ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਤਾਪਮਾਨ ਡਿੱਗਿਆ, ਬਠਿੰਡਾ ਵਿੱਚ ਢਹਿ-ਢੇਰੀ ਹੋਈ ਇਮਾਰਤ
ਸੂਬੇ ਦੇ ਵਿੱਚ ਬੀਤੀ ਰਾਤ ਤੇਜ਼ ਹਵਾਵਾਂ ਚੱਲੀਆਂ ਅਤੇ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਹੈ। ਇਸ ਕਾਰਨ ਤਾਪਮਾਨ ਵਿੱਚ 4 ਡਿਗਰੀ ਦੀ ਕਮੀ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਆਰੀਆ ਸਮਾਜ ਚੌਕ 'ਤੇ ਇੱਕ ਇਮਾਰਤ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਵੀਰਵਾਰ ਰਾਤ ਤੋਂ ਹੀ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ। ਬੀਤੀ ਰਾਤ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਬਠਿੰਡਾ ਦੇ ਆਰੀਆ ਸਮਾਜ ਚੌਕ ‘ਤੇ ਇੱਕ ਇਮਾਰਤ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਇਮਾਰਤ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਜਿਸ ਕਾਰਨ ਇਮਾਰਤ ਦੀ ਮੁਰੰਮਤ ਨਹੀਂ ਹੋਈ।
100 ਸਾਲਾਂ ਪੁਰਾਣੀ ਇਮਾਰਤ
ਇਹ ਇਮਾਰਤ ਦੋ ਮੰਜ਼ਿਲਾਂ ਸੀ ਅਤੇ ਮੀਂਹ ਦੇ ਕਾਰਨ ਇਸ ਦਾ ਇਕ ਹਿੱਸਾ ਡਿੱਗ ਗਿਆ ਸੀ। ਇਸ ਦੇ ਥੱਲੇ ਕੁੱਝ ਕਿਰਾਏਦਾਰ ਦੁਕਾਨ ਕਰਕੇ ਰਹਿ ਰਹੇ ਸਨ। ਲੋਕਾਂ ਦਾ ਜਾਨੀ ਨੁਕਸਾਨ ਨਾ ਹੋ ਜਾਵੇ ਇਸ ਲਈ ਨਗਰ ਨਿਗਮ ਨੇ ਕਾਰਵਾਈ ਕਰਦੇ ਹੋਏ ਇਸ ਪੁਰੀ ਇਮਾਰਤ ਨੂੰ ਢਾਹ-ਢੇਰੀ ਕਰ ਦਿੱਤਾ। ਇਸ ਨੂੰ ਪਹਿਲਾਂ ਹੀ ਅਨਸੇਫ ਐਲਾਨਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਦੁਕਾਨਦਾਰਾਂ ਨੂੰ ਨੋਟਿਸ ਭੇਜੇ ਸਨ ਕਿ ਇਹ ਇਮਾਰਤ ਅਨਸੇਫ ਹੈ ਅਤੇ ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ ਹੈ। ਪਰ ਦੁਕਾਨਦਾਰਾਂ ਨੇ ਸਾਡੀ ਇਕ ਨਾਂ ਸੁਣੀ ਇਸ ਲਈ ਅੱਜ ਸੁਰੱਖਿਆ ਦੇ ਲਿਹਾਜ਼ ਤੋਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ।
ਲੋਕ ਸਾਵਧਾਨੀ ਦਾ ਰੱਖਣ ਖਿਆਲ -ਮੌਸਮ ਵਿਭਾਗ
ਬੀਤੀ ਰਾਤ ਭਾਰੀ ਮੀਂਹ ਅਤੇ ਤੁਫਾਨ ਕਾਰਨ ਸੂਬੇ ਦੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਦਾ ਪਾਰਾ ਆਮ ਨਾਲੋਂ ਹੇਠਾਂ ਰਿਹਾ। ਸੂਬੇ ਦੇ ‘ਚ ਬਠਿੰਡਾ 41.2 ਡਿਗਰੀ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਨੇ ਆਉਣ ਵਾਲੇ 6 ਦਿਨਾਂ ‘ਚ ਸੂਬੇ ‘ਚ ਕਈ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨੀ ਰੱਖਣ ਦੀ ਹਿਦਾਈਤ ਵੀ ਦਿੱਤੀ ਹੈ।
ਇਸ ਦੇ ਸੂਬੇ ਭਰ ਦੇ ਤਾਪਮਾਨ ਵਿੱਚ 4 ਡਿਗਰੀ ਤੱਕ ਦੀ ਕਮੀ ਆਈ ਹੈ। ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਹਾਲਾਂਕਿ ਸੂਬੇ ਦੇ ‘ਚ ਘੱਟੋ-ਘੱਟ ਤਾਪਮਾਨ ‘ਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 4.1 ਡਿਗਰੀ ਵੱਧ ਹੈ। ਸਭ ਤੋਂ ਘੱਟ ਤਾਪਮਾਨ 22.2 ਡਿਗਰੀ ਰੂਪਨਗਰ ‘ਚ ਦਰਜ ਕੀਤਾ ਗਿਆ।
ਚਾਰ ਦਿਨ ਦਾ ਅਲਰਟ ਹੋਇਆ ਜਾਰੀ
2 ਮਈ ਨੂੰ ਪੰਜਾਬ ਦੇ ਕੁਝ ਦੱਖਣੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ, ਪਰ ਬਾਕੀ ਜ਼ਿਲ੍ਹਿਆਂ ਵਿੱਚ ਤੇਜ਼ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ। ਜਦੋਂ ਕਿ 3 ਅਤੇ 4 ਮਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਡਿੱਗਣ ਅਤੇ ਧੂੜ ਭਰੇ ਹਨੇਰੀ ਦੀ ਸੰਭਾਵਨਾ ਹੈ। 5 ਮਈ ਨੂੰ ਅੰਸ਼ਕ ਰਾਹਤ, ਪਰ ਕੁਝ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ