ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ‘ਚ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ, ਜਗਰਾਤੇ ਤੋਂ ਵਾਪਸੀ ਦੌਰਾਨ ਹੋਈ ਫਾਇਰਿੰਗ

Amritsar Encounter: ਪੁਲਿਸ ਮੁਤਾਬਕ, 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਵਿੱਚ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਬਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸ ਦੀ ਪਤਨੀ ਇੱਕ ਬਜ਼ੁਰਗ ਵਿਅਕਤੀ ਨਾਲ ਬਹਿਸ ਕਰ ਰਹੇ ਸਨ। ਇਸ ਦੌਰਾਨ ਚੰਦਨ ਸ਼ਰਮਾ (ਭਤੀਜਾ) ਮੌਕੇ ਤੇ ਪਹੁੰਚਿਆ ਅਤੇ ਤਕਰਾਰ ਵਧ ਗਈ। ਗੁੱਸੇ ਵਿੱਚ ਆ ਕੇ ਚੰਦਨ ਸ਼ਰਮਾ ਨੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗ ਗਈਆਂ।

ਅੰਮ੍ਰਿਤਸਰ 'ਚ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ, ਜਗਰਾਤੇ ਤੋਂ ਵਾਪਸੀ ਦੌਰਾਨ ਹੋਈ ਫਾਇਰਿੰਗ
Follow Us
tv9-punjabi
| Updated On: 21 Dec 2025 00:01 AM IST

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਹੋਇਆ, ਜਿਸ ਵਿੱਚ ਜਗਰਾਤੇ ਮਗਰੋਂ ਫਾਇਰਿੰਗ ਦੇ ਮੁੱਖ ਆਰੋਪੀ ਚੰਦਨ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ਦੌਰਾਨ ਦੋਸ਼ੀ ਜ਼ਖ਼ਮੀ ਹੋਇਆ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੁਕਾਬਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਜਗਰਾਤੇ ਤੋਂ ਵਾਪਸੀ ਦੌਰਾਨ ਹੋਈ ਫਾਇਰਿੰਗ

ਪੁਲਿਸ ਮੁਤਾਬਕ, 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਵਿੱਚ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਬਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸ ਦੀ ਪਤਨੀ ਇੱਕ ਬਜ਼ੁਰਗ ਵਿਅਕਤੀ ਨਾਲ ਬਹਿਸ ਕਰ ਰਹੇ ਸਨ। ਇਸ ਦੌਰਾਨ ਚੰਦਨ ਸ਼ਰਮਾ (ਭਤੀਜਾ) ਮੌਕੇ ਤੇ ਪਹੁੰਚਿਆ ਅਤੇ ਤਕਰਾਰ ਵਧ ਗਈ। ਗੁੱਸੇ ਵਿੱਚ ਆ ਕੇ ਚੰਦਨ ਸ਼ਰਮਾ ਨੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗ ਗਈਆਂ।

ਭੱਜਦੇ ਸਮੇਂ ਪੁਲਿਸ ਤੇ ਮੁੜ ਕੀਤੀ ਫਾਇਰਿੰਗ

ਇਸ ਮਾਮਲੇ ਚ ਕੇਸ ਦਰਜ ਕਰਨ ਮਗਰੋਂ ਜਦੋਂ ਪੁਲਿਸ ਆਰੋਪੀ ਦੀ ਤਲਾਸ਼ ਕਰ ਰਹੀ ਸੀ, ਤਾਂ ਅਗਲੇ ਦਿਨ ਇੱਕ ਹੋਰ ਵਾਕਿਆ ਸਾਹਮਣੇ ਆਇਆ। ਭੱਜਦੇ ਸਮੇਂ ਚੰਦਨ ਸ਼ਰਮਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੁੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਬਿੱਲੂ ਨਾਮਕ ਇੱਕ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਂਹ ਅਤੇ ਪੇਟ ਵਿੱਚ ਗੋਲੀ ਲੱਗੀ। ਗੋਲੀ ਰਿਕੋਸ਼ੇਟ ਹੋ ਕੇ ਸੋਨੀਆ ਨਾਮਕ ਮਹਿਲਾ ਨੂੰ ਵੀ ਲੱਗੀ।

ਸਪੈਸ਼ਲ ਟੀਮਾਂ ਦੀ ਕਾਰਵਾਈ, ਐਨਕਾਊਂਟਰ ਚ ਕਾਬੂ

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਥਾਣਾ ਇਸਲਾਮਾਬਾਦ ਖੇਤਰ ਵਿੱਚ ਆ ਰਿਹਾ ਹੈ। ਪੁਲਿਸ ਨੇ ਚੇਤਾਵਨੀ ਦੇ ਕੇ ਅਤੇ ਹਵਾ ਵਿੱਚ ਫਾਇਰ ਕਰਕੇ ਸਰੰਡਰ ਲਈ ਕਿਹਾ, ਪਰ ਚੰਦਨ ਸ਼ਰਮਾ ਨੇ ਪੁਲਿਸ ਤੇ ਮਾਰੂ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿੱਚ ਆਰੋਪੀ ਜ਼ਖ਼ਮੀ ਹੋ ਗਿਆ

9 ਐਮਐਮ ਵਿਦੇਸ਼ੀ (ਤੁਰਕੀ) ਪਿਸਟਲ ਬਰਾਮਦ

ਪੁਲਿਸ ਨੇ ਦੋਸ਼ੀ ਕੋਲੋਂ 9 ਐਮਐਮ ਦਾ ਵਿਦੇਸ਼ੀ (ਤੁਰਕੀ ਬਣਿਆ) ਪਿਸਟਲ ਅਤੇ ਗੋਲਾਬਾਰੂਦ ਬਰਾਮਦ ਕੀਤਾ ਹੈ। ਦੋਸ਼ੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਚੰਦਨ ਸ਼ਰਮਾ ਮਈ 2025 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਤੇ ਐਨਟੀਐਫ ਥਾਣਾ ਮੋਹਾਲੀ ਵਿੱਚ ਵੀ ਕੇਸ ਦਰਜ ਹੈਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਜੇਲ੍ਹ ਅੰਦਰ ਬਣੇ ਅਪਰਾਧੀ ਸੰਪਰਕਾਂ ਰਾਹੀਂ ਉਸ ਨੇ ਹਥਿਆਰ ਕਿਵੇਂ ਹਾਸਲ ਕੀਤਾ।

Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ...
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ...
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ...
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ...
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ...
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO...
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ...
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ...
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ...