Interview Controversy: ਵਿੱਕੀ ਗੌਂਡਰ ਗਰੁੱਪ ਨੇ ਸੋਸ਼ਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਧਮਕੀ
ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਗੈਂਗਸਟਰ ਲਾਰੈਂਸ ਨੇ ਬਿਆਨ ਦਿੱਤਾ ਸੀ ਕਿ ਉਹ ਖਾਲਿਸਤਾਨ ਨਹੀਂ ਬਣਨ ਦੇਣਗੇ। ਜਿਸ ਤੋਂ ਬਾਅਦ ਵਿੱਕੀ ਗੌਂਡਰ ਬੰਬੀਹਾ ਗਰੁੱਪ ਵੱਲੋਂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਧਮਕੀਆਂ ਦਿੱਤੀ ਗਈ ਹੈ।
ਪੰਜਾਬ ਨਿਊਜ: ਵਿੱਕੀ ਗੌਂਡਰ ਗਰੁੱਪ ਨੇ ਗੈਂਗਸਟਰ ਲਾਰੈਂਸ ਦੀ ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਦਿੱਤੀ ਧਮਕੀ ‘ਚ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ (Gangsters) ਵਲੋਂ ਇਕ-ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ (Lawrance Bishnoi) ਵੱਲੋ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਪੰਜਾਬ ‘ਚ ਮਾਮਲਾ ਗਰਮਾ ਗਿਆ ਹੈ। ਜਿਸ ਤੋਂ ਬਾਅਦ ਵਿੱਕੀ ਗੌਂਡਰ ਬੰਬੀਹਾ ਗਰੁੱਪ ਵੱਲੋਂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਧਮਕੀਆਂ ਦਿੱਤੀ ਗਈ ਹੈ। ਗੈਂਗ ਨੇ ਲਿਖਿਆ ਕਿ ਲਾਰੈਂਸ ਅਤੇ ਗੋਲਡੀ ਬਰਾੜ ਦਗਾਬਾਜ ਲੋਕ ਹਨ। ਲਾਰੈਂਸ ਕੌਣ ਹੈ ਇਹ ਪੂਰਾ ਪੰਜਾਬ ਜਾਂਦਾ ਹੈ ।
ਇਤਰਾਜਯੋਗ ਭਾਸ਼ਾ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਗੱਲ ਕਰ ਰਿਹਾ ਹੈ, ਜੇਕਰ ਉਸ ਵਿੱਚ ਸੱਚਮੁੱਚ ਹਿੰਮਤ ਹੈ ਤਾਂ ਬਾਹਰ ਆ ਕੇ ਉਨਾਂ ਨਾਲ ਲੜੇ। ਗੋਲਡੀ ਬਰਾੜ ਬਦਮਾਸ਼ ਬਣ ਰਿਹਾ ਹੈ, ਪਰ ਉਸ ਕੋਲੋ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ ਗਿਆ ਨਹੀਂ ਤਾਂ ਤੁਸੀਂ ਲੋਕ ਦਾਊਦ ਬਣ ਜਾਓਗੇ। ਪੋਸਟ ‘ਚ ਲਿਖਿਆ ਕਿ ਲਾਰੈਂਸ ਤੇਰਾ ਵੀ ਜਾਣਦੇ ਹਾਂ ਕਿ ਤੁਸੀਂ ਕਿੰਨੇ ਵੱਡੇ ਬਦਮਾਸ਼ ਹੋ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਘਰੋਂ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੁੰ ਵੱਡਾ ਬਦਮਾਸ਼ ਬਣ ਗਿਆ ਹੈ। ਜਿਸ ਦਿਨ ਇਹ ਸਾਡੇ ਹਥੇ ਚੜ ਗਿਆ ਤਾਂ ਇਹਦਾ ਕੀ ਹੋਵੇਗਾ , ਜਾਂ ਤਾਂ ਰੱਬ ਜਾਣਦਾ ਹੈ ਜਾਂ ਫੇਰ ਅਸੀਂ ਜਾਣਦੇ ਹਾਂ। ਹੋਰ ਗੱਲਾਂ ਨਾ ਕਰ, ਮੌਤ ਤੇਰੇ ਲਈ ਬਹੁਤ ਔਖੀ ਹੈ।
ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ਤੇ ਚੱਲੀ ਸੀ ਇੰਟਰਵਿਊ
ਗੈਂਗਸਟਰ ਲਾਰੈਂਸ ਬਿਸ਼ਨੋਈ (Lawrance Bishnoi) ਦੀ ਇੱਕ ਨਿੱਜੀ ਚੈਨਲ ਤੇ Live ਇੰਟਰਵਿਊ ਚੱਲਣ ਤੋਂ ਬਾਅਦ ਮਾਮਲਾ ਭੱਖ ਗਿਆ, ਜਿਸ ਤੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਤੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਦੀ ਇਹ ਇੰਟਰਵਿਊ ਨਾ ਤਾਂ ਬਠਿੰਡਾ ਕੇਂਦਰੀ ਜੇਲ੍ਹ ਦੀ ਹੈ ਅਤੇ ਨਾ ਹੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਰੱਚੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ