ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

White House Fact Sheet: ਭਾਰਤ-ਅਮਰੀਕਾ ਟ੍ਰੇਡ ਡੀਲ ‘ਚ ਹੁਣ ‘ਦਾਲ’ ਦਾ ਜ਼ਿਕਰ ਨਹੀਂ; ਵਾਈਟ ਹਾਊਸ ਨੇ ਫੈਕਟ ਸ਼ੀਟ ‘ਚ ਕੀਤਾ ਬਦਲਾਅ

White House Fact Sheet: ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਇਤਿਹਾਸਕ ਵਪਾਰਕ ਡੀਲ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼ ਹੋ ਗਿਆ ਹੈ। ਇਸ ਦੌਰਾਨ ਵਾਈਟ ਹਾਊਸ ਨੇ ਆਪਣੀ ਫੈਕਟ ਸ਼ੀਟ ਵਿੱਚ ਅਹਿਮ ਬਦਲਾਅ ਕੀਤੇ ਹਨ।

White House Fact Sheet: ਭਾਰਤ-ਅਮਰੀਕਾ ਟ੍ਰੇਡ ਡੀਲ 'ਚ ਹੁਣ 'ਦਾਲ' ਦਾ ਜ਼ਿਕਰ ਨਹੀਂ; ਵਾਈਟ ਹਾਊਸ ਨੇ ਫੈਕਟ ਸ਼ੀਟ 'ਚ ਕੀਤਾ ਬਦਲਾਅ
ਭਾਰਤ-US ਟ੍ਰੇਡ ਡੀਲ: ਵਾਈਟ ਹਾਊਸ ਨੇ ਫੈਕਟ ਸ਼ੀਟ ‘ਚੋਂ ਹਟਾਇਆ ‘ਦਾਲਾਂ’ ਦਾ ਜ਼ਿਕਰ
Follow Us
tv9-punjabi
| Published: 11 Feb 2026 18:59 PM IST

ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਇਤਿਹਾਸਕ ਵਪਾਰਕ ਡੀਲ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼ ਹੋ ਗਿਆ ਹੈ। ਇਸ ਦੌਰਾਨ ਵਾਈਟ ਹਾਊਸ ਨੇ ਆਪਣੀ ਫੈਕਟ ਸ਼ੀਟ ਵਿੱਚ ਅਹਿਮ ਬਦਲਾਅ ਕੀਤੇ ਹਨ। ਅਮਰੀਕਾ ਨੇ ਨਵੀਂ ਸ਼ੀਟ ਵਿੱਚੋਂ ‘ਦਾਲਾਂ’ ਦਾ ਜ਼ਿਕਰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ, ਭਾਰਤ ਵੱਲੋਂ ਕੀਤੀ ਜਾਣ ਵਾਲੀ 500 ਬਿਲੀਅਨ ਡਾਲਰ ਦੀ ਪ੍ਰਸਤਾਵਿਤ ਖਰੀਦ ਨੂੰ ਲੈ ਕੇ ਵੀ ਭਾਸ਼ਾ ਬਦਲੀ ਗਈ ਹੈ। ਵਾਈਟ ਹਾਊਸ ਨੇ ਹੁਣ ਇਸ ਨੂੰ ‘ਕਮਿਟਮੈਂਟ’ (ਪ੍ਰਤੀਬੱਧਤਾ) ਦੀ ਬਜਾਏ ‘ਇੰਟੈਂਡ’ (ਇਰਾਦਾ ਰੱਖਦਾ ਹੈ) ਵਿੱਚ ਬਦਲ ਦਿੱਤਾ ਹੈ।

ਕਾਂਗਰਸ ਨੇ ਚੁੱਕੇ ਸਨ ਸਵਾਲ

ਦੱਸ ਦੇਈਏ ਕਿ ਇਸ ਡੀਲ ਵਿੱਚ ਦਾਲਾਂ ਦੇ ਜ਼ਿਕਰ ਨੂੰ ਲੈ ਕੇ ਕਾਂਗਰਸ ਨੇ ਮੰਗਲਵਾਰ ਨੂੰ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਸੀ ਕਿ 9 ਫਰਵਰੀ ਨੂੰ ਜਾਰੀ ਵਾਈਟ ਹਾਊਸ ਦੀ ਨਵੀਂ ਫੈਕਟ ਸ਼ੀਟ ਵਿੱਚ ‘ਦਾਲਾਂ’ ਨੂੰ ਚੁੱਪ-ਚੁਪੀਤੇ ਜੋੜ ਦਿੱਤਾ ਗਿਆ ਸੀ, ਜਦੋਂ ਕਿ 6 ਫਰਵਰੀ 2026 ਨੂੰ ਜਾਰੀ ਭਾਰਤ-ਅਮਰੀਕਾ ਸਾਂਝੇ ਬਿਆਨ ਵਿੱਚ ਅਜਿਹਾ ਕੁਝ ਨਹੀਂ ਸੀ।

ਫੈਕਟ ਸ਼ੀਟ ਵਿੱਚ ਕੀ-ਕੀ ਸੀ ਸ਼ਾਮਲ?

ਵਾਈਟ ਹਾਊਸ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਫੈਕਟ ਸ਼ੀਟ ਵਿੱਚ ਸਮਝੌਤੇ ਦੀਆਂ ਮੁੱਖ ਸ਼ਰਤਾਂ ਦਾ ਵੇਰਵਾ ਦਿੱਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਾਰੀਆਂ ਅਮਰੀਕੀ ਉਦਯੋਗਿਕ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ‘ਤੇ ਟੈਕਸ (Duty) ਖ਼ਤਮ ਕਰੇਗਾ ਜਾਂ ਘਟਾਏਗਾ। ਇਨ੍ਹਾਂ ਵਿੱਚ ਰੈੱਡ ਸੋਰਘਮ, ਡ੍ਰਾਈਡ ਡਿਸਟਿਲਰ ਗ੍ਰੇਨਜ਼, ਟ੍ਰੀ ਨਟਸ, ਕੁਝ ਦਾਲਾਂ, ਸੋਇਆਬੀਨ ਤੇਲ, ਵਾਈਨ ਅਤੇ ਸਪਿਰਿਟਸ ਸ਼ਾਮਲ ਸਨ।

ਸ਼ੀਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਊਰਜਾ, ਸੂਚਨਾ ਤਕਨਾਲੋਜੀ, ਖੇਤੀਬਾੜੀ ਅਤੇ ਕੋਲਾ ਖੇਤਰ ਵਿੱਚ 500 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਉਤਪਾਦ ਖਰੀਦਣ ਦੀ ਪ੍ਰਤੀਬੱਧਤਾ ਜਤਾਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਖੇਤੀਬਾੜੀ ਉਤਪਾਦਾਂ ‘ਤੇ 37% ਅਤੇ ਕੁਝ ਵਾਹਨਾਂ ‘ਤੇ 100% ਤੋਂ ਵੱਧ ਟੈਕਸ ਹੈ, ਜਿਸ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਰੋਧੀ ਧਿਰ ਦੇ ਤਿੱਖੇ ਹਮਲੇ

ਕਾਂਗਰਸ ਨੇ ਸਰਕਾਰ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਟ੍ਰੰਪ ਪ੍ਰਸ਼ਾਸਨ ਦੀ ਫੈਕਟ ਸ਼ੀਟ ਨੇ ਸੱਚਾਈ ਸਾਹਮਣੇ ਲਿਆਂਦੀ ਹੈ। ਪਾਰਟੀ ਨੇ ਸਵਾਲ ਕੀਤਾ ਕਿ ਜੇਕਰ ਭਾਰਤ ਅਮਰੀਕਾ ਤੋਂ ਦਾਲਾਂ ਅਤੇ ਖੇਤੀ ਉਤਪਾਦ ਖਰੀਦ ਰਿਹਾ ਹੈ, ਤਾਂ ਇਹ ਗੱਲ ਦੇਸ਼ ਵਾਸੀਆਂ ਤੋਂ ਕਿਉਂ ਛੁਪਾਈ ਗਈ? ਵਿਰੋਧੀ ਧਿਰ ਨੇ ਇਸ ਨੂੰ ਭਾਰਤੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕਰਾਰ ਦਿੱਤਾ ਹੈ।

ਸਰਕਾਰ ਦੀ ਸਫ਼ਾਈ: ਕਿਸਾਨਾਂ ਦੇ ਹਿੱਤ ਸੁਰੱਖਿਅਤ

ਵਿਵਾਦ ਵਧਦਾ ਦੇਖ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਕਿ ਖੇਤੀਬਾੜੀ ਅਤੇ ਡੇਅਰੀ ਵਰਗੇ ਸੰਵੇਦਨਸ਼ੀਲ ਖੇਤਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ।

ਇਸੇ ਤਰ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜਿਹਾ ਕੋਈ ਵੀ ਉਤਪਾਦ ਸਮਝੌਤੇ ਵਿੱਚ ਸ਼ਾਮਲ ਨਹੀਂ ਹੈ ਜੋ ਭਾਰਤੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਸਕੇ। ਉਨ੍ਹਾਂ ਸੂਚੀ ਜਾਰੀ ਕਰਦਿਆਂ ਕਿਹਾ ਕਿ ਸੋਇਆਬੀਨ, ਮੱਕੀ, ਚੌਲ, ਕਣਕ, ਖੰਡ, ਮੋਟੇ ਅਨਾਜ, ਪੋਲਟਰੀ, ਡੇਅਰੀ, ਕੇਲਾ ਅਤੇ ਹਰੀ ਮਟਰ ਵਰਗੇ ਉਤਪਾਦਾਂ ‘ਤੇ ਕੋਈ ਟੈਕਸ ਰਿਆਇਤ ਨਹੀਂ ਦਿੱਤੀ ਗਈ ਹੈ।

Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ...
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ...
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...