Gangster Lawrance Bishnoi ਦੀ ਚੱਲੀ ਨਿੱਜੀ ਚੈਨਲ ‘ਤੇ Live Interview, ਜੇਲ੍ਹ ਪ੍ਰਸ਼ਾਸ਼ਨ ਦੇ ਫੁੱਲੇ ਹੱਥ-ਪੈਰ
Gangster Interview: ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਿੱਥੋਂ Mobile ਰਾਹੀਂ Live ਇੰਟਰਵਿਉ ਦਿੱਤਾ ਹੈ। ਬਠਿੰਡਾ ਕੇਂਦਰੀ ਜੇਲ੍ਹ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਇੰਟਰਵਿਊ ਉਨ੍ਹਾਂ ਦੀ ਜੇਲ੍ਹ ਚੋਂ ਨਹੀਂ ਚੱਲੀ ਹੈ ।

Lawrance Bishnoi ਦੀ ਚੱਲੀ ਨਿੱਜੀ ਚੈਨਲ ‘ਤੇ Live Interview , ਜੇਲ੍ਹ ਪ੍ਰਸ਼ਾਸ਼ਨ ਦੇ ਫੁੱਲੇ ਹੱਥ-ਪੈਰ।
ਬਠਿੰਡਾ ਨਿਊਜ: ਗੈਂਗਸਟਰ ਲਾਰੈਂਸ ਬਿਸ਼ਨੋਈ (Lawrance Bishnoi) ਦੀ ਇੱਕ ਨਿੱਜੀ ਚੈਨਲ ਤੇ Live ਇੰਟਰਵਿਊ ਚੱਲਣ ਤੋਂ ਬਾਅਦ ਜੇਲ੍ਹ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੂਰਾ ਜੇਲ੍ਹ ਪ੍ਰਸ਼ਾਸਨ ਇੱਕ ਵਾਰ ਮੁੱੜ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ, ਕਿਉਂਕਿ ਲਾਰੇਂਸ ਬਿਸ਼ਨੋਈ ਇਸ ਵੇਲ੍ਹੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਿਸ਼ਨੋਈ ਦੀ ਇਹ ਇੰਟਰਵਿਊ ਨਾ ਤਾਂ ਬਠਿੰਡਾ ਕੇਂਦਰੀ ਜੇਲ੍ਹ ਦੀ ਹੈ ਅਤੇ ਨਾ ਹੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਹੈ।