10-02- 2026
TV9 Punjabi
Author: Shubham Anand
ਪ੍ਰੋਬਾਇਓਟਿਕ ਭੋਜਨ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਖਾਸ ਰੇਸ਼ੇ ਪਾਏ ਜਾਂਦੇ ਹਨ। ਇਨ੍ਹਾਂ ਰੇਸ਼ਿਆਂ ਨੂੰ ਮਨੁੱਖ ਨਹੀਂ ਪਚਾ ਸਕਦੇ, ਪਰ ਇਹ ਆਂਦਰਾਂ ਨੂੰ ਸਿਹਤਮੰਦ ਬਣਾਈ ਰੱਖਣ ਵਾਲੇ ਚੰਗੇ ਬੈਕਟੀਰੀਆ ਲਈ ਬਾਲਣ ਯਾਨੀ ਈਂਧਨ ਦਾ ਕੰਮ ਕਰਦੇ ਹਨ।
ਪ੍ਰੀਬਾਇਓਟਿਕ ਭੋਜਨ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਖਾਸ ਰੇਸ਼ੇ (ਫਾਈਬਰ) ਪਾਏ ਜਾਂਦੇ ਹਨ। ਇਨ੍ਹਾਂ ਰੇਸ਼ਿਆਂ ਨੂੰ ਮਨੁੱਖ ਨਹੀਂ ਪਚਾ ਸਕਦੇ, ਪਰ ਇਹ ਆਂਦਰਾਂ ਨੂੰ ਸਿਹਤਮੰਦ ਬਣਾਈ ਰੱਖਣ ਵਾਲੇ ਚੰਗੇ ਬੈਕਟੀਰੀਆ ਲਈ ਬਾਲਣ ਯਾਨੀ ਈਂਧਨ ਦਾ ਕੰਮ ਕਰਦੇ ਹਨ।
ਜੇਕਰ ਤੁਸੀਂ ਪ੍ਰੀਬਾਇਓਟਿਕ ਭੋਜਨਾਂ ਦੀ ਗੱਲ ਕਰੋ ਤਾਂ ਪਿਆਜ਼, ਲਸਣ, ਸ਼ਤਾਵਰੀ, ਓਟਸ, ਚਿਕੋਰੀ ਦੀ ਜੜ੍ਹ, ਅਲਸੀ ਅਤੇ ਕੇਲੇ ਦਾ ਸੇਵਨ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਪ੍ਰੋਬਾਇਓਟਿਕ ਭੋਜਨਾਂ ਦੀ ਗੱਲ ਕਰੋ ਤਾਂ ਦਹੀਂ ਸਭ ਤੋਂ ਵੱਧ ਖਾਧਾ ਜਾਂਦਾ ਹੈ। ਇਸ ਤੋਂ ਇਲਾਵਾ ਅਚਾਰ, ਕਿਮਚੀ, ਕਾਂਜੀ, ਟੈਂਪੇ ਅਤੇ ਮਿਸੋ ਵਰਗੀਆਂ ਚੀਜ਼ਾਂ ਵੀ ਪ੍ਰੋਬਾਇਓਟਿਕ ਹੁੰਦੀਆਂ ਹਨ।
ਪ੍ਰੀਬਾਇਓਟਿਕ ਅਤੇ ਪ੍ਰੋਬਾਇਓਟਿਕ.. ਦੋਵੇਂ ਤਰ੍ਹਾਂ ਦੇ ਭੋਜਨ ਤੁਹਾਡੇ ਪਾਚਨ ਅਤੇ ਆਂਦਰਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਦਸਤ, ਸੋਜ ਅਤੇ ਆਂਦਰਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ, ਮੈਟਾਬੋਲਿਜ਼ਮ ਵਧਾਉਣ ਅਤੇ ਇਮਿਊਨਿਟੀ ਨੂੰ ਠੀਕ ਰੱਖਣ ਲਈ ਵੀ ਜ਼ਰੂਰੀ ਹਨ।
ਪ੍ਰੀਬਾਇਓਟਿਕ ਅਤੇ ਪ੍ਰੋਬਾਇਓਟਿਕ ਭੋਜਨ ਇੱਕ ਸਾਂਝੀ ਪ੍ਰਕਿਰਿਆ ਰਾਹੀਂ ਕੰਮ ਕਰਦੇ ਹਨ। ਚੰਗੇ ਬੈਕਟੀਰੀਆ ਅਤੇ ਇਹ ਰੇਸ਼ੇ ਤੁਹਾਡੇ ਪੇਟ ਲਈ ਇੱਕ 'ਟੀਮ ਵਰਕ' ਵਾਂਗ ਕੰਮ ਕਰਦੇ ਹਨ, ਜਿਸ ਨੂੰ ਸਿਮਬਾਇਓਟਿਕ ਕਿਹਾ ਜਾਂਦਾ ਹੈ।
ਹੁਣ ਮਾਰਕੀਟ ਵਿੱਚ ਅਜਿਹੇ ਪ੍ਰੋਡਕਟ ਵੀ ਆ ਰਹੇ ਹਨ ਜਿਨ੍ਹਾਂ ਵਿੱਚ ਇਹ ਦੋਵੇਂ ਤੱਤ ਮੌਜੂਦ ਹੁੰਦੇ ਹਨ, ਇਨ੍ਹਾਂ ਪ੍ਰੋਡਕਟਾਂ ਨੂੰ 'ਸਿਨਬਾਇਓਟਿਕਸ' ਕਿਹਾ ਜਾਂਦਾ ਹੈ।
ਪੂਰੀ ਨੀਂਦ ਲਓ, ਤਣਾਅ ਤੋਂ ਬਚੋ, ਸਕ੍ਰੀਨ ਟਾਈਮ ਘਟਾਓ ਅਤੇ ਪਾਣੀ ਭਰਪੂਰ ਪੀਓ। ਲਗਾਤਾਰ ਸਿਰਦਰਦ ਦੀ ਸਮੱਸਿਆ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਮੰਨੀ ਜਾਂਦੀ ਹੈ।