AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

NIA Big Action: ਬਿਸ਼ਨੋਈ-ਬੰਬੀਹਾ ਗੈਂਗ ਦੇ ਟਿਕਾਣਿਆਂ ‘ਤੇ ਰੇਡ, 3 ਸੂਬਿਆਂ ‘ਚ 6 ਜਾਇਦਾਦਾਂ ਹੋਣਗੀਆਂ ਸੀਲ

Gangster on Target: NIA ਨੇ ਸੋਨੀਪਤ ਦੇ ਬਸੋਦੀ ਪਿੰਡ 'ਚ ਲਾਰੇਂਸ ਗੈਂਗ ਨੂੰ ਸ਼ਰਾਬ ਦੇ ਜ਼ਰੀਏ ਟੈਰਰ ਫੰਡਿੰਗ ਕਰਨ ਵਾਲੇ ਸ਼ਰਾਬ ਕਾਰੋਬਾਰੀ ਰਾਜੇਸ਼ ਉਰਫ ਮੋਟਾ ਦੇ ਘਰ 'ਤੇ ਛਾਪਾ ਮਾਰਿਆ। ਮੋਟਾ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ।

NIA Big Action: ਬਿਸ਼ਨੋਈ-ਬੰਬੀਹਾ ਗੈਂਗ ਦੇ ਟਿਕਾਣਿਆਂ 'ਤੇ ਰੇਡ, 3 ਸੂਬਿਆਂ 'ਚ 6 ਜਾਇਦਾਦਾਂ ਹੋਣਗੀਆਂ ਸੀਲ
ਬਿਸ਼ਨੋਈ-ਬੰਬੀਹਾ ਗੈਂਗ ਦੇ ਠਿਕਾਣਿਆਂ ‘ਤੇ ਰੇਡ, 3 ਸੂਬਿਆਂ ‘ਚ 6 ਜਾਇਦਾਦਾਂ ਹੋਣਗੀਆਂ ਸੀਲ।
kusum-chopra
| Updated On: 07 Mar 2023 18:13 PM IST
Share
ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਲਾਰੈਂਸ ਬਿਸ਼ਨੋਈ ਗੈਂਗ (Lawrance Bishnoi Gang) ਅਤੇ ਬੰਬੀਹਾ ਗੈਂਗ (Bambiha Gang) ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। NIA ਮੰਗਲਵਾਰ ਨੂੰ ਪੰਜਾਬ ਦੇ ਤਖਤਮਲ ਪਿੰਡ ‘ਚ ਬੰਬੀਹਾ ਗੈਂਗ ਦੀਆਂ ਤਿੰਨ ਜਾਇਦਾਦਾਂ ਜ਼ਬਤ ਕਰੇਗੀ। ਜਦਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ ਦੀਆਂ ਹਰਿਆਣਾ ਅਤੇ ਦਿੱਲੀ ਵਿੱਚ 3 ਜਾਇਦਾਦਾਂ ਹਨ। ਐਨਆਈਏ ਵੱਲੋਂ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਜਾਇਦਾਦ ਨੂੰ ਰਾਜਧਾਨੀ ਦਿੱਲੀ ਤੋਂ ਇਲਾਵਾ ਹਰਿਆਣਾ ਦੇ ਯਮੁਨਾਨਗਰ ਅਤੇ ਸੋਨੀਪਤ ਤੋਂ ਜ਼ਬਤ ਕੀਤਾ ਜਾਵੇਗਾ। ਯਮੁਨਾਨਗਰ ‘ਚ ਕਾਲਾ ਰਾਣਾ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ, ਜਦਕਿ ਸੋਨੀਪਤ ਅਤੇ ਦਿੱਲੀ ‘ਚ ਕਾਲਾ ਜਠੇੜੀ ਦੇ ਗੁਰਗਿਆਂ ਨਾਲ ਸਬੰਧਤ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ।

ਜਾਇਦਾਦ ਅਟੈਚ ਦਾ ਨੋਟਿਸ

ਯਮੁਨਾਨਗਰ ‘ਚ ਗੈਂਗਸਟਰ ਕਾਲਾ ਰਾਣਾ ਦੇ ਘਰ ਦੇ ਬਾਹਰ NIA ਨੇ ਜਾਇਦਾਦ ਦੀ ਕੁਰਕੀ ਦਾ ਬੋਰਡ ਲਗਾ ਦਿੱਤਾ ਹੈ। ਐਨਆਈਏ ਦੀ ਟੀਮ ਨੇ ਭਾਰੀ ਸੁਰੱਖਿਆ ਬਲ ਨਾਲ ਕੱਲ੍ਹ ਤੀਜੀ ਵਾਰ ਕਾਲਾ ਰਾਣਾ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਿਸ ਸਮੇਂ ਛਾਪੇਮਾਰੀ ਕੀਤੀ ਗਈ ਉਸ ਸਮੇਂ ਕਾਲਾ ਰਾਣਾ ਦੇ ਘਰ ਉਸ ਦੀ ਮਾਂ ਅਤੇ ਭੈਣ ਦੋਵੇਂ ਮੌਜੂਦ ਸਨ। NIA ਪਹਿਲਾਂ ਹੀ ਕਾਲਾ ਰਾਣਾ ਦੇ ਪਿਤਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਗੈਂਗਸਟਰ ਕਾਲਾ ਰਾਣਾ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਏਜੰਸੀ ਨੇ ਘਰ ਦੇ ਬਾਹਰ ਜਾਇਦਾਦ ਕੁਰਕੀ ਦਾ ਨੋਟਿਸ ਲਗਾ ਦਿੱਤਾ। ਜਦਕਿ NIA ਨੇ ਪੁਲਿਸ ਨਾਲ ਮਿਲ ਕੇ ਸੋਨੀਪਤ ਦੇ ਪਿੰਡ ਬਸੋਦੀ ‘ਚ ਵੀ ਛਾਪੇਮਾਰੀ ਕੀਤੀ।

ਅੱਤਵਾਦੀ ਫੰਡਿੰਗ ਦੇ ਦੋਸ਼ੀ ਮੋਟਾ ਨੂੰ ਨੋਟਿਸ

ਏਜੰਸੀ ਨੇ ਪਿੰਡ ਬਸੋਦੀ ਵਿੱਚ ਲਾਰੈਂਸ ਗੈਂਗ ਨੂੰ ਸ਼ਰਾਬ ਰਾਹੀਂ ਦਹਿਸ਼ਤ ਫੈਲਾਉਣ ਵਾਲੇ ਸ਼ਰਾਬ ਕਾਰੋਬਾਰੀ ਰਾਜੇਸ਼ ਉਰਫ਼ ਮੋਟਾ ਦੇ ਘਰ ਖੜਕਾਇਆ। ਸਾਂਝੀ ਟੀਮ ਨੇ ਇਸ ਕਾਰਵਾਈ ਵਿੱਚ ਰਾਜੇਸ਼ ਉਰਫ਼ ਮੋਟਾ ਦੀ ਜਾਇਦਾਦ ਸੀਲ ਕਰ ਦਿੱਤੀ। ਰਾਜੇਸ਼ ਉਰਫ ਮੋਟਾ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਵੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ‘ਚ ਪੁਲਿਸ ਨਾਲ ਮੁੱਠਭੇੜ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਤਵਾਰ ਤੜਕੇ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਦਿੱਲੀ ਪੁਲਿਸ ਨਾਲ ਮੁੱਠਭੇੜ ਤੋਂ ਬਾਅਦ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੀਰਜ ਉਰਫ਼ ਕਟਿਆ (30) ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਪੈਸ਼ਲ ਸੈੱਲ) ਆਲੋਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਗੌੜਾ ਮੁਲਜ਼ਮ ਨੀਰਜ ਸ਼ਨੀਵਾਰ ਅਤੇ ਐਤਵਾਰ ਦੁਪਹਿਰ 2 ਤੋਂ 3 ਵਜੇ ਦਰਮਿਆਨ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਆਵੇਗਾ। ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਘਟਨਾ ਸਥਾਨ ਦੇ ਨੇੜੇ ਜਾਲ ਵਿਛਾਇਆ ਗਿਆ ਸੀ ਅਤੇ ਆਟੋਰਿਕਸ਼ਾ ‘ਚ ਆਏ ਦੋਸ਼ੀ ਨੂੰ ਜਦੋਂ ਉਹ ਥ੍ਰੀ-ਵ੍ਹੀਲਰ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਘੇਰ ਲਿਆ ਗਿਆ।

ਬਿਸ਼ਨੋਈ ਗੈਂਗ ਦੇ ਨੀਰਜ ‘ਤੇ 25 ਤੋਂ ਵੱਧ ਮਾਮਲੇ

ਆਲੋਕ ਕੁਮਾਰ ਨੇ ਦੱਸਿਆ, ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਦੋਸ਼ੀ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਪੁਲਿਸ ਟੀਮ ਵੱਲ ਦੋ ਰਾਉਂਡ ਫਾਇਰ ਕੀਤੇ। ਪੁਲਿਸ ਟੀਮ ਨੇ ਆਤਮ ਰੱਖਿਆ ਵਿੱਚ ਦੋ ਰਾਉਂਡ ਫਾਇਰ ਵੀ ਕੀਤੇ। ਆਖਰਕਾਰ, ਨੀਰਜ ਉਰਫ਼ ਕਟਿਆ ਨੂੰ ਪੁਲਿਸ ਟੀਮ ਨੇ ਕਾਬੂ ਕਰਦਿਆਂ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਿਸ ਅਨੁਸਾਰ ਨੀਰਜ ਰਾਜਧਾਨੀ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਡਕੈਤੀ, ਅਗਵਾ, ਧਮਕੀਆਂ, ਹਮਲੇ ਅਤੇ ਚੋਰੀ ਸਮੇਤ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...