇ ਵੀ ਪਾਕਿਸਤਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਨੇ ਪਹਿਲਾਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਅਤੇ ਫਿਰ ਵਪਾਰ ਤੇ ਪਾਬੰਦੀ ਲਗਾ ਦਿੱਤੀ। ਹੁਣ ਆਈਐਮਐਫ ਦੀ ਮੀਟਿੰਗ ਵਿੱਚ ਭਾਰਤ ਦਾ ਵਿਰੋਧ ਪਾਕਿਸਤਾਨ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜਨ ਦੀ ਤਿਆਰੀ ਕਰ ਰਿਹਾ ਹੈ। ਜੇਕਰ ਭਾਰਤ ਆਪਣੀ ਯੋਜਨਾ ਵਿੱਚ ਸਫਲ ਹੋ ਜਾਂਦਾ ਹੈ, ਤਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

Follow Us
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...