AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Tata Motors ਦੀਆਂ ਕਾਰਾਂ ‘ਤੇ ਬੰਪਰ ਆਫਰ, ਅਗਸਤ ‘ਚ ₹2.25 ਲੱਖ ਤੱਕ ਦਾ ਫਾਇਦਾ

Tata Motors: Tata Motors ਨੇ ਅਗਸਤ 2026 ਵਿੱਚ ਪੈਟਰੋਲ-ਡੀਜ਼ਲ ਅਤੇ ਇਲੈਕਟ੍ਰਿਕ ਕਾਰਾਂ 'ਤੇ ਫੈਸਟਿਵ ਆਫਰ ਪੇਸ਼ ਕੀਤੇ ਹਨ। ICE ਕਾਰਾਂ 'ਤੇ ₹77,500 ਤੱਕ ਅਤੇ EV ਮਾਡਲਾਂ 'ਤੇ ₹2.25 ਲੱਖ ਤੱਕ ਦੇ ਬੈਨਿਫਿਟ ਮਿਲ ਸਕਦੇ ਹਨ।

Tata Motors ਦੀਆਂ ਕਾਰਾਂ 'ਤੇ ਬੰਪਰ ਆਫਰ, ਅਗਸਤ 'ਚ ₹2.25 ਲੱਖ ਤੱਕ ਦਾ ਫਾਇਦਾ
Tata Motors ਦੀਆਂ ਕਾਰਾਂ ‘ਤੇ ਬੰਪਰ ਆਫਰ
tv9-punjabi
| Published: 10 Aug 2026 14:25 PM IST
Share

ਫੈਸਟਿਵ ਸੀਜ਼ਨ ਸ਼ੁਰੂ ਹੁੰਦੇ ਹੀ Tata Motors ਨੇ ਆਪਣੀਆਂ ਕਾਰਾਂ ‘ਤੇ ਖਾਸ ਆਫਰ ਪੇਸ਼ ਕੀਤੇ ਹਨ। ਕੰਪਨੀ ਅਗਸਤ 2026 ਵਿੱਚ ਪੈਟਰੋਲ-ਡੀਜ਼ਲ ਅਤੇ ਇਲੈਕਟ੍ਰਿਕ, ਦੋਵਾਂ ਤਰ੍ਹਾਂ ਦੀਆਂ ਕਾਰਾਂ ‘ਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਦੇ ਰਹੀ ਹੈ। ਇਨ੍ਹਾਂ ਆਫਰਾਂ ਤਹਿਤ ਗਾਹਕ ਵੱਧ ਤੋਂ ਵੱਧ ₹2.25 ਲੱਖ ਤੱਕ ਦਾ ਫਾਇਦਾ ਲੈ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਨੇ ਓਣਮ ਤੋਂ ਸ਼ੁਰੂ ਹੋ ਰਹੇ ਫੈਸਟਿਵ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਆਫਰ ਪੇਸ਼ ਕੀਤੇ ਹਨ। ਇਸ ਤਹਿਤ ਗਾਹਕਾਂ ਨੂੰ ਡਿਸਕਾਊਂਟ ਦੇ ਨਾਲ ਐਕਸਚੇਂਜ ਬੋਨਸ, ਸਕ੍ਰੈਪੇਜ ਬੋਨਸ, ਲੌਇਲਟੀ ਬੈਨਿਫਿਟ ਅਤੇ ਕਾਰਪੋਰੇਟ ਆਫਰ ਵਰਗੇ ਫਾਇਦੇ ਵੀ ਮਿਲ ਸਕਦੇ ਹਨ। ਕੁਝ ਮਾਡਲਾਂ ‘ਤੇ ਜਲਦ ਡਿਲੀਵਰੀ ਅਤੇ ਫਾਈਨੈਂਸ ਨਾਲ ਜੁੜੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਪੈਟਰੋਲ-ਡੀਜ਼ਲ ਕਾਰਾਂ ‘ਤੇ ਕਿੰਨਾ ਫਾਇਦਾ?

Tata Motors ਦੀਆਂ ਪੈਟਰੋਲ-ਡੀਜ਼ਲ ਯਾਨੀ ICE ਕਾਰਾਂ ‘ਤੇ ਵੱਧ ਤੋਂ ਵੱਧ ₹77,500 ਤੱਕ ਦਾ ਫਾਇਦਾ ਮਿਲ ਰਿਹਾ ਹੈ। ਕੰਪਨੀ ਦੀ ਪ੍ਰੀਮੀਅਮ ਹੈਚਬੈਕ Altroz ‘ਤੇ ਗਾਹਕਾਂ ਨੂੰ ₹54,500 ਤੱਕ ਦੇ ਬੈਨਿਫਿਟ ਮਿਲ ਸਕਦੇ ਹਨ। ਉੱਥੇ ਹੀ ਕੰਪਨੀ ਦੀ ਪ੍ਰਸਿੱਧ SUV Nexon ‘ਤੇ ₹72,500 ਤੱਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। Tata Curvv ‘ਤੇ ਵੀ ₹77,500 ਤੱਕ ਦੇ ਫੈਸਟਿਵ ਬੈਨਿਫਿਟ ਮਿਲ ਰਹੇ ਹਨ। ਇਸ ਤੋਂ ਇਲਾਵਾ Tata Harrier ਅਤੇ Safari ‘ਤੇ ਗਾਹਕਾਂ ਨੂੰ ₹47,000 ਤੱਕ ਦਾ ਫਾਇਦਾ ਮਿਲ ਸਕਦਾ ਹੈ। ਇਨ੍ਹਾਂ ਆਫਰਾਂ ਵਿੱਚ ਕੈਸ਼ ਡਿਸਕਾਊਂਟ ਦੇ ਨਾਲ ਐਕਸਚੇਂਜ ਅਤੇ ਸਕ੍ਰੈਪੇਜ ਬੋਨਸ ਵਰਗੇ ਲਾਭ ਸ਼ਾਮਲ ਹੋ ਸਕਦੇ ਹਨ।

ਇਲੈਕਟ੍ਰਿਕ ਕਾਰਾਂ ‘ਤੇ ਵੱਧ ਫਾਇਦਾ

Tata Motors ਦੀਆਂ ਇਲੈਕਟ੍ਰਿਕ ਕਾਰਾਂ ‘ਤੇ ਆਫਰ ਹੋਰ ਵੀ ਸ਼ਾਨਦਾਰ ਹਨ। ਕੰਪਨੀ ਦੇ EV ਪੋਰਟਫੋਲੀਓ ਵਿੱਚ ਗਾਹਕਾਂ ਨੂੰ ਵੱਧ ਤੋਂ ਵੱਧ ₹2.25 ਲੱਖ ਤੱਕ ਦਾ ਫਾਇਦਾ ਮਿਲ ਸਕਦਾ ਹੈ। Tata Nexon EV ‘ਤੇ ₹60,000 ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉੱਥੇ ਹੀ Tata Curvv EV ‘ਤੇ ₹55,000 ਤੱਕ ਦੇ ਬੈਨਿਫਿਟ ਮਿਲ ਸਕਦੇ ਹਨ। Tata Harrier EV ‘ਤੇ ਸਭ ਤੋਂ ਵੱਧ ਫਾਇਦਾ ਮਿਲਣ ਦੀ ਗੱਲ ਕਹੀ ਗਈ ਹੈ। ਇਸ ਵਿੱਚ ਲੌਇਲਟੀ ਬੈਨਿਫਿਟ ਦੇ ਤੌਰ ‘ਤੇ ₹1 ਲੱਖ ਤੱਕ ਦਾ ਫਾਇਦਾ ਅਤੇ ਮੁਫ਼ਤ ਇੰਸ਼ੋਰੈਂਸ ਸ਼ਾਮਲ ਹੈ। ਹਾਲਾਂਕਿ, Harrier EV ਦੇ ਅੰਤਿਮ ਆਫਰ ਦੀ ਰਕਮ ਸ਼ਹਿਰ ਅਤੇ ਡੀਲਰ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ।

Disclaimer: ਧਿਆਨ ਰੱਖੋ ਕਿ ਆਫਰ ਦੀ ਰਕਮ ਤੁਹਾਡੇ ਸ਼ਹਿਰ, ਕਾਰ ਦੇ ਵੇਰੀਐਂਟ ਅਤੇ ਉਪਲਬਧ ਸਟਾਕ ਦੇ ਹਿਸਾਬ ਨਾਲ ਬਦਲ ਸਕਦੀ ਹੈ। ਇਸ ਲਈ ਕਾਰ ਖਰੀਦਣ ਤੋਂ ਪਹਿਲਾਂ ਨਜ਼ਦੀਕੀ Tata Motors ਡੀਲਰਸ਼ਿਪ ‘ਤੇ ਮੌਜੂਦਾ ਆਫਰ ਅਤੇ ਅੰਤਿਮ ਕੀਮਤ ਜ਼ਰੂਰ ਚੈੱਕ ਕਰ ਲਓ।

Source:TV9Hindi.com

Follow Us
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...