ਬਠਿੰਡਾ ਦੇ ਹੋਟਲ ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਕਰ ਰਹੀ ਮਾਮਲੇ ਜਾਂਚ
ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾਇਆ ਗਿਆ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਹੋਟਲ ਵਿੱਚ ਮੁੰਡੇ ਦੇ ਨਾਲ ਇੱਕ ਕੁੜੀ ਵੀ ਰੁਕੀ ਸੀ, ਪਰ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ।
ਬਠਿੰਡਾ ਦੇ ਉਸ ਵਕਤ ਸਨਸਨੀ ਫੈਲ ਗਈ ਜਦੋਂ ਹੋਟਲ ਦੇ ਕਮਰੇ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਬਠਿੰਡਾ ਦੇ ਅਮਰੀਕ ਸਿੰਘ ਰੋਡ ਗੋਲਡੀ ਡਿੱਗੀ ਦੇ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਕਮਰੇ ‘ਚ ਭੇਦ ਭਰੇ ਹਾਲਾਤਾਂ ਵਿੱਚ ਨੌਜਵਾਨ ਦੀ ਡੈਡ ਬੋਡੀ ਮਿਲੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਕਤਵਾਲੀ ਥਾਣਾ ਪੁਲਿਸ ਤੇ ਐਨਜੀਓ ਦੇ ਵਰਕਰ ਦੇ ਵੱਲੋਂ ਡੈਡ ਬੋਡੀ ਨੂੰ ਹੋਟਲ ਦੇ ਕਮਰੇ ਵਿੱਚੋਂ ਬਾਹਰ ਕੱਢ ਲਿਆ ਹੈ।
ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾਇਆ ਗਿਆ ਹੈ। ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਹੋਟਲ ਵਿੱਚ ਮੁੰਡੇ ਦੇ ਨਾਲ ਇੱਕ ਕੁੜੀ ਵੀ ਰੁਕੀ ਸੀ, ਪਰ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ।
ਪਰਿਵਾਰ ਵਾਲਿਆਂ ਨੇ ਕੀਤਾ ਬੇਦਖ਼ਲ
ਕੁਤਵਾਲੀ ਥਾਣਾਂ ਦੇ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਨੌਜਵਾਨ ਨੂੰ ਪਹਿਲਾਂ ਹੀ ਘਰੋਂ ਬੇਦਖਲ ਕੀਤਾ ਹੋਇਆ ਸੀ। ਇਹ ਮਾੜੀ ਸੰਗਤ ਵਿੱਚ ਪਿਆ ਹੋਇਆ ਸੀ। ਇਸ ਮ੍ਰਿਤਕ ਦਾ ਨਾਂ ਰਕੇਸ਼ ਕੁਮਾਰ ਸੀ ਅਤੇ ਲਹਿਰਾ ਕਲੋਨੀ ਭੁੱਚੋ ਮੰਡੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਕਿਹਾ ਕਿ ਫਿਲਹਾਲ ਅਸੀਂ ਹਰ ਪਹਿਲੂ ਦੇ ਨਾਲ ਇਸ ਦੀ ਜਾਂਚ ਪੜਤਾਲ ਕਰ ਰਹੇ ਹਾਂ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਹ ਸਾਡੇ ਕੋਲੇ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਦੀ ਡੈਡ ਬੋਡੀ ਲੈ ਕੇ ਆਏ ਸਨ। ਇਸ ਨੂੰ ਪੋਸਟਮਾਰਟਮ ਲਈ ਮੁੜਦਾ ਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦੇ ਦੱਸਣ ਮੁਤਾਬਿਕ ਨੌਜਵਾਨ ਦੀ ਡੈਡ ਬੋਡੀ ਹੋਟਲ ਦੇ ਕਮਰੇ ਵਿੱਚੋਂ ਮਿਲੀ ਸੀ।