Gangwar video viral: ਦੋ ਗੈਂਗਸਟਰਾਂ ਦਾ ਕਤਲ ਕਰਨ ਤੋਂ ਬਾਅਦ ਬਣਾਈ ਵੀਡੀਓ
ਪੰਜਾਬ ਦੀਆਂ ਜੇਲ੍ਹਾਂ ਚੋਂ ਗੈਂਗਵਾਰ ਦੀਆਂ ਘਟਨਾਵਾਂ ਖਤਮ ਨਹੀਂ ਹੋ ਰਹੀਆਂ,, ਹੁਣ ਮੁੜ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਦੀ ਜੇਲ ਵਿੱਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ,, ਇਹ ਦੋਵੇਂ ਜੱਗੂ ਭਗਾਨਪੁਰੀਆਂ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ

ਗੋਇੰਦਵਾਲ ਜੇਲ੍ਹ ਵਿੱਚ ਵੀਡੀਓ ਬਣਾਉਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਗੈਂਗਸਟਰ।
ਚੰਡੀਗੜ੍ਹ। ਕਰੀਬ ਇੱਕ ਹਫਤਾ ਪਹਿਲਾਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਵਾਪਰੀ ਗੈਂਗਵਾਰ ਦੀ ਘਟਨਾ ਤੋਂ ਬਾਅਦ ਲਗਾਤਾਰ ਗੋਇੰਦਵਾਲ ਜੇਲ੍ਹ ਸੁਰਖੀਆ ਵਿਚ ਸੀ ਅਤੇ ਐਤਵਾਰ ਨੂੰ ਉਸ ਸਮੇਂ ਇਹ ਜੇਲ੍ਹ ਮੁੜ ਚਰਚਾ ਵਿਚ ਆ ਗਈ ਜਦੋਂ ਗੈਂਗਵਾਰ ਦੀ ਘਟਨਾ ਦੀ ਗੈਂਗਸਟਰਾਂ ਵਲੋਂ ਬਣਾਈ ਇਕ ਵੀਡੀਓ ਵਾਇਰਲ ਹੋ ਗਈ।
ਆਪਸੀ ਲੜਾਈ ਤੋਂ ਬਾਅਦ ਕੀਤਾ ਦੋ ਗੈਂਗਸਟਰਾਂ ਦਾ ਕਤਲ
ਜਾਣਕਾਰੀ ਅਨੁਸਾਰ ਗੋਇੰਦਵਾਲ ਜੇਲ੍ਹ ਚ ਗੈਂਗਸਟਰਾਂ ਦੀ ਹੋਈ ਆਪਸੀ ਲੜਾਈ ਵਿਚ ਦੋ ਗੈਂਗਸਟਰਾਂ ਦਾ ਕਤਲ ਕਰਨ ਤੋਂ ਬਾਅਦ ਗੈਂਗਸਟਰ ਸਚਿਨ ਭਿਵਾਨੀ ਨੇ ਵੀਡੀਓ ਬਣਾਈ ਸੀ ਤੇ ਦੱਸਿਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਸਨ ਜਿਹਨਾਂ ਨੂੰ ਮਾਰ ਮੁਕਾਇਆ ਹੈ। ਇਕ ਨਿੱਜੀ ਚੈਨਲ ਵਲੋਂ ਇਹ ਵੀਡੀਓ ਜਨਤਕ ਕੀਤੀ ਗਈ ਹੈ। ਵੀਡੀਓ ਵਿਚ ਸਚਿਨ ਭਿਵਾਨੀ ਕਹਿੰਦਾ ਹੈ ਕਿ ਰਾਮ ਰਾਮ ਭਾਈਓ, ਇਹ ਮੋਹਣਾ ਦੀ ਲਾਸ਼ ਪਈ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਦਾ ਸੀ। ਇਕ ਹੋਰ ਗੈਂਗਸਟਰ ਕਹਿੰਦਾ ਹੈ ਕਿ ਇਹ ਜੱਗੂ ਭਗਵਾਨਪੁਰੀਆ ਨੂੰ ਆਪਣਾ ਪਿਓ ਮੰਨਦੇ ਸੀ, ਆਹ ਪਈਆਂ ਨੇ ਉਨਾਂ ਦੀਆ ਲਾਸ਼ਾਂ।#BREAKINGNEWS : तरनतारन के श्री गोइंदवाल साहिब सेंट्रल जेल में गैंगवार, देखें रिपोर्ट#SidhuMooseWala | #GoldyBrar | @pratimamishra04 pic.twitter.com/PoMVrpAzPe
— TV9 Bharatvarsh (@TV9Bharatvarsh) March 5, 2023ਇਹ ਵੀ ਪੜ੍ਹੋ