AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਨਾਸਿਕ ‘ਚ ਮੁੜ ਗੂੰਜੇਗੀ ਸੁਖੋਈ ਦੀ ਦਹਾੜ! HAL ਨੇ ਮੁੜ ਸ਼ੁਰੂ ਕੀਤੀ Su-30MKI ਫਾਈਟਰ ਜੈੱਟਾਂ ਦੀ ਪ੍ਰੋਡਕਸ਼ਨ ਲਾਈਨ

Sukhoi: HAL 2029 ਤੱਕ ਬਾਰਾਂ ਨਵੇਂ Su-30MKI ਫਾਈਟਰ ਜੈੱਟ ਸੌਂਪੇਗਾ। ਇਨ੍ਹਾਂ ਜਹਾਜ਼ਾਂ ਵਿੱਚ 50 ਫੀਸਦੀ ਤੋਂ ਵੱਧ ਸਵਦੇਸ਼ੀ ਪਾਰਟਸ ਅਤੇ ਐਡਵਾਂਸਡ ਸਿਸਟਮ ਹੋਣਗੇ। ਮੌਜੂਦਾ Su-30MKI ਬੇੜੇ ਨੂੰ ਵੱਡੇ ਪੱਧਰ 'ਤੇ ਅਪਗ੍ਰੇਡ ਕਰਨ ਦੀ ਵੀ ਯੋਜਨਾ ਹੈ।

ਨਾਸਿਕ 'ਚ ਮੁੜ ਗੂੰਜੇਗੀ ਸੁਖੋਈ ਦੀ ਦਹਾੜ! HAL ਨੇ ਮੁੜ ਸ਼ੁਰੂ ਕੀਤੀ Su-30MKI ਫਾਈਟਰ ਜੈੱਟਾਂ ਦੀ ਪ੍ਰੋਡਕਸ਼ਨ ਲਾਈਨ
HAL ਨੇ ਮੁੜ ਸ਼ੁਰੂ ਕੀਤਾ Su-30MKI ਪ੍ਰੋਡਕਸ਼ਨ
tv9-punjabi
| Published: 10 Aug 2026 12:16 PM IST
Share

ਹਿੰਦੁਸਤਾਨ ਏਰੋਨੌਟਿਕਸ ਲਿਮਟਿਡ (HAL) ਆਪਣੀ ਨਾਸਿਕ ਫੈਸਿਲਿਟੀ ਵਿੱਚ Su-30MKI ਫਾਈਟਰ ਜੈੱਟ ਦਾ ਉਤਪਾਦਨ ਮੁੜ ਸ਼ੁਰੂ ਕਰ ਰਿਹਾ ਹੈ। ਇਸ ਦੇ ਤਹਿਤ 2029 ਤੱਕ 12 ਨਵੇਂ ਏਅਰਕ੍ਰਾਫਟ ਡਿਲੀਵਰ ਕੀਤੇ ਜਾਣਗੇ। ਇਹ ਫੈਸਿਲਿਟੀ, ਜਿੱਥੇ ਪਹਿਲਾਂ ਰੂਸ ਦੇ ਫਾਈਟਰ ਏਅਰਕ੍ਰਾਫਟ ਬਣਾਏ ਜਾਂਦੇ ਸਨ, ਹੁਣ ਸਵਦੇਸ਼ੀ ਲਾਈਟ ਕੌਂਬੈਟ ਏਅਰਕ੍ਰਾਫਟ ਵੀ ਤਿਆਰ ਕਰ ਰਹੀ ਹੈ। ਮੌਜੂਦਾ ਯੋਜਨਾ ਮੁਤਾਬਕ, ਪਹਿਲਾ ਨਵਾਂ Su-30MKI 2027-28 ਵਿੱਚ ਡਿਲੀਵਰ ਕੀਤਾ ਜਾਵੇਗਾ। HAL ਪਹਿਲਾਂ ਹੀ ਏਅਰ ਫੋਰਸ ਲਈ ਰੂਸ ਤੋਂ ਮਿਲੇ ਲਾਇਸੈਂਸ ਤਹਿਤ 222 ਜੈੱਟ ਤਿਆਰ ਕਰ ਚੁੱਕਾ ਹੈ। ਦਸੰਬਰ 2024 ਵਿੱਚ ਹਾਦਸਿਆਂ ਵਿੱਚ ਨੁਕਸਾਨੇ ਗਏ ਏਅਰਕ੍ਰਾਫਟ ਦੀ ਥਾਂ ਲੈਣ ਲਈ 12 ਹੋਰ ਜੈੱਟਾਂ ਦਾ ਆਰਡਰ ਸਾਈਨ ਕੀਤਾ ਗਿਆ ਸੀ। 11,000 ਕਰੋੜ ਰੁਪਏ ਦੇ ਇਸ ਆਰਡਰ ਤਹਿਤ HAL 50 ਫੀਸਦੀ ਤੋਂ ਵੱਧ ਸਵਦੇਸ਼ੀ ਪਾਰਟਸ ਦੀ ਵਰਤੋਂ ਕਰਕੇ ਜੈੱਟ ਤਿਆਰ ਕਰੇਗਾ।

ਅਪਗ੍ਰੇਡ ਹੋਵੇਗਾ ਸੁਖੋਈ ਪ੍ਰੋਗਰਾਮ

ਇਸ ਫੈਸਿਲਿਟੀ ਵਿੱਚ ਮੌਜੂਦਾ Su-30MKI ਬੇੜੇ ਨੂੰ ਵੱਡੇ ਪੱਧਰ ‘ਤੇ ਅਪਗ੍ਰੇਡ ਕਰਨ ਦਾ ਕੰਮ ਵੀ ਹੋ ਸਕਦਾ ਹੈ। 60,000 ਕਰੋੜ ਰੁਪਏ ਦੇ ਇਸ ਅਪਗ੍ਰੇਡ ਨੂੰ DRDO ਦੀ ਮਦਦ ਨਾਲ ਪੂਰਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਕਈ ਅਹਿਮ ਪਾਰਟਸ ਪ੍ਰਾਈਵੇਟ ਸੈਕਟਰ ਤੋਂ ਲਏ ਜਾਣਗੇ। ਇਹ ਪ੍ਰੋਜੈਕਟ ਦੋ ਪੜਾਵਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਪਹਿਲੇ ਪੜਾਅ ਵਿੱਚ ਨਵੇਂ ਐਵੀਓਨਿਕਸ ਅਤੇ ਰਡਾਰ ਸ਼ਾਮਲ ਕੀਤੇ ਜਾਣਗੇ, ਜਦੋਂਕਿ ਦੂਜੇ ਪੜਾਅ ਵਿੱਚ ਫਲਾਈਟ ਕੰਟਰੋਲ ਸਿਸਟਮ ‘ਤੇ ਧਿਆਨ ਦਿੱਤਾ ਜਾਵੇਗਾ। ਅਪਗ੍ਰੇਡ ਵਿੱਚ ਇੱਕ ਨਵਾਂ ਸਵਦੇਸ਼ੀ ਰਡਾਰ ਸ਼ਾਮਲ ਹੋ ਸਕਦਾ ਹੈ, ਜਿਸ ਨਾਲ ਏਅਰਕ੍ਰਾਫਟ ਬਹੁਤ ਜ਼ਿਆਦਾ ਦੂਰੀ ਤੋਂ ਟਾਰਗੇਟ ਦਾ ਪਤਾ ਲਗਾ ਸਕੇਗਾ ਅਤੇ ਉਨ੍ਹਾਂ ‘ਤੇ ਹਮਲਾ ਕਰ ਸਕੇਗਾ। ਪੁਰਾਣੇ ਜੈੱਟ ਵਿੱਚ ਲੱਗਾ ਰਡਾਰ IAF ਲਈ ਚਿੰਤਾ ਦਾ ਵਿਸ਼ਾ ਰਿਹਾ ਹੈ। ਪਹਿਲੇ ਪੜਾਅ ਵਿੱਚ ਏਅਰਕ੍ਰਾਫਟ ਨੂੰ ਆਉਣ ਵਾਲੇ ਖਤਰਿਆਂ ਨੂੰ ਜੈਮ ਕਰਨ ਲਈ ਇੱਕ ਨਵਾਂ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਵੀ ਮਿਲੇਗਾ। ਜੈੱਟ ਵਿੱਚ ਨਵੇਂ ਇਨਫਰਾਰੈੱਡ ਸਰਚ-ਐਂਡ-ਟ੍ਰੈਕ ਸਿਸਟਮ ਵੀ ਲਗਾਏ ਜਾਣਗੇ, ਜਿਸ ਨਾਲ ਟਾਰਗੇਟ ‘ਤੇ ਹਮਲਾ ਕਰਨ ਦੀ ਉਸ ਦੀ ਸਮਰੱਥਾ ਬਿਹਤਰ ਹੋਵੇਗੀ।

HAL ਦੇ ਸ਼ੇਅਰ ਫਲੈਟ

ਉੱਥੇ ਹੀ ਦੂਜੇ ਪਾਸੇ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ (HAL) ਦੇ ਸ਼ੇਅਰ ਫਲੈਟ ਕਾਰੋਬਾਰ ਕਰ ਰਹੇ ਹਨ। ਸਵੇਰੇ 10 ਵੱਜ ਕੇ 15 ਮਿੰਟ ‘ਤੇ HAL ਦੇ ਸ਼ੇਅਰ 0.24 ਫੀਸਦੀ ਦੀ ਤੇਜ਼ੀ ਨਾਲ 4,921.65 ਰੁਪਏ ‘ਤੇ ਕਾਰੋਬਾਰ ਕਰ ਰਹੇ ਸਨ। ਜਦਕਿ ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦਾ ਸ਼ੇਅਰ 4,939.65 ਰੁਪਏ ਦੇ ਨਾਲ ਦਿਨ ਦੇ ਹਾਈ ਪੱਧਰ ‘ਤੇ ਵੀ ਪਹੁੰਚ ਗਿਆ। ਇਸ ਦੇ ਨਾਲ ਹੀ ਕੰਪਨੀ ਦਾ ਸ਼ੇਅਰ 52 ਹਫ਼ਤਿਆਂ ਦੇ ਹਾਈ 4,977.60 ਰੁਪਏ ਦੇ ਕਾਫ਼ੀ ਨੇੜੇ ਹੈ। ਅੱਜ ਕੰਪਨੀ ਦਾ ਸ਼ੇਅਰ 4,910 ਰੁਪਏ ‘ਤੇ ਖੁੱਲ੍ਹਿਆ ਸੀ। ਉੱਥੇ ਹੀ ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਕੰਪਨੀ ਦਾ ਸ਼ੇਅਰ 4,910 ਰੁਪਏ ‘ਤੇ ਹੀ ਬੰਦ ਹੋਇਆ ਸੀ।

Source:TV9Hindi.com

Follow Us
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...