AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Red Suit Dance Video: ਲਾਲ ਸੂਟ ਪਾ ਕੇ ਹਰਿਆਣਵੀ ਗਾਣੇ ‘ਤੇ ਕੁੜੀ ਨੇ ਕੀਤਾ ਧਮਾਕੇਦਾਰ ਡਾਂਸ, ਐਕਸਪ੍ਰੈਸ਼ਨ ਤੇ ਠੁਮਕਿਆਂ ਨੇ ਜਿੱਤਿਆ ਲੋਕਾਂ ਦਾ ਦਿਲ

Red Suit Dance Video: ਲਾਲ ਸੂਟ ਪਾਈ ਇੱਕ ਕੁੜੀ ਦਾ ਹਰਿਆਣਵੀ ਗਾਣੇ 'ਤੇ ਕੀਤਾ ਧਮਾਕੇਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸ਼ਾਨਦਾਰ ਐਕਸਪ੍ਰੈਸ਼ਨ, ਜ਼ਬਰਦਸਤ ਐਨਰਜੀ ਅਤੇ ਆਤਮਵਿਸ਼ਵਾਸ ਨਾਲ ਭਰੇ ਅੰਦਾਜ਼ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇੰਸਟਾਗ੍ਰਾਮ 'ਤੇ @nrityarj ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੀ ਹਰ ਪਾਸੇ ਖੂਬ ਤਾਰੀਫ਼ ਹੋ ਰਹੀ ਹੈ।

Red Suit Dance Video: ਲਾਲ ਸੂਟ ਪਾ ਕੇ ਹਰਿਆਣਵੀ ਗਾਣੇ 'ਤੇ ਕੁੜੀ ਨੇ ਕੀਤਾ ਧਮਾਕੇਦਾਰ ਡਾਂਸ, ਐਕਸਪ੍ਰੈਸ਼ਨ ਤੇ ਠੁਮਕਿਆਂ ਨੇ ਜਿੱਤਿਆ ਲੋਕਾਂ ਦਾ ਦਿਲ
ਲਾਲ ਸੂਟ ਵਾਲੀ ਕੁੜੀ ਦਾ ਡਾਂਸ ਹੋਇਆ ਵਾਇਰਲ
tv9-punjabi
| Updated On: 30 Jul 2026 10:22 AM IST
Share

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਵਾਰ-ਵਾਰ ਦੇਖ ਰਹੇ ਹਨ। ਇਸ ਵੀਡੀਓ ਵਿੱਚ ਲਾਲ ਰੰਗ ਦਾ ਸੂਟ ਪਾਈ ਇੱਕ ਕੁੜੀ ਹਰਿਆਣਵੀ ਗਾਣੇ ‘ਤੇ ਅਜਿਹਾ ਧਮਾਕੇਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ ਕਿ ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਤੁਸੀਂ ਹੁਣ ਤੱਕ ਕਈ ਡਾਂਸ ਵੀਡੀਓਜ਼ ਦੇਖੀਆਂ ਹੋਣਗੀਆਂ, ਪਰ ਇਸ ਵੀਡੀਓ ਵਿੱਚ ਕੁਝ ਵੱਖਰੀ ਹੀ ਗੱਲ ਹੈ। ਕੁੜੀ ਦੀ ਜ਼ਬਰਦਸਤ ਐਨਰਜੀ, ਸ਼ਾਨਦਾਰ ਐਕਸਪ੍ਰੈਸ਼ਨ ਅਤੇ ਹਰ ਬੀਟ ‘ਤੇ ਪਰਫੈਕਟ ਡਾਂਸ ਮੂਵਜ਼ ਇਸ ਵੀਡੀਓ ਨੂੰ ਹੋਰ ਵੀ ਖ਼ਾਸ ਬਣਾਉਂਦੇ ਹਨ ਅਤੇ ਇੱਕ ਵਾਰ ਦੇਖਣ ਤੋਂ ਬਾਅਦ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਜਾਂਦੀਆਂ ਹਨ।

ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਇੱਕ ਜੋਸ਼ ਭਰਿਆ ਹਰਿਆਣਵੀ ਗਾਣਾ ਵੱਜ ਰਿਹਾ ਹੈ ਅਤੇ ਉਸੇ ਧੁਨ ‘ਤੇ ਇਹ ਕੁੜੀ ਪੂਰੇ ਉਤਸ਼ਾਹ ਨਾਲ ਡਾਂਸ ਕਰ ਰਹੀ ਹੈ। ਲਾਲ ਸੂਟ ਵਿੱਚ ਉਨ੍ਹਾਂ ਦਾ ਲੁੱਕ ਬੇਹੱਦ ਆਕਰਸ਼ਕ ਲੱਗ ਰਿਹਾ ਹੈ, ਉੱਪਰੋਂ ਉਨ੍ਹਾਂ ਦਾ ਆਤਮਵਿਸ਼ਵਾਸ ਇਸ ਪ੍ਰਦਰਸ਼ਨ ਨੂੰ ਹੋਰ ਵੀ ਖ਼ਾਸ ਬਣਾ ਰਿਹਾ ਹੈ। ਅਜਿਹਾ ਲੱਗਦਾ ਹੈ ਜਿਵੇਂ ਸਾਰਾ ਮੰਚ ਸਿਰਫ਼ ਉਨ੍ਹਾਂ ਲਈ ਹੀ ਸਜਾਇਆ ਗਿਆ ਹੋਵੇ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਇੰਨੇ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਹਨ ਕਿ ਬਿਨਾਂ ਕੁਝ ਬੋਲੇ ਹੀ ਗਾਣੇ ਦਾ ਹਰ ਜਜ਼ਬਾ ਮਹਿਸੂਸ ਹੋ ਜਾਂਦਾ ਹੈ। ਕਦੇ ਅੱਖਾਂ ਦੇ ਇਸ਼ਾਰੇ, ਕਦੇ ਪਿਆਰੀ ਮੁਸਕਾਨ ਅਤੇ ਕਦੇ ਦੇਸੀ ਅੰਦਾਜ਼ ਵਿੱਚ ਲਗਾਏ ਠੁਮਕੇ—ਹਰ ਇੱਕ ਅਦਾ ਇਸ ਡਾਂਸ ਨੂੰ ਹੋਰ ਵੀ ਦਿਲਚਸਪ ਬਣਾ ਰਹੀ ਹੈ।

ਲੋਕਾਂ ਨੇ ਕਿਹਾ- ਡਾਂਸ ਕੁਈਨ

ਜਿਵੇਂ ਹੀ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਹੋਈ, ਉਹਵੇ ਹੀ ਇਸ ਨੂੰ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਕਮੈਂਟ ਸੈਕਸ਼ਨ ਵਿੱਚ ਲੋਕਾਂ ਨੇ ਖੂਬ ਤਾਰੀਫ਼ ਕੀਤੀ। ਕੋਈ ਉਨ੍ਹਾਂ ਦੀ ਜ਼ਬਰਦਸਤ ਐਨਰਜੀ ਦੀ ਸਰਾਹਨਾ ਕਰ ਰਿਹਾ ਹੈ, ਤਾਂ ਕੋਈ ਕਹਿ ਰਿਹਾ ਹੈ ਕਿ ਹਰਿਆਣਵੀ ਗਾਣਿਆਂ ‘ਤੇ ਇੰਨਾ ਸ਼ਾਨਦਾਰ ਡਾਂਸ ਪਹਿਲਾਂ ਕਦੇ ਨਹੀਂ ਦੇਖਿਆ। ਕਈ ਯੂਜ਼ਰਾਂ ਨੇ ਤਾਂ ਉਨ੍ਹਾਂ ਨੂੰ ‘ਹਰਿਆਣਾ ਦੀ ਡਾਂਸ ਕੁਈਨ’ ਤੱਕ ਕਹਿ ਦਿੱਤਾ।

ਕੁਝ ਯੂਜ਼ਰਾਂ ਨੇ ਕਮੈਂਟ ਕਰਦੇ ਹੋਏ ਲਿਖਿਆ, “ਵਾਹ! ਕੀ ਐਕਸਪ੍ਰੈਸ਼ਨ ਹਨ!”, ਜਦਕਿ ਕੁਝ ਨੇ ਕਿਹਾ, “ਲਾਲ ਸੂਟ ਵਿੱਚ ਤਾਂ ਕਮਾਲ ਲੱਗ ਰਹੇ ਹੋ।” ਇਸ ਵੀਡੀਓ ਨੂੰ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ ਅਤੇ ਇਸ ਨੂੰ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਰੀਲਜ਼ ‘ਤੇ ਇਹ ਵੀਡੀਓ ਟ੍ਰੈਂਡਿੰਗ ਲਿਸਟ ਵਿੱਚ ਵੀ ਸ਼ਾਮਲ ਹੋ ਗਈ ਹੈ। ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਇਹ ਵੀਡੀਓ ਕਿੱਥੋਂ ਆਈ ਹੈ, ਤਾਂ ਦੱਸ ਦੇਈਏ ਕਿ ਇਹ ਧਮਾਕੇਦਾਰ ਡਾਂਸ ਵੀਡੀਓ ਇੰਸਟਾਗ੍ਰਾਮ ‘ਤੇ @nrityarj ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਹ ਸਿਰਫ਼ ਇੱਕ ਡਾਂਸ ਵੀਡੀਓ ਨਹੀਂ, ਸਗੋਂ ਉਸ ਆਤਮਵਿਸ਼ਵਾਸ ਦੀ ਮਿਸਾਲ ਹੈ ਜੋ ਹਰ ਕੁੜੀ ਵਿੱਚ ਹੋਣੀ ਚਾਹੀਦੀ ਹੈ। ਬਿਨਾਂ ਕਿਸੇ ਵੱਡੇ ਸੈੱਟਅੱਪ ਅਤੇ ਬਿਨਾਂ ਕਿਸੇ ਫਿਲਟਰ ਦੇ, ਸਿਰਫ਼ ਆਪਣੇ ਟੈਲੇਂਟ ਦੇ ਦਮ ‘ਤੇ ਲੱਖਾਂ ਲੋਕਾਂ ਦਾ ਦਿਲ ਕਿਵੇਂ ਜਿੱਤਿਆ ਜਾ ਸਕਦਾ ਹੈ, ਇਹ ਇਸ ਵੀਡੀਓ ਤੋਂ ਸਿੱਖਣ ਨੂੰ ਮਿਲਦਾ ਹੈ।

ਇੱਥੇ ਦੇਖੋ ਵੀਡੀਓ

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...