ਥਾਈਲੈਂਡ ਦੇ ਸਕੂਲ ਵਿੱਚ ਗੋਲੀਬਾਰੀ, 3 ਜ਼ਖਮੀ, ਬੱਚਿਆਂ ਨੂੰ ਬੰਧਕ ਬਣਾਉਣ ਵਾਲਾ ਹਮਲਾਵਰ ਗ੍ਰਿਫ਼ਤਾਰ
thailand School Firing: ਥਾਈਲੈਂਡ ਦੇ ਸੋਂਗਖਲਾ ਸੂਬੇ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸਕੂਲ 'ਤੇ ਹਮਲਾ ਕਰਕੇ ਗੋਲੀਬਾਰੀ ਕਰ ਦਿੱਤੀ। ਇਸ ਵਿੱਚ 3 ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਪੂਰੇ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ। ਸਭ ਤੋਂ ਪਹਿਲਾ ਸਕੂਲ ਨੂੰ ਸੀਲ ਕੀਤਾ ਗਿਆ ਹੈ।
ਥਾਈਲੈਂਡ ਦੇ ਸੋਂਗਖਲਾ ਸੂਬੇ ਦੇ ਇੱਕ ਸਕੂਲ ਵਿੱਚ 18 ਸਾਲਾ ਨੌਜਵਾਨ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹਮਲਾਵਰ ਉਸ ਅਧਿਆਪਕ ਦੀ ਭਾਲ ਕਰ ਰਿਹਾ ਸੀ ਜਿਸਨੇ ਆਪਣੀ ਭੈਣ ਨੂੰ ਡਾਂਟਿਆ ਸੀ। ਉਸਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਬੰਧਕ ਬਣਾ ਲਿਆ। ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਥਾਈਲੈਂਡ ਦੇ ਸੋਂਗਖਲਾ ਸੂਬੇ ਦੇ ਇੱਕ ਸਕੂਲ ਵਿੱਚ ਇੱਕ ਬੰਦੂਕਧਾਰੀ ਨੇ ਹਮਲਾ ਕੀਤਾ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਅਨੁਸਾਰ, 18 ਸਾਲਾ ਨੌਜਵਾਨ ਨੇ ਐਮ-4 ਬੰਦੂਕ ਨਾਲ ਫਾਈਰਿੰਗ ਕੀਤੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਭੈਣ ਉਸੇ ਸਕੂਲ ਵਿੱਚ ਪੜ੍ਹਦੀ ਸੀ। ਬੰਦੂਕ ਨਾਲ ਲੈਸ ਮੁੰਡਾ ਉਸ ਅਧਿਆਪਕ ਦੀ ਭਾਲ ਕਰ ਰਿਹਾ ਸੀ ਜਿਸਨੇ ਕੁਝ ਦਿਨ ਪਹਿਲਾਂ ਉਸਨੂੰ ਝਿੜਕਿਆ ਸੀ। ਗੋਲੀਬਾਰੀ ਦੌਰਾਨ ਸੈਂਕੜੇ ਵਿਦਿਆਰਥੀਆਂ ਨੂੰ ਸਕੂਲ ਤੋਂ ਭੱਜਦੇ ਦੇਖਿਆ ਗਿਆ। ਗੋਲੀਬਾਰੀ ਤੋਂ ਬਾਅਦ ਹਮਲਾਵਰ ਨੇ ਕਈ ਬੱਚਿਆਂ ਅਤੇ ਅਧਿਆਪਕਾਂ ਨੂੰ ਬੰਧਕ ਬਣਾ ਲਿਆ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬੰਧਕਾਂ ਨੂੰ ਛੁੜਵਾ ਲਿਆ ਹੈ।
2022 ਵਿੱਚ 22 ਬੱਚਿਆਂ ਸਮੇਤ 36 ਲੋਕਾਂ ਦੀ ਹੋਈ ਸੀ ਮੌਤ
ਮੌਕੇ ਤੋਂ ਬੱਚ ਨਿਕਲੇ ਇੱਕ ਸੁਰੱਖਿਆ ਗਾਰਡ ਨੇ ਦੱਸਿਆ ਕਿ ਹਮਲਾਵਰ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗੋਲੀ ਮਾਰੀ ਸੀ। ਸਪੈਸ਼ਲ ਫੋਰਸ ਅਤੇ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈਆਂ। ਹਾਲਾਤ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਥਾਈਲੈਂਡ ਵਿੱਚ ਗਨ ਵਾਈਲੈਂਸ ਆਮ ਹੈ। ਸਾਲ 2022 ਵਿੱਚ, ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਇੱਕ ਨਰਸਰੀ ‘ਤੇ ਬੰਦੂਕ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 22 ਬੱਚਿਆਂ ਸਮੇਤ 36 ਲੋਕ ਮਾਰੇ ਗਏ ਸਨ। ਹਮਲੇ ਤੋਂ ਪਹਿਲਾਂ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਬੰਦੂਕਧਾਰੀ ਸਕੂਲ ਦੇ ਨੇੜੇ ਇੱਕ ਘਰ ਵਿੱਚ ਸੀ, ਜੋ ਆਪਣੀ ਮਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਿਹਾ ਸੀ।
BREAKING: A gunman opened fire at a school in Hat Yai, southern Thailand, this afternoon, injuring several teachers and students.
The attacker is holding an unknown number of people hostage inside as police surround the building and negotiate.pic.twitter.com/9nI39Naz3E — Volcaholic 🌋 (@volcaholic1) February 11, 2026
ਕੈਨੇਡਾ ਦੇ ਸਕੂਲ ਫਾਈਰਿੰਗ, 10 ਮੌਤਾਂ
ਬੁੱਧਵਾਰ ਸਵੇਰੇ ਇੱਕ ਕੈਨੇਡਾ ਦੇ ਇੱਕ ਸਕੂਲ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ 10 ਲੋਕ ਮਾਰੇ ਗਏ ਸਨ। ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਗੋਲੀਬਾਰੀ ਵਿੱਚ 25 ਜ਼ਖਮੀ ਹੋ ਗਏ। ਇੱਕ ਘਰ ਦੇ ਅੰਦਰੋਂ ਦੋ ਹੋਰ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਆਪਸ ਵਿੱਚ ਜੁੜੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਬਾਰੇ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਹਮਲਾਵਰ ਵੀ ਮਾਰਿਆ ਗਿਆ ਹੈ। 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸਥਾਨਕ ਵੈੱਬਸਾਈਟ ਗਲੋਬਲ ਨਿਊਜ਼ ਨੂੰ ਦੱਸਿਆ ਕਿ ਉਸਨੂੰ ਅਤੇ ਹੋਰ ਬੱਚਿਆਂ ਨੂੰ ਆਪਣੀ ਕਲਾਸਰੂਮ ਵਿੱਚ ਇੱਕ ਅਲਮਾਰੀ ਦੇ ਪਿੱਛੇ ਲੁਕਣਾ ਪਿਆ ਕਿਉਂਕਿ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਕੀ ਹੋ ਰਿਹਾ ਹੈ।


