AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸੋਨਾ ਤੇ LIC ਭੁੱਲ ਗਏ ਜੇਨ-ਜੀ! SIP ਤੇ ਕ੍ਰਿਪਟੋ ਦਾ ਵਧਿਆ ਕ੍ਰੇਜ਼, ਜਾਣੋ 3 ਪੀੜ੍ਹੀਆਂ ਵਿੱਚ ਕਿੰਨਾ ਬਦਲਿਆ ਨਿਵੇਸ਼ ਦਾ ਅੰਦਾਜ਼

Gen Z investment: ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਨਿਵੇਸ਼ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ। ਜਿੱਥੇ ਪਹਿਲਾਂ ਲੋਕ FD, ਸੋਨਾ ਅਤੇ ਰੀਅਲ ਅਸਟੇਟ ਵਿੱਚ ਨਿਵੇਸ਼ ਨੂੰ ਵਧੇਰੇ ਤਰਜੀਹ ਦਿੰਦੇ ਸਨ, ਉੱਥੇ ਹੁਣ Gen-Z ਕ੍ਰਿਪਟੋ ਅਤੇ ਆਧੁਨਿਕ ਨਿਵੇਸ਼ ਦੇ ਤਰੀਕਿਆਂ ਵੱਲ ਵੱਧ ਰਿਹਾ ਹੈ।

ਸੋਨਾ ਤੇ LIC ਭੁੱਲ ਗਏ ਜੇਨ-ਜੀ! SIP ਤੇ ਕ੍ਰਿਪਟੋ ਦਾ ਵਧਿਆ ਕ੍ਰੇਜ਼, ਜਾਣੋ 3 ਪੀੜ੍ਹੀਆਂ ਵਿੱਚ ਕਿੰਨਾ ਬਦਲਿਆ ਨਿਵੇਸ਼ ਦਾ ਅੰਦਾਜ਼
ਕਿਵੇਂ ਬਦਲਿਆ ਨਿਵੇਸ਼ ਦਾ ਟ੍ਰੇਂਡ?
tv9-punjabi
| Updated On: 10 Aug 2026 12:38 PM IST
Share

ਕੀ ਤੁਹਾਨੂੰ ਯਾਦ ਹੈ ਕਿ ਤੁਹਾਡੇ ਦਾਦਾ ਜੀ ਜਾਂ ਪਿਤਾ ਜੀ ਤਨਖਾਹ ਆਉਂਦੇ ਹੀ ਸਭ ਤੋਂ ਪਹਿਲਾਂ ਕਿੱਥੇ ਪੈਸੇ ਲਗਾਉਂਦੇ ਸਨ? ਜ਼ਿਆਦਾਤਰ ਮਾਮਲਿਆਂ ਵਿੱਚ ਜਵਾਬ ਇੱਕੋ ਹੀ ਹੋਵੇਗਾ—ਫਿਕਸਡ ਡਿਪਾਜ਼ਿਟ (FD), ਸੋਨਾ ਜਾਂ LIC ਦੀ ਪਾਲਿਸੀ! ਪਰ ਅੱਜ ਦੇ ਸਮੇਂ ਵਿੱਚ ਜਦੋਂ ਘਰ ਦੇ ਸਭ ਤੋਂ ਛੋਟੇ ਮੈਂਬਰ ਯਾਨੀ ਜੇਨ-ਜੀ (Gen-Z) ਦੀ ਪਹਿਲੀ ਨੌਕਰੀ ਲੱਗਦੀ ਹੈ, ਤਾਂ ਉਸ ਦੀ ਨਜ਼ਰ ਬੈਂਕ FD ‘ਤੇ ਨਹੀਂ, ਸਗੋਂ ਮਿਊਚੁਅਲ ਫੰਡ SIP ਅਤੇ ਕ੍ਰਿਪਟੋ ‘ਤੇ ਹੁੰਦੀ ਹੈ।

ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਨਿਵੇਸ਼ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਆਰਥਿਕ ਉਦਾਰੀਕਰਨ, ਇੰਟਰਨੈੱਟ ਕ੍ਰਾਂਤੀ ਅਤੇ ਫਿਨਟੈਕ ਐਪਸ ਦੇ ਆਉਣ ਨਾਲ ਭਾਰਤੀ ਪਰਿਵਾਰਾਂ ਦੀ ਵਿੱਤੀ ਸੋਚ ਵਿੱਚ ਵੱਡਾ ਪੈਰਾਡਾਈਮ ਸ਼ਿਫਟ ਆਇਆ ਹੈ। ਇਕਨਾਮਿਕ ਟਾਈਮਜ਼ ਦੀ ਹਾਲੀਆ ਰਿਪੋਰਟ ਮੁਤਾਬਕ, ਬੇਬੀ ਬੂਮਰਜ਼ ਤੋਂ ਲੈ ਕੇ ਮਿਲੇਨੀਅਲਜ਼ ਅਤੇ ਜੇਨ-ਜੀ ਤੱਕ—ਹਰ ਪੀੜ੍ਹੀ ਦੀ ਜੋਖਮ ਲੈਣ ਦੀ ਸਮਰੱਥਾ ਅਤੇ ਵਿੱਤੀ ਟੀਚੇ ਇੱਕ-ਦੂਜੇ ਤੋਂ ਕਾਫ਼ੀ ਵੱਖਰੇ ਹਨ। ਆਓ ਸੌਖੇ ਸ਼ਬਦਾਂ ਵਿੱਚ ਸਮਝਦੇ ਹਾਂ ਕਿ ਭਾਰਤ ਵਿੱਚ ਤਿੰਨ ਪੀੜ੍ਹੀਆਂ ਵਿਚਕਾਰ ਨਿਵੇਸ਼ ਕਰਨ ਦਾ ਇਹ ਅੰਦਾਜ਼ ਕਿਵੇਂ ਬਦਲਿਆ:

ਬੇਬੀ ਬੂਮਰਜ਼ (1946-1964): ਸੁਰੱਖਿਆ ਅਤੇ ਗਾਰੰਟੀ ਨੂੰ ਤਰਜੀਹ

ਬੂਮਰਜ਼ ਪੀੜ੍ਹੀ ਨੇ ਉਹ ਦੌਰ ਦੇਖਿਆ ਜਦੋਂ ਨੌਕਰੀਆਂ ਦੇ ਮੌਕੇ ਸੀਮਤ ਸਨ ਅਤੇ ਆਰਥਿਕ ਅਨਿਸ਼ਚਿਤਤਾ ਜ਼ਿਆਦਾ ਸੀ। ਇਸ ਲਈ ਇਸ ਪੀੜ੍ਹੀ ਦਾ ਮੁੱਖ ਮਕਸਦ ਪੈਸਾ ਵਧਾਉਣਾ ਨਹੀਂ, ਸਗੋਂ ਉਸ ਨੂੰ ਸੁਰੱਖਿਅਤ ਰੱਖਣਾ (Capital Preservation) ਸੀ। ਉਸ ਦੌਰ ਵਿੱਚ ਫਿਕਸਡ ਡਿਪਾਜ਼ਿਟ (FD), ਸੋਨੇ ਦੇ ਗਹਿਣੇ, ਜ਼ਮੀਨ/ਮਕਾਨ (Real Estate) ਅਤੇ LIC (ਲਾਈਫ ਇੰਸ਼ੋਰੈਂਸ) ਨੂੰ ਬਿਹਤਰ ਨਿਵੇਸ਼ ਵਿਕਲਪ ਮੰਨਿਆ ਜਾਂਦਾ ਸੀ। ਇਸ ਦੀ ਵਜ੍ਹਾ ਵੀ ਸੀ। ਉਸ ਸਮੇਂ ਸੋਚ ਇਹ ਹੁੰਦੀ ਸੀ ਕਿ ਪੈਸਾ ਡੁੱਬਣਾ ਨਹੀਂ ਚਾਹੀਦਾ, ਭਾਵੇਂ ਰਿਟਰਨ ਥੋੜ੍ਹਾ ਘੱਟ ਹੀ ਕਿਉਂ ਨਾ ਮਿਲੇ। ਇੰਸ਼ੋਰੈਂਸ ਨੂੰ ਵੀ ਇਹ ਲੋਕ ਨਿਵੇਸ਼ ਦਾ ਹੀ ਇੱਕ ਸਾਧਨ ਮੰਨਦੇ ਸਨ।

Fd 1

ਨੈਸ਼ਨਲ ਸੇਵਿੰਗ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਕ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰ ਕਾਫ਼ੀ ਜ਼ਿਆਦਾ ਹੁੰਦੀ ਸੀ। 1981 ਤੋਂ 1991 ਤੱਕ FD ਦੀਆਂ ਵਿਆਜ ਦਰਾਂ 10.50 ਫੀਸਦੀ ਤੋਂ ਲੈ ਕੇ 13.50 ਫੀਸਦੀ ਦੇ ਵਿਚਕਾਰ ਰਹੀਆਂ। ਇਸ ਤੋਂ ਬਾਅਦ 2001 ਵਿੱਚ ਰਿਟਰਨ ਦਾ ਇਹ ਅੰਕੜਾ ਸਿੰਗਲ ਡਿਜਿਟ ਵਿੱਚ ਆ ਗਿਆ ਅਤੇ ਬੈਂਕਾਂ ਦਾ ਔਸਤ ਰਿਟਰਨ ਘਟ ਕੇ 9.50 ਫੀਸਦੀ ਰਹਿ ਗਿਆ। ਮੌਜੂਦਾ ਸਮੇਂ ਵਿੱਚ ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ ‘ਤੇ ਦਿੱਤਾ ਜਾਣ ਵਾਲਾ ਔਸਤ ਰਿਟਰਨ 5.50 ਫੀਸਦੀ ਤੋਂ ਲੈ ਕੇ 7 ਫੀਸਦੀ ਦੇ ਵਿਚਕਾਰ ਹੈ। ਇਸ ਦਾ ਮਤਲਬ ਹੈ ਕਿ ਪਿਛਲੇ 30 ਤੋਂ 35 ਸਾਲਾਂ ਵਿੱਚ FD ‘ਤੇ ਰਿਟਰਨ ਲਗਭਗ 50 ਫੀਸਦੀ ਤੱਕ ਘਟ ਚੁੱਕਾ ਹੈ।

ਮਿਲੇਨੀਅਲਜ਼ (1981-1996): ਵੈਲਥ ਕ੍ਰਿਏਸ਼ਨ ਅਤੇ SIP ਦਾ ਦੌਰ

ਮਿਲੇਨੀਅਲਜ਼ ਨੇ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਦੇਖੀ। ਉਹ ਜੋਖਮ ਲੈਣ ਲਈ ਤਿਆਰ ਸਨ, ਕਿਉਂਕਿ ਉਨ੍ਹਾਂ ਦਾ ਟੀਚਾ ਸਿਰਫ਼ ਬਚਤ ਕਰਨਾ ਨਹੀਂ, ਸਗੋਂ ਦੌਲਤ ਬਣਾਉਣਾ (Wealth Creation) ਅਤੇ ਵਿੱਤੀ ਆਜ਼ਾਦੀ ਹਾਸਲ ਕਰਨਾ ਸੀ। ਇਸ ਦੌਰ ਦੇ ਨਿਵੇਸ਼ਕਾਂ ਨੇ ਇਕਵਿਟੀ ਮਿਊਚੁਅਲ ਫੰਡ (SIP), ਡਾਇਰੈਕਟ ਸਟਾਕਸ, ਰੀਅਲ ਅਸਟੇਟ ਅਤੇ ਗੋਲਡ ETF/SGB ਵਿੱਚ ਵਧੇਰੇ ਨਿਵੇਸ਼ ਕੀਤਾ। ਇਸ ਪੀੜ੍ਹੀ ਨੇ ਮਿਊਚੁਅਲ ਫੰਡ ਸਹੀ ਹੈ ਵਾਲੀ ਸੋਚ ਨੂੰ ਅਪਣਾਇਆ ਅਤੇ SIP ਨੂੰ ਭਾਰਤ ਵਿੱਚ ਮੁੱਖ ਧਾਰਾ ਵਿੱਚ ਲਿਆ ਖੜ੍ਹਾ ਕੀਤਾ।

Share Market (1)

ਇਸ ਦੌਰ ਵਿੱਚ ਜੇਕਰ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਇਸ ਨੇ ਨਿਵੇਸ਼ਕਾਂ ਨੂੰ ਕਾਫ਼ੀ ਕਮਾਈ ਕਰਵਾ ਕੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਕਾਫ਼ੀ ਉਤਾਰ-ਚੜ੍ਹਾਅ ਵੀ ਦੇਖੇ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2000 ਵਿੱਚ ਸੈਂਸੈਕਸ ਲਗਭਗ 4,000 ਅੰਕਾਂ ‘ਤੇ ਸੀ, ਜੋ ਮੌਜੂਦਾ ਸਮੇਂ ਵਿੱਚ 80 ਹਜ਼ਾਰ ਅੰਕਾਂ ਤੋਂ ਉੱਪਰ ਦਿਖਾਈ ਦੇ ਰਿਹਾ ਹੈ। ਸੈਂਸੈਕਸ ਨੇ ਢਾਈ ਦਹਾਕਿਆਂ ਵਿੱਚ ਨਿਵੇਸ਼ਕਾਂ ਨੂੰ 20 ਗੁਣਾ ਤੋਂ ਵੱਧ ਰਿਟਰਨ ਦਿੱਤਾ ਹੈ।

ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਨਿਵੇਸ਼ਕ ਨੇ 2 ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ ਤਾਂ ਉਸ ਦੀ ਵੈਲਿਊ 40 ਲੱਖ ਰੁਪਏ ਹੋ ਗਈ ਹੁੰਦੀ। ਹਾਲਾਂਕਿ, ਸਮਾਂ ਬੀਤਣ ਦੇ ਨਾਲ ਸ਼ੇਅਰ ਬਾਜ਼ਾਰ ਦਾ ਰਿਟਰਨ ਵੀ ਘਟਿਆ ਹੈ। ਪਿਛਲੇ ਡੇਢ ਦਹਾਕੇ ਵਿੱਚ ਨਿਵੇਸ਼ਕਾਂ ਦਾ ਰਿਟਰਨ 4.57 ਗੁਣਾ ਰਹਿ ਗਿਆ। ਜਦਕਿ ਪਿਛਲੇ 5 ਸਾਲਾਂ ਵਿੱਚ ਸੈਂਸੈਕਸ ਵਿੱਚ ਸਿਰਫ਼ 41 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਜੇਨ-ਜੀ (1997-2012): ਹਾਈ-ਰਿਸਕ, ਤੇਜ਼ ਰਿਟਰਨ ਅਤੇ ਡਿਜੀਟਲ ਐਸੇਟਸ

ਇਨਫਰਮੇਸ਼ਨ ਅਤੇ ਸਮਾਰਟਫੋਨ ਦੇ ਦੌਰ ਵਿੱਚ ਪੈਦਾ ਹੋਈ ਇਹ ਪੀੜ੍ਹੀ ਬੇਹੱਦ ਟੈਕ-ਸੈਵੀ ਹੈ। ਜੇਨ-ਜੀ ਲਈ ਵਿੱਤੀ ਆਜ਼ਾਦੀ ਦਾ ਮਤਲਬ ਰਵਾਇਤੀ ਤਰੀਕਿਆਂ ਤੋਂ ਵੱਖਰਾ, ਜਲਦੀ ਅਤੇ ਵੱਧ ਰਿਟਰਨ ਕਮਾਉਣਾ ਹੈ। ਸਮਾਲ-ਕੈਪ SIP, ਡਾਇਰੈਕਟ ਇਕਵਿਟੀ/ਇੰਟਰਾਡੇ ਟ੍ਰੈਂਡਸ, ਕ੍ਰਿਪਟੋਕਰੰਸੀ, REITs ਅਤੇ ਨਿਊ-ਏਜ ਫਿਨਟੈਕ ਐਸੇਟਸ ਇਸ ਪੀੜ੍ਹੀ ਦੇ ਪਸੰਦੀਦਾ ਵਿਕਲਪ ਹਨ। ਘੱਟ ਉਮਰ ਵਿੱਚ ਜੋਖਮ ਲਓ, ਪੋਰਟਫੋਲੀਓ ਨੂੰ ਡਾਇਵਰਸੀਫਾਈ ਕਰੋ। ਜੇਨ-ਜੀ ਰਵਾਇਤੀ ਇੰਸ਼ੋਰੈਂਸ ਅਤੇ FD ਨੂੰ ਤਰਜੀਹ ਨਹੀਂ ਦਿੰਦੀ ਅਤੇ ਹਰ ਕੰਮ ਮੋਬਾਈਲ ਐਪ ਰਾਹੀਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

Bitcoin

ਨਵੀਂ ਪੀੜ੍ਹੀਆਂ ਹੁਣ ਟਰਮ ਇੰਸ਼ੋਰੈਂਸ ਨੂੰ ਸੁਰੱਖਿਆ ਦੇ ਰੂਪ ਵਿੱਚ ਦੇਖਦੀਆਂ ਹਨ ਅਤੇ ਨਿਵੇਸ਼ ਲਈ ਮਿਊਚੁਅਲ ਫੰਡ ਜਾਂ ਸ਼ੇਅਰ ਬਾਜ਼ਾਰ ਨੂੰ ਚੁਣਦੀਆਂ ਹਨ। ਜਿੱਥੇ ਬੂਮਰਜ਼ ਭੌਤਿਕ ਸੋਨਾ ਖਰੀਦਦੇ ਸਨ, ਉੱਥੇ ਮਿਲੇਨੀਅਲਜ਼ ਅਤੇ ਜੇਨ-ਜੀ ਡਿਜੀਟਲ ਗੋਲਡ ਜਾਂ ਗੋਲਡ ਸੌਵਰੇਨ ਬਾਂਡ (SGB) ਨੂੰ ਤਰਜੀਹ ਦਿੰਦੇ ਹਨ। ਐਪਸ ਰਾਹੀਂ 500 ਰੁਪਏ ਦੀ SIP ਵੀ ਸੰਭਵ ਹੋ ਗਈ ਹੈ, ਜਿਸ ਨਾਲ ਨਿਵੇਸ਼ ਹਰ ਵਰਗ ਲਈ ਆਸਾਨ ਅਤੇ ਪਹੁੰਚਯੋਗ ਬਣ ਗਿਆ ਹੈ। ਅਜਿਹੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਵਿੱਚ ਨਿਵੇਸ਼ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ।

Source:TV9Hindi.com

Follow Us
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...