31-01- 2026
TV9 Punjabi
Author: Shubham Anand
Credit: Pexels/Getty
ਭਾਰਤੀ ਘਰਾਂ ਵਿੱਚ ਖਾਣ ਤੋਂ ਬਾਅਦ ਮਿੱਠਾ ਖਾਣਾ ਮਾਨੋ ਇੱਕ ਰਿਵਾਜ ਹੈ। ਰਾਤ ਦੇ ਖਾਣੇ ਤੋਂ ਬਾਅਦ ਅਕਸਰ ਲੋਕਾਂ ਨੂੰ ਮਿੱਠਾ ਖਾਣ ਦੀ ਤਲਬ ਲੱਗਦੀ ਹੈ। ਉੱਥੇ ਹੀ, ਕੁਝ ਲੋਕ ਹਰ ਮੀਲ (ਭੋਜਨ) ਤੋਂ ਬਾਅਦ ਮਿੱਠਾ ਖਾਣਾ ਪਸੰਦ ਕਰਦੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਆਖ਼ਰ ਮਿੱਠੇ ਦੀ ਤਲਬ ਕਿਉਂ ਹੁੰਦੀ ਹੈ? ਚਲੋ ਇਸ ਸਟੋਰੀ ਵਿੱਚ ਮਾਹਿਰਾਂ ਤੋਂ ਜਾਣਦੇ ਹਾਂ ਇਸ ਦਾ ਕਾਰਨ ਅਤੇ ਕੰਟਰੋਲ ਕਰਨ ਦੇ ਤਰੀਕੇ।
ਡਾਇਟ ਕੋਚ ਤੁਲਸੀ ਨਿਤਿਨ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਮਿੱਠਾ ਖਾਣ ਦੀ ਆਦਤ ਹੀ ਹੁੰਦੀ ਹੈ। ਉੱਥੇ ਹੀ, ਕੁਝ ਲੋਕਾਂ ਦੇ ਸਰੀਰ ਵਿੱਚ ਕੁਝ ਸਮੱਸਿਆਵਾਂ ਕਾਰਨ ਮਿੱਠਾ ਖਾਣ ਦੀ ਤਲਬ ਹੋਣ ਲੱਗਦੀ ਹੈ।
ਸ਼ੂਗਰ ਲੈਵਲ ਦਾ ਅਨਸਟੇਬਲ (ਅਸਥਿਰ) ਹੋਣਾ ਇਸ ਦਾ ਇੱਕ ਵੱਡਾ ਕਾਰਨ ਹੈ। ਜਦੋਂ ਖਾਣੇ ਵਿੱਚ ਰਿਫਾਇੰਡ ਕਾਰਬਸ ਜ਼ਿਆਦਾ ਹੁੰਦੇ ਹਨ ਤਾਂ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ। ਅਜਿਹੇ ਵਿੱਚ ਐਨਰਜੀ ਪਾਉਣ ਲਈ ਸਰੀਰ ਜ਼ਿਆਦਾ ਸ਼ੂਗਰ ਦੀ ਡਿਮਾਂਡ ਕਰਦਾ ਹੈ ਅਤੇ ਮਿੱਠਾ ਖਾਣ ਦਾ ਮਨ ਕਰਦਾ ਹੈ।
ਇਸ ਦਾ ਇੱਕ ਵੱਡਾ ਕਾਰਨ ਸਰੀਰ ਵਿੱਚ ਨਿਊਟ੍ਰੀਸ਼ਨ (ਪੋਸ਼ਕ ਤੱਤਾਂ) ਦੀ ਕਮੀ ਵੀ ਮੰਨਿਆ ਜਾਂਦਾ ਹੈ। ਦਰਅਸਲ, ਜਦੋਂ ਤੁਹਾਡੀ ਬੌਡੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ, ਤਦ ਸਰੀਰ ਨੂੰ ਮਿੱਠੇ ਦੀ ਤਲਬ ਹੋਣ ਲੱਗਦੀ ਹੈ।
ਕਈ ਵਾਰ ਸੁਣਿਆ ਹੋਵੇਗਾ ਕਿ ਕਈ ਵਾਰ ਸਰੀਰ ਨੂੰ ਪਿਆਸ ਲੱਗੀ ਹੁੰਦੀ ਹੈ, ਪਰ ਲੋਕ ਇਸਨੂੰ ਭੁੱਖ ਸਮਝ ਲੈਂਦੇ ਹਨ। ਅਜਿਹੇ ਵਿੱਚ ਬੌਡੀ ਵਿੱਚ ਡੀਹਾਈਡ੍ਰੇਸ਼ਨ ਹੋਣ ਕਾਰਨ ਵੀ ਸਰੀਰ ਮਿੱਠੇ ਦੀ ਮੰਗ ਕਰਦਾ ਹੈ।
ਬਹੁਤ ਜ਼ਿਆਦਾ ਥਕਾਵਟ ਹੋਣ 'ਤੇ ਐਨਰਜੀ ਬੂਸਟ ਕਰਨ ਲਈ ਵੀ ਸਰੀਰ ਨੂੰ ਮਿੱਠੇ ਦੀ ਤਲਬ ਹੁੰਦੀ ਹੈ। ਅਜਿਹੇ ਵਿੱਚ ਜਦੋਂ ਤੁਸੀਂ ਖਾਣਾ ਖਾਂਦੇ ਹੋ, ਤਾਂ ਇਸ ਤੋਂ ਬਾਅਦ ਹੀ ਮਿੱਠਾ ਖਾਣ ਦੀ ਕ੍ਰੇਵਿੰਗ (ਇੱਛਾ) ਹੋਣ ਲੱਗਦੀ ਹੈ।