AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 262.6 ਰੁਪਏ ਤੇ ਪੁੱਜੀ

ਸ਼ੁੱਕਰਵਾਰ ਨੂੰ ਜਦੋਂ ਪਾਕਿਸਤਾਨ ਦੇ ਬਾਜ਼ਾਰ ਖੁੱਲ੍ਹੇ ਤਾਂ ਮੁਲਕ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 7.17 ਰੁਪਏ ਯਾਨੀ 2.73 ਫ਼ੀਸਦ ਥੱਲੇ ਆ ਗਈ। ਇਹ ਜਾਣਕਾਰੀ ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਦਿੱਤੀ ਗਈ। ਮੌਜੂਦਾ ਦੌਰ ਦੇ ਆਪਣੇ ਸਭ ਤੋਂ ਬੁਰੇ ਦੌਰ ਵਿਚ ਫਸਿਆ ਪਾਕਿਸਤਾਨ ਦਾ ਰੁਪਈਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇੰਟਰਬੈਂਕ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਆਪਣੇ ਸਭ ਤੋਂ ਹੇਠਲੇ ਸਤਰ ਤੇ ਖੁੱਲਿਆ ਸੀ ਅਤੇ ਅਖੀਰ ਵਿੱਚ 262.6 ਰੁਪਏ ਤੇ ਜਾ ਕੇ ਰੁਕਿਆ।

ਪਾਕਿਸਤਾਨ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 262.6 ਰੁਪਏ ਤੇ ਪੁੱਜੀ
concept image
kusum-chopra
| Updated On: 13 Apr 2023 11:38 AM IST
Share
ਆਈਐਮਐਫ ਵੱਲੋਂ ਲਾਈਆਂ ਗਈਆਂ ਸ਼ਰਤਾਂ ਵਿੱਚ ਬਾਜ਼ਾਰ ਅਧਾਰਿਤ ਡਾਲਰ-ਰੁਪਏ ਦੇ ਐਕਸਚੇਂਜ ਅਤੇ ਹਾਈ ਇੰਟਰੈਸਟ ਰੇਟ ਸਬੰਧੀ ਸਮਾਨਤਾ ਤੋਂ ਇਲਾਵਾ ਇਕ ਹਫਤੇ ਦੇ ਅੰਦਰ-ਅੰਦਰ ਡੀਜ਼ਲ-ਪੈਟਰੋਲ ਉੱਤੇ 17 ਫੀਸਦ ਆਮ ਵਿਕਰੀ ਕਰ ਲਾਗੂ ਕੀਤਾ ਜਾਣਾ ਸ਼ਾਮਿਲ ਹੈ। ਹਾਲਾਂਕਿ, ਇਹਨਾਂ ਚੋਂ ਦੋ ਸ਼ਰਤਾਂ ਨੂੰ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ ਸ਼ੁੱਕਰਵਾਰ ਨੂੰ ਜਦੋਂ ਪਾਕਿਸਤਾਨ ਦੇ ਬਾਜ਼ਾਰ ਖੁੱਲ੍ਹੇ ਤਾਂ ਮੁਲਕ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 7.17 ਰੁਪਏ ਯਾਨੀ 2.73 ਫ਼ੀਸਦ ਥੱਲੇ ਆ ਗਈ। ਇਹ ਜਾਣਕਾਰੀ ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਦਿੱਤੀ ਗਈ। ਮੌਜੂਦਾ ਦੌਰ ਦੇ ਆਪਣੇ ਸਭ ਤੋਂ ਬੁਰੇ ਦੌਰ ਵਿਚ ਫਸਿਆ ਪਾਕਿਸਤਾਨ ਦਾ ਰੁਪਈਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇੰਟਰਬੈਂਕ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਆਪਣੇ ਸਭ ਤੋਂ ਹੇਠਲੇ ਸਤਰ ਤੇ ਖੁੱਲਿਆ ਸੀ ਅਤੇ ਅਖੀਰ ਵਿੱਚ 262.6 ਰੁਪਏ ਤੇ ਜਾ ਕੇ ਰੁਕਿਆ। ਹਾਲਾਂਕਿ, ਇਕ ਵਾਰ ਤਾਂ ਪਾਕਿਸਤਾਨ ਦੀ ਕਰੰਸੀ ਉੱਥੇ ਖੁੱਲ੍ਹੇ ਬਜ਼ਾਰ ਵਿੱਚ 265 ਰੁਪਏ ਤੱਕ ਅਤੇ ਇੰਟਰ ਬੈਂਕ ਵਿੱਚ 266 ਰੁਪਏ ਤਕ ਆ ਗਈ ਸੀ, ਪਰ ਬਾਅਦ ਵਿੱਚ ਦਿਨ ਖਤਮ ਹੁੰਦਿਆਂ ਥੋੜ੍ਹਾ ਜਿਹਾ ਸੁਧਾਰ ਹੋ ਗਿਆ ਸੀ। ਵੀਰਵਾਰ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦਾ ਰੁਪਈਆ ਇੰਟਰ ਬੈਂਕ ਵਿੱਚ 34 ਰੁਪਈਏ ਤੱਕ ਥੱਲੇ ਆ ਗਿਆ ਜੋ ਸੰਨ 1999 ਵਿੱਚ ਪਾਕਿਸਤਾਨ ‘ਚ ਪੇਸ਼ ਕੀਤੀ ਗਏ ਨਵੇਂ ਐਕਸਚੇਂਜ ਰੇਟ ਦੇ ਮੁਤਾਬਿਕ ਆਪਣੇ ਮੁੱਲ ਅਤੇ ਫ਼ੀਸਦ ਸਮੇਤ ਦੋਵੇਂ ਲਿਹਾਜ਼ਾ ਤੋਂ ਸਭ ਤੋਂ ਵੱਡੀ ਗਿਰਾਵਟ ਰਹੀ।

ਪਾਬੰਦੀ ਹਟਾਈ :

ਦਰਅਸਲ, ਪਾਕਿਸਤਾਨੀ ਰੁਪਈਆ ਸਰਕਾਰ ਵੱਲੋਂ ਇੰਟਰਨੈਸ਼ਨਲ ਮੋਨੇਟਰੀ ਫੰਡ ਯਾਨੀ ਆਈਐਮਐਫ ਸਬੰਧੀ ਲੋਨ ਪ੍ਰੋਗਰਾਮ ਨੂੰ ਬਹਾਲ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਯੂਐਸਡੀ- ਪੀਕੇਆਰ ਐਕਸਚੇਂਜ ਰੇਟ ਤੇ ਲਾਈਆਂ ਗਈਆਂ ਗੈਰ-ਅਧਿਕਾਰਤ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਵੀਰਵਾਰ ਨੂੰ ਓਦੋਂ ਆਇਆ ਸੀ ਜਦੋਂ ਐਕਸਚੇਂਜ ਕੰਪਨੀਆਂ ਵੱਲੋਂ ਖੁੱਲ੍ਹੇ ਬਜ਼ਾਰ ਵਿੱਚ ‘ਸੈਲਫ ਇੰਪੋਜਡ ਰੇਟ ਕੈਪ’ ਨੂੰ ਹਟਾਉਣ ਦੀ ਘੋਸ਼ਣਾ ਕਰ ਦਿੱਤੀ ਸੀ। ਅਸਲ ਵਿੱਚ ਆਈਐਮਐਫ ਵੱਲੋਂ ਲਾਈਆਂ ਗਈਆਂ ਸ਼ਰਤਾਂ ਵਿੱਚ ਬਾਜ਼ਾਰ ਅਧਾਰਿਤ ਡਾਲਰ-ਰੁਪਏ ਦੇ ਐਕਸਚੇਂਜ ਅਤੇ ਹਾਈ ਇੰਟਰੈਸਟ ਰੇਟ ਸਬੰਧੀ ਸਮਾਨਤਾ ਤੋਂ ਇਲਾਵਾ ਇਕ ਹਫਤੇ ਦੇ ਅੰਦਰ-ਅੰਦਰ ਡੀਜ਼ਲ ਅਤੇ ਪੈਟਰੋਲ ਉੱਤੇ 17 ਫੀਸਦ ਆਮ ਵਿਕਰੀ ਕਰ ਲਾਗੂ ਕੀਤਾ ਜਾਣਾ ਸ਼ਾਮਿਲ ਹੈ। ਹਾਲਾਂਕਿ, ਇਹਨਾਂ ਚੋਂ ਦੋ ਸ਼ਰਤਾਂ ਨੂੰ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ।

ਬਾਜ਼ਾਰ ‘ਚ ਰੌਣਕ ਵਧੇਗੀ :

ਐਕਸਚੇਂਜ ਕੰਪਨੀਜ ਐਸੋਸੀਏਸ਼ਨ ਆਫ ਪਾਕਿਸਤਾਨ- ਈਸੀਏਪੀ ਵੱਲੋਂ ਦਿੱਤੇ ਆਂਕੜਿਆਂ ਮੁਤਾਬਿਕ, ਸ਼ੁੱਕਰਵਾਰ ਤੱਕ ਪਾਕਿਸਤਾਨ ਵਿੱਚ ਔਫ਼ੀਸ਼ਲ ਚੈਨਲਾਂ ਰਾਹੀਂ ਠੀਕ-ਠਾਕ ਗਿਣਤੀ ਵਿੱਚ ਰੁਪਿਆ-ਪੈਸਾ ਆਣਾ ਸ਼ੁਰੂ ਹੋ ਗਿਆ ਹੈ, ਅਤੇ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਰੁਪਏ-ਪੈਸੇ ਦੀ ਰੌਣਕ ਇਕ ਵਾਰ ਫਿਰ 2.5 ਬਿੱਲੀਅਨ ਯੂਐਸ ਡਾਲਰ ਤੱਕ ਪੁੱਜ ਜਾਣ ਦੀ ਉਮੀਦ ਹੈ ਜੋ ਹੁਣ ਹੌਲੀ-ਹੌਲੀ ਅਗਲੇ ਕੁਝ ਮਹੀਨਿਆਂ ਤਕ ਵੱਧ ਕੇ 3 ਬਿੱਲੀਅਨ ਯੂਐਸ ਡਾਲਰ ਤੱਕ ਪੁੱਜ ਜਾਏਗੀ। ਉਨ੍ਹਾਂ ਦੇ ਮੁਤਾਬਿਕ ਐਕਸਪੋਰਟ ਰਾਹੀਂ ਬਾਜ਼ਾਰ ਵਿੱਚ ਰੁਪਏ-ਪੈਸੇ ਦੀ ਰੌਣਕ ਵੀ ਅਗਲੇ ਕੁਝ ਮਹੀਨਿਆਂ ਦੌਰਾਨ ਹੋਰ ਬਿਹਤਰ ਨਜ਼ਰ ਆਉਣ ਦੀ ਉਮੀਦ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਾਂਭਣ ਅਤੇ ਕਰੰਸੀ ਬਾਜ਼ਾਰ ਨੂੰ ਬਿਹਤਰ ਬਣਾਉਣ ਦੀ ਹੈ, ਤਾਂ ਜੋ ਕਰੰਸੀ ਦੀ ਸਮਾਨਤਾ ਨੂੰ ਸਥਿਰ ਕੀਤਾ ਜਾਵੇ ਅਤੇ ਮੁਲਕ ਦੀਆਂ ਬੰਦਰਗਾਹਾਂ ਇੰਪੋਰਟ ਕੀਤੇ ਸਮਾਨ ਨਾਲ ਸਜੀਆਂ ਰੈਣ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...