AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਵਿਵਾਦ ਤੋਂ ਬਾਅਦ Giva ਨੇ ਵਾਪਸ ਲਿਆ ਕ੍ਰਿਤੀ ਸੈਨਨ ਦਾ ਰੱਖੜੀ ਵਾਲਾ ਐਡ, ਟ੍ਰੋਲਿੰਗ ਵਿਚਾਲੇ ਕੰਪਨੀ ਨੇ ਦਿੱਤਾ ਸਟੇਟਮੈਂਟ

Kriti Sanon Rakhi Advt: ਕ੍ਰਿਤੀ ਸੈਨਨ ਹਾਲ ਹੀ ਵਿੱਚ ਇੱਕ ਗਹਿਣਿਆਂ ਦੇ ਬ੍ਰਾਂਡ ਦੇ ਰੱਖੜੀ ਵਾਲੇ ਵਿਸ਼ੇਸ਼ ਇਸ਼ਤਿਹਾਰ ਵਿੱਚ ਦਿਖਾਈ ਦਿੱਤੀ। ਉਸਦੇ ਕੱਪੜਿਆਂ ਅਤੇ ਕੁੱਤੇ ਨੂੰ ਰੱਖੜੀ ਬੰਨ੍ਹਣ ਦੀ ਉਸਦੀ ਤਸਵੀਰ ਨੇ ਇੱਕ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। ਕੰਪਨੀ ਨੇ ਹੁਣ ਇਸ਼ਤਿਹਾਰ ਵਾਪਸ ਲੈ ਲਿਆ ਹੈ।

ਵਿਵਾਦ ਤੋਂ ਬਾਅਦ Giva ਨੇ ਵਾਪਸ ਲਿਆ ਕ੍ਰਿਤੀ ਸੈਨਨ ਦਾ ਰੱਖੜੀ ਵਾਲਾ ਐਡ, ਟ੍ਰੋਲਿੰਗ ਵਿਚਾਲੇ ਕੰਪਨੀ ਨੇ ਦਿੱਤਾ ਸਟੇਟਮੈਂਟ
tv9-punjabi
| Updated On: 26 Aug 2026 13:08 PM IST
Share

Kriti Sanon: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਸ ਸਮੇਂ ਸੁਰਖੀਆਂ ਵਿੱਚ ਹੈ। ਵਜ੍ਹਾ ਹੈ ਜੂਲਰੀ ਬ੍ਰਾਂਡ ਦਾ ਰੱਖੜੀ ਸਪੈਸ਼ਲ ਵਿਗਿਆਪਨ, ਜਿਸ ਵਿੱਚ ਅਭਿਨੇਤਰੀ ਨੇ ਬ੍ਰਾਲੇਟ-ਸਟਾਈਲ ਬਲਾਊਜ਼ ਅਤੇ ਕੇਪ ਪਾਇਆ ਹੋਇਆ ਸੀ। ਪਹਿਲਾਂ, ਉਨ੍ਹਾਂ ਦੀ ਡਰੈੱਸ ਅਤੇ ਫਿਰ ਉਨ੍ਹਾਂਦੇ ਕੁੱਤੇ ਨੂੰ ਰੱਖੜੀ ਬੰਨ੍ਹਣ ਨੇ ਸੋਸ਼ਲ ਮੀਡੀਆ ‘ਤੇ ਵੱਡਾ ਵਿਵਾਦ ਛੇੜ ਦਿੱਤਾ। ਕੁਝ ਯੂਜਰ ਨੇ ਵਿਗਿਆਪਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, “ਇਹ ਪਹਿਰਾਵਾ ਰੱਖੜੀ ਵਰਗੇ ਰਵਾਇਤੀ ਤਿਉਹਾਰ ਲਈ ਅਣਉਚਿਤ ਹੈ।” ਕ੍ਰਿਤੀ ਸੈਨਨ ਦੀ ਪ੍ਰਤੀਕਿਰਿਆ ਤੋਂ ਬਾਅਦ, ਜੂਲਰੀ ਬ੍ਰਾਂਡ, GIVA ਨੇ ਹੁਣ ਇਸ਼ਤਿਹਾਰ ਵਾਪਸ ਲੈ ਲਿਆ ਹੈ। ਹਾਂਜੀ, ਟ੍ਰੋਲਿੰਗ ਤੋਂ ਬਾਅਦ ਕੰਪਨੀ ਨੇ ਪੂਰਾ ਬਿਆਨ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਕਿਹਾ, “ਸਾਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਦਾ ਪੂਰਾ ਸਤਿਕਾਰ ਹੈ।”

ਜੂਲਰੀ ਬ੍ਰਾਂਡ Giva ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ, “ਸਾਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਲਈ ਸਭ ਤੋਂ ਵੱਧ ਸਤਿਕਾਰ ਅਤੇ ਡੂੰਘਾ ਸਨਮਾਨ ਹੈ। ਇੱਕ ਬ੍ਰਾਂਡ ਦੇ ਤੌਰ ‘ਤੇ, ਅਸੀਂ ਹਮੇਸ਼ਾ ਪੂਰੇ ਪਰਿਵਾਰ ਨਾਲ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਮਨਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਅਤੇ ਇਸ ਵਾਰ, ਅਸੀਂ ਇਸ ਪਿਆਰ ਅਤੇ ਜਸ਼ਨ ਨੂੰ ਆਪਣੇ ਪਾਲਤੂ ਜਾਨਵਰਾਂ ਤੱਕ ਵੀ ਪਹੁੰਚਾਉਣਾ ਚਾਹੁੰਦੇ ਸੀ। ਜੇਕਰ ਸਾਡੇ ਹਾਲੀਆ ਇਸ਼ਤਿਹਾਰ ਨੇ ਅਣਜਾਣੇ ਵਿੱਚ ਸਮਾਜ ਦੇ ਕੁਝ ਵਰਗਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਤਾਂ ਸਾਡਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਸਤਿਕਾਰ ਵਜੋਂ, ਅਸੀਂ ਸਾਰੇ ਪਲੇਟਫਾਰਮਾਂ ਤੋਂ ਇਸ਼ਤਿਹਾਰ ਵਾਪਸ ਲੈ ਲਿਆ ਹੈ।” ਪਹਿਲਾਂ, ਕ੍ਰਿਤੀ ਸੈਨਨ ਨੇ ਵੀ ਟ੍ਰੋਲਸ ਨੂੰ ਜਵਾਬ ਦਿੱਤਾ ਸੀ।

ਟ੍ਰੋਲਿੰਗ ਤੋਂ ਬਾਅਦ ਕ੍ਰਿਤੀ ਨੇ ਦਿੱਤਾ ਸੀ ਜਵਾਬ

ਦਰਅਸਲ, ਕ੍ਰਿਤੀ ਸੈਨਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਲੋਚਕਾਂ ਨੂੰ ਜਵਾਬ ਦਿੱਤਾ, ਪੂਰੇ ਵਿਵਾਦ ਦਾ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ ਸੀ, “ਅਸੀਂ ਔਰਤਾਂ ਨੂੰ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਉਨ੍ਹਾਂ ਨੂੰ ਕੀ ਪਹਿਨਣਾ ਚਾਹੀਦਾ ਹੈ? ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਸਾਡੇ ਦਿਲਾਂ ਵਿੱਚ ਰਹਿੰਦੀਆਂ ਹਨ, ਸਾਡੇ ਕੱਪੜਿਆਂ ਦੀ ਨੈਕਲਾਈਨ ਵਿੱਚ ਨਹੀਂ।” ਇਸ ਦੌਰਾਨ, ਕੁੱਤੇ ਨੂੰ ਰੱਖੜੀ ਬੰਨ੍ਹਣ ਦੇ ਦ੍ਰਿਸ਼ ਦਾ ਬਚਾਅ ਕਰਦੇ ਹੋਏ, ਕ੍ਰਿਤੀ ਨੇ ਕਿਹਾ, “ਰੱਖੜੀ ਸੁਰੱਖਿਆ ਦਾ ਵਾਅਦਾ ਅਤੇ ਪ੍ਰਾਰਥਨਾ ਹੈ… ਸਾਡੇ ਲਈ, ਸੁਰੱਖਿਆ ਦਾ ਇਹ ਵਾਅਦਾ ਸਾਡੇ ਕੁੱਤਿਆਂ ਤੱਕ ਵੀ ਜਾਂਦਾ ਹੈ, ਕਿਉਂਕਿ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਹਨ।” ਹਾਲਾਂਕਿ, ਜੂਲਰੀ ਬ੍ਰਾਂਡ ਨੇ ਹੁਣ ਕਿਹਾ ਹੈ ਕਿ ਉਸਦਾ ਇਰਾਦਾ ਕਿਸੇ ਦੀਆਂ ਧਾਰਮਿਕ ਜਾਂ ਸੱਭਿਆਚਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।

ਕੰਗਨਾ ਰਣੌਤ ਨੇ ਉਠਾਏ ਸਨ ਸਵਾਲ

ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਸ਼ਤਿਹਾਰ ਦੀ ਤਿੱਖੀ ਆਲੋਚਨਾ ਕੀਤੀ, ਇਸਨੂੰ “ਜਾਣਬੁੱਝ ਕੇ ਅਜੀਬ” ਦੱਸਿਆ ਅਤੇ ਕਿਹਾ ਕਿ ਆਧੁਨਿਕਤਾ ਦੇ ਨਾਮ ‘ਤੇ ਭਾਰਤੀ ਤਿਉਹਾਰਾਂ ਦੀ ਨਿੱਘ ਅਤੇ ਸਾਦਗੀ ਨੂੰ ਢਾਹ ਨਹੀਂ ਲਗਾਈ ਜਾਣੀ ਚਾਹੀਦੀ।

Follow Us
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...