Gangster on Police Radar: ਗੋਇੰਦਵਾਲ ਜੇਲ੍ਹ ਅੰਦਰ ਹੋਈ ਗੈਂਗਵਾਰ ਵਿੱਚ ਅੱਧੀ ਦਰਜਨ ਗੈਂਗਸਟਰ ਨਾਮਜਦ
Gangwar in Jail : ਜੇਲ੍ਹ ਵਿੱਚ ਹੋਈ ਝੜਪ ਨੂੰ ਲੈ ਕੇ ਗੈਂਗਸਟਰਾਂ ਵਿਚ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੇਲ੍ਹਾਂ ਅੰਦਰ ਬੰਦ ਗੈਂਗਸਟਰ ਇਕ ਦੂਜੇ ਤੇ ਦੂਸ਼ਣਬਾਜੀ ਕਰਕੇ ਇਕ ਦੂਜੇ ਤੋਂ ਬਦਲਾ ਲੈਣ ਦੀਆਂ ਗੱਲਾਂ ਕਰ ਰਹੇ ਹਨ।

ਸੰਕੇਤਕ ਤਸਵੀਰ
ਤਰਨਤਾਰਨ ਨਿਊਜ: ਗੋਇੰਦਵਾਲ ਜੇਲ ਅੰਦਰ ਐਤਵਾਰ ਨੂੰ ਹੋਈ ਖੂਨੀ ਝੜਪ ਜਿਸ ਵਿਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਅਤੇ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ ਸੀ, ਵਿਚ ਸੱਤ ਗੈਂਗਸਟਰਾਂ ਨੂੰ ਨਾਮਜਦ ਕੀਤਾ ਹੈ। ਇਨ੍ਹਾਂ ਵਿਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਕਸ਼ਿਸ਼, ਅਰਸ਼ਦ ਖਾਨ, ਅੰਕਿਤ ਲਾਟੀ, ਰਜਿੰਦਰ ਜੋਕਰ ਅਤੇ ਮਲਕੀਤ ਸਿੰਘ ਕੀਤਾ ਦੇ ਨਾਮ ਸ਼ਾਮਲ ਹਨ। ਦੱਸਣਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਹ ਗੋਇੰਦਵਾਲ ਜੇਲ੍ਹ ਵਿਚ ਬੰਦ ਸਨ। ਇਸ ਝੜਪ ਵਿੱਚ ਗੈਂਗਸਟਰ ਮਨਦੀਪ ਤੂਫਾਨ ਅਤੇ ਗੈਂਗਸਟਰ ਮਨਮੋਹਨ ਸਿੰਘ ਦੀ ਮੌਤ ਹੋ ਗਈ, ਜਦਕਿ ਗੈਂਗਸਟਰ ਕੇਸ਼ਵ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਤਿੰਨੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਹਨ।