ਪੰਜਾਬੀ ਕਲਾਕਾਰਾਂ ਦੀ ਅੰਦਰ ਖਾਤੇ ਗੈਂਗਸਟਰਾਂ ਨਾਲ ਸਾਂਝ
ਪੰਜਾਬ ਵਿੱਚ ਕਲਾਕਾਰਾਂ ਅਤੇ ਗੈਂਗਸਟਰਾਂ ਵਿਚਕਾਰ ਗਠਜੋੜ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਪੰਜਾਬ ਪੁਲਿਸ ਪਿਛਲੇ ਕਈ ਮਹੀਨੇ ਤੋਂ ਇਸ ਗਠਜੋੜ ਨੂੰ ਤੋੜਨ ਵਿੱਚ ਲੱਗੀ ਹੋਈ ਹੈ। ਉਥੇ ਹੀ ਪੰਜਾਬ ਵਿੱਚ ਗਾਹੇ-ਬਗਾਹੇ ਗੈਂਗਸਟਰਾਂ ਵਲੋਂ ਕਲਾਕਾਰਾਂ ਨੂੰ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਪੰਜਾਬ ਅੰਦਰ ਜਿਆਦਾਤਰ ਪ੍ਰਸਿੱਧ ਕਲਾਕਾਰਾਂ ਦੀ ਅੰਦਰ ਖਾਤੇ ਨਾਮੀ ਗੈਂਗਸਟਰਾਂ ਨਾਲ ਸਾਂਝ ਦੇਖਣ ਨੂੰ ਅਕਸਰ ਮਿਲਦੀ ਹੈ ਕਿਉਂਕਿ ਇਹ ਕਲਾਕਾਰ ਫੁਕਰਪੂਣੇ ਵਿਚ ਇਨ੍ਹਾਂ ਗੈਂਗਸਟਰਾਂ ਨਾਲ ਪਿਆਰ ਤਾਂ ਪਾ ਲੈਂਦੇ ਹਨ ਪਰ ਬਾਅਦ ਵਿਚ ਇਨ੍ਹਾਂ ਕਲਾਕਾਰਾਂ ਨੂੰ ਇਸਦਾ ਨਤੀਜਾ ਆਪਣੀ ਜਾਨ ਗੁਆ ਕੇ ਜਾਂ ਫਿਰ ਪੁਲਿਸ ਮਾਮਲਿਆਂ ਚ ਖੱਜਲ ਹੋ ਕੇ ਚੁਕਾਉਣਾ ਪੈਂਦਾ ਹੈ। ਪੰਜਾਬ ਅੰਦਰ ਬਹੁਤ ਸਾਰੇ ਨਾਮੀ ਕਲਾਕਾਰ ਅਤੇ ਫਿਲਮੀ ਸਿਤਾਰਿਆਂ ਦੀ ਸਾਂਝ ਲੰਘੇ ਸਮੇਂ ਦੌਰਾਨ ਗੈਂਗਸਟਰਾਂ ਨਾਲ ਸਾਹਮਣੇ ਆਈ ਸੀ ਪਰ ਗੈਂਗਸਟਰ ਅਤੇ ਪੰਜਾਬੀ ਕਲਾਕਾਰ ਦੀ ਅੰਦਰ ਖਾਤੇ ਸਾਂਝ ਅਤੇ ਇਕ ਦੂਜੇ ਖਿਲਾਫ਼ ਨਫਰਤ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।