ਮੁਅੱਤਲ ਕਾਂਸਟੇਬਲ ਅਮਨਦੀਪ ਦਾ ਮਿਲਿਆ ਰਿਮਾਂਡ, 1.35 ਕਰੋੜ ਦੀ ਜਾਇਦਾਦ ਜ਼ਬਤ
ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਮਨਦੀਪ ਕੌਰ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਨੇ ਉਸ ਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ 'ਚ ਕੀਤੀ ਗਈ ਐਫਆਈਆਰ ਦੇ ਆਧਾਰ ਤੇ ਕੀਤੀ ਗਈ ਹੈ।

Amandeep Kaur Remanded: ਬਰਖਾਸਤ ਅਮਨਦੀਪ ਕੌਰ ਨੂੰ ਬਠਿੰਡਾ ਵਿਜੀਲੈਂਸ ਦੇ ਵੱਲੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਕੋਰਟ ਤੋਂ 2 ਦਿਨ ਦਾ ਵਿਜੀਲੈਂਸ ਰਿਮਾਂਡ ਮਿਲਿਆ ਹੈ। ਵਿਜੀਲੈਂਸ ਟੀਮ ਨੇ ਅਮਨਦੀਪ ਕੌਰ ਨੂੰ ਪੇਸ਼ ਕਰ 5 ਦਿਨ ਦਾ ਰਿਮਾਂਡ ਮੰਗਿਆ ਸੀ। ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਕੀਤਾ ਕਿ 29 ਤਰੀਕ ਤੱਕ ਰਿਮਾਂਡ ਦਿੱਤਾ ਜਾਵੇ। ਅਮਨਦੀਪ ਕੌਰ 29 ਮਈ 3 ਬਜੇ ਤੱਕ ਵਿਜੀਲੈਂਸ ਦੀ ਕਸਟਡੀ ਵਿੱਚ ਰਹਿਣਗੇ।
ਡੀਐਸਪੀ ਵਿਜੀਲੈਂਸ ਬਠਿੰਡਾ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਬਠਿੰਡਾ ਵਿਜੀਲੈਂਸ ਵੱਲੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਬਠਿੰਡਾ ਵਿਜੀਲੈਂਸ ਦੇ ਵੱਲੋਂ ਅਮਨਦੀਪ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ। ਕੋਰਟ ਨੇ 29 ਤਰੀਕ ਤੱਕ ਦਾ ਰਿਮਾਂਡ ਦਿੱਤਾ ਗਿਆ ਹੈ। ਹੁਣ ਅਮਨਦੀਪ ਕੌਰ 29 ਮਈ ਤੱਕ ਵਿਜੀਲੈਂਸ ਦੀ ਕਸਟਡੀ ਵਿੱਚ ਰਵੇਗੀ।
ਆਮਦਨ ਤੋਂ ਵੱਧ ਖਰਚੇ
ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਮਨਦੀਪ ਕੌਰ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਨੇ ਉਸ ਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ‘ਚ ਕੀਤੀ ਗਈ ਐਫਆਈਆਰ ਦੇ ਆਧਾਰ ਤੇ ਕੀਤੀ ਗਈ ਹੈ। ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 21B, 61 ਅਤੇ 85 ਦੇ ਤਹਿਤ ਆਉਂਦੀ ਹੈ।
ਡੀਐਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਵਿਜੀਲੈਂਸ ਨੂੰ ਦੋਸ਼ੀ ਔਰਤ ਵਿਰੁੱਧ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ, ਵਿਜੀਲੈਂਸ ਟੀਮ ਨੇ ਅਮਨਦੀਪ ਕੌਰ ਦੀ ਸਾਲ 2018 ਤੋਂ 31 ਮਾਰਚ, 2025 ਤੱਕ ਦੀ ਵਿੱਤੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਆਪਣੀ ਆਮਦਨ ਤੋਂ 28 ਪ੍ਰਤੀਸ਼ਤ ਵੱਧ ਖਰਚ ਕੀਤਾ ਸੀ। ਰਿਕਾਰਡ ਅਨੁਸਾਰ, ਪਿਛਲੇ ਅੱਠ ਸਾਲਾਂ ਵਿੱਚ ਅਮਨਦੀਪ ਕੌਰ ਦੀ ਆਮਦਨ 1.8 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ, ਪਰ ਉਸਦਾ ਖਰਚ 1.39 ਕਰੋੜ ਰੁਪਏ ਹੋਣ ਦਾ ਖੁਲਾਸਾ ਹੋਇਆ ਹੈ। ਉਸਨੇ ਆਪਣੀ ਆਮਦਨ ਨਾਲੋਂ 31 ਲੱਖ ਰੁਪਏ ਵੱਧ ਖਰਚ ਕੀਤੇ ਹਨ। ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਰੂਪ ਵਿੱਚ ਕਮਾਇਆ ਗਿਆ, ਇਸਦੀ ਜਾਂਚ ਕਰਨ ਲਈ ਉਸਨੂੰ ਰਿਮਾਂਡ ‘ਤੇ ਲਿਆ ਗਿਆ ਹੈ। ਵਿਜੀਲੈਂਸ ਟੀਮ ਅਮਨਦੀਪ ਕੌਰ ਦਾ ਆਮਦਨ ਰਿਕਾਰਡ ਪ੍ਰਾਪਤ ਕਰੇਗੀ, ਜਦੋਂ ਕਿ ਉਸਦੇ ਘਰ ਦੀ ਵੀ ਤਲਾਸ਼ੀ ਲਈ ਜਾਵੇਗੀ। ਇਸ ਲਈ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕੀਤਾ ਗਿਆ ਸੀ।