ਬਠਿੰਡਾ ਪੁਲਿਸ ਵੱਲੋਂ CEIR ਪੋਰਟਲ ਰਾਹੀਂ 135 ਗੁੰਮ ਹੋਏ ਫੋਨ ਬਰਾਮਦ, 17 ਲੱਖ ਤੋਂ ਵੱਧ ਹੈ ਕੁੱਲ ਕੀਮਤ
Bathinda Police: ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਪੁਲਿਸ ਦੀ ਇੱਕ ਤਜਰਬੇਕਾਰ ਟੀਮ ਨੇ ਰਵਾਇਤੀ ਢੰਗ ਤੇ ਆਧੁਨਿਕ ਤਕਨੀਕਾਂ ਨੂੰ ਮਿਲਾ ਕੇ ਇਹ ਮੁਹਿੰਮ ਚਲਾਈ। ਇਸ ਦੌਰਾਨ CEIR ਪੋਰਟਲ ਰਾਹੀਂ ਚੋਰੀ ਜਾਂ ਗੁੰਮ ਹੋਏ ਮੋਬਾਈਲ ਟਰੇਸ ਕਰਕੇ ਮਾਲਕਾਂ ਤੱਕ ਪਹੁੰਚਾਏ ਗਏ।

ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ CEIR (Central Equipment Identity Register) ਪੋਰਟਲ ਦੀ ਮਦਦ ਨਾਲ 135 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਇਹ ਮੋਬਾਈਲ ਫੋਨ ਲਗਭਗ 17,12,700 ਰੁਪਏ ਦੀ ਕੁੱਲ ਕੀਮਤ ਦੇ ਹਨ।
ਤਕਨੀਕ ਤੇ ਤਜਰਬੇ ਦਾ ਸੁਮੇਲ
ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਪੁਲਿਸ ਦੀ ਇੱਕ ਤਜਰਬੇਕਾਰ ਟੀਮ ਨੇ ਰਵਾਇਤੀ ਢੰਗ ਤੇ ਆਧੁਨਿਕ ਤਕਨੀਕਾਂ ਨੂੰ ਮਿਲਾ ਕੇ ਇਹ ਮੁਹਿੰਮ ਚਲਾਈ। ਇਸ ਦੌਰਾਨ CEIR ਪੋਰਟਲ ਰਾਹੀਂ ਚੋਰੀ ਜਾਂ ਗੁੰਮ ਹੋਏ ਮੋਬਾਈਲ ਟਰੇਸ ਕਰਕੇ ਮਾਲਕਾਂ ਤੱਕ ਪਹੁੰਚਾਏ ਗਏ।
ਪਹਿਲਾਂ ਵੀ ਹੋਈ ਵੱਡੀ ਬਰਾਮਦਗੀ
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 353 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ ਸਨ, ਜਿਨ੍ਹਾਂ ਦੀ ਕੁੱਲ ਕੀਮਤ ₹49 ਲੱਖ ਦੇ ਕਰੀਬ ਸੀ। ਜਨਵਰੀ 2025 ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 488 ਮੋਬਾਈਲ ਰਿਕਵਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ₹66 ਲੱਖ ਦੇ ਕਰੀਬ ਹੈ।
CEIR ਪੋਰਟਲ ਰਾਹੀਂ ਕੁੱਲ 830 ਮੋਬਾਈਲ ਫੋਨ ਵਾਪਸ
CEIR ਪੋਰਟਲ ਅਪ੍ਰੈਲ 2023 ‘ਚ ਸ਼ੁਰੂ ਹੋਇਆ ਸੀ। ਓਦੋਂ ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 830 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਐੱਸਐੱਸਪੀ ਅਮਨੀਤ ਕੌਂਡਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ CEIR ਪੋਰਟਲ ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਉਨ੍ਹਾਂ ਦੀ ਸਹੂਲਤ ਲਈ ਮੋਬਾਈਲ ਨੂੰ ਟਰੇਸ ਕੀਤਾ ਜਾ ਸਕੇ।