AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਕੂੜਾ ਖਿਲਾਰਨ ‘ਚ ਅਸੀਂ ਰੁੱਝੇ ਤੇ ਵਿਦੇਸ਼ੀ ਮਹਿਮਾਨ ਚਮਕਾਉਂਦੇ ਘਾਟ, ਰਿਸ਼ੀਕੇਸ਼ ਦੀ ਵੀਡੀਓ ਸੋਚਣ ਨੂੰ ਕਰ ਦੇਵੇਗੀ ਮਜਬੂਰ

ਰਿਸ਼ੀਕੇਸ਼ ਦੀਆਂ ਖ਼ੂਬਸੂਰਤ ਵਾਦੀਆਂ ਅਤੇ ਮਾਂ ਗੰਗਾ ਦੀ ਨਿਰਮਲ ਧਾਰਾ ਪੂਰੀ ਦੁਨੀਆ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਪਰ ਅਕਸਰ ਅਸੀਂ ਖ਼ੁਦ ਹੀ ਆਪਣੇ ਇਨ੍ਹਾਂ ਖ਼ੂਬਸੂਰਤ ਸੈਰ-ਸਪਾਟਾ ਸਥਾਨਾਂ ਅਤੇ ਧਾਰਮਿਕ ਅਸਥਾਨਾਂ ਦੀ ਕਦਰ ਕਰਨਾ ਭੁੱਲ ਜਾਂਦੇ ਹਾਂ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਭਾਰਤੀ ਨੂੰ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

Viral Video: ਕੂੜਾ ਖਿਲਾਰਨ 'ਚ ਅਸੀਂ ਰੁੱਝੇ ਤੇ ਵਿਦੇਸ਼ੀ ਮਹਿਮਾਨ ਚਮਕਾਉਂਦੇ ਘਾਟ, ਰਿਸ਼ੀਕੇਸ਼ ਦੀ ਵੀਡੀਓ ਸੋਚਣ ਨੂੰ ਕਰ ਦੇਵੇਗੀ ਮਜਬੂਰ
tv9-punjabi
| Published: 22 Nov 2026 19:53 PM IST
Share

ਰਿਸ਼ੀਕੇਸ਼ ਦੀਆਂ ਖ਼ੂਬਸੂਰਤ ਵਾਦੀਆਂ ਅਤੇ ਮਾਂ ਗੰਗਾ ਦੀ ਨਿਰਮਲ ਧਾਰਾ ਪੂਰੀ ਦੁਨੀਆ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਪਰ ਅਕਸਰ ਅਸੀਂ ਖ਼ੁਦ ਹੀ ਆਪਣੇ ਇਨ੍ਹਾਂ ਖ਼ੂਬਸੂਰਤ ਸੈਰ-ਸਪਾਟਾ ਸਥਾਨਾਂ ਅਤੇ ਧਾਰਮਿਕ ਅਸਥਾਨਾਂ ਦੀ ਕਦਰ ਕਰਨਾ ਭੁੱਲ ਜਾਂਦੇ ਹਾਂ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਭਾਰਤੀ ਨੂੰ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਕੁਝ ਵਿਦੇਸ਼ੀ ਔਰਤਾਂ ਰਿਸ਼ੀਕੇਸ਼ ਦੇ ਇੱਕ ਗੰਗਾ ਘਾਟ ‘ਤੇ ਖਿੱਲਰੇ ਹੋਏ ਪਲਾਸਟਿਕ ਅਤੇ ਕੂੜੇ ਨੂੰ ਸਾਫ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦ੍ਰਿਸ਼ ਨੂੰ ਦੇਖ ਕੇ ਜਿੱਥੇ ਇੱਕ ਪਾਸੇ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਰੱਜ ਕੇ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਾਡੀ ਆਪਣੀ ਲਾਪਰਵਾਹੀ ਅਤੇ ‘ਸਿਵਿਕ ਸੈਂਸ’ ‘ਤੇ ਇੱਕ ਵਾਰ ਫਿਰ ਵੱਡੀ ਬਹਿਸ ਛਿੜ ਗਈ ਹੈ।

ਇੰਸਟਾਗ੍ਰਾਮ ‘ਤੇ ਪ੍ਰਸੰਨ ਕੁਮਾਰ ਨਾਮ ਦੇ ਇੱਕ ਯੂਜ਼ਰ ਵੱਲੋਂ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਦੇਸ਼ੀ ਔਰਤਾਂ ਹੱਥਾਂ ਵਿੱਚ ਦਸਤਾਨੇ ਪਾ ਕੇ ਅਤੇ ਕਾਲੇ ਰੰਗ ਦੇ ਵੱਡੇ ਗਾਰਬੇਜ ਬੈਗ ਲੈ ਕੇ ਘਾਟ ਦੇ ਕਿਨਾਰੇ-ਕਿਨਾਰੇ ਘੁੰਮ ਰਹੀਆਂ ਹਨ। ਉਹ ਬੜੇ ਹੀ ਸਲੀਕੇ ਨਾਲ ਰੇਤ ਅਤੇ ਪੱਥਰਾਂ ਦੇ ਵਿਚਕਾਰ ਫਸੀਆਂ ਪਲਾਸਟਿਕ ਦੀਆਂ ਬੋਤਲਾਂ, ਲਿਫ਼ਾਫ਼ੇ ਅਤੇ ਹੋਰ ਕੂੜਾ-ਕਰਕਟ ਚੁੱਕ ਕੇ ਬੈਗ ਵਿੱਚ ਭਰ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਕਈ ਸਥਾਨਕ ਲੋਕ ਅਤੇ ਸੈਲਾਨੀ ਘੁੰਮ ਰਹੇ ਹਨ ਅਤੇ ਉੱਥੇ ਖਾਣ-ਪੀਣ ਦੀਆਂ ਛੋਟੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਹਨ, ਪਰ ਕੂੜਾ ਚੁੱਕਣ ਦੀ ਖੇਚਲ ਸਿਰਫ਼ ਇਹ ਵਿਦੇਸ਼ੀ ਸੈਲਾਨੀ ਹੀ ਕਰ ਰਹੀਆਂ ਹਨ।

ਸਿਸਟਮ ਨਹੀਂ, ਸਾਡੀ ਆਪਣੀ ਸੋਚ ‘ਤੇ ਉੱਠ ਰਹੇ ਹਨ ਸਵਾਲ

ਇਸ ਪੂਰੇ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਭਾਰਤੀ ਨੌਜਵਾਨ ਨੇ ਇਸ ਸਥਿਤੀ ‘ਤੇ ਡੂੰਘਾ ਦੁੱਖ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਉਨ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਵਿੱਚ ਉਹ ਕਹਿੰਦੇ ਹਨ, “ਅੱਜ ਰਿਸ਼ੀਕੇਸ਼ ਵਿਖੇ ਗੰਗਾ ਘਾਟ ‘ਤੇ ਆਏ ਤਾਂ ਦੇਖਿਆ ਕਿ ਕੁਝ ਵਿਦੇਸ਼ੀ ਇੱਥੋਂ ਉਹ ਲਿਫ਼ਾਫ਼ੇ ਅਤੇ ਪਲਾਸਟਿਕ ਸਾਫ਼ ਕਰ ਰਹੇ ਹਨ, ਜੋ ਅਸੀਂ ਲੋਕ ਇੱਥੇ ਸੁੱਟ ਕੇ ਗੰਦਗੀ ਫੈਲਾਉਂਦੇ ਹਾਂ।” ਉਨ੍ਹਾਂ ਅੱਗੇ ਬੇਹੱਦ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਇਹ ਕਿੰਨੀ ਅਜੀਬ ਅਤੇ ਸ਼ਰਮਨਾਕ ਗੱਲ ਹੈ ਕਿ ਸੱਤ ਸਮੁੰਦਰ ਪਾਰ ਤੋਂ ਲੋਕ ਸਾਡੇ ਦੇਸ਼ ਆ ਰਹੇ ਹਨ ਅਤੇ ਸਾਡੀ ਵਿਰਾਸਤ, ਸਾਡੀਆਂ ਪਵਿੱਤਰ ਨਦੀਆਂ ਨੂੰ ਬਚਾਉਣ ਲਈ ਖ਼ੁਦ ਮੈਦਾਨ ਵਿੱਚ ਉੱਤਰ ਰਹੇ ਹਨ, ਜਦਕਿ ਅਸੀਂ ਖ਼ੁਦ ਗੰਗਾ ਕਿਨਾਰੇ ਆ ਕੇ ਉਸ ਨੂੰ ਗੰਦਾ ਕਰ ਰਹੇ ਹਾਂ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਰਿਸ਼ੀਕੇਸ਼ ਜਾਂ ਹਰਿਦੁਆਰ ਵਰਗੇ ਪਵਿੱਤਰ ਅਤੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ‘ਤੇ ਗੰਦਗੀ ਦਾ ਮੁੱਦਾ ਉੱਠਿਆ ਹੋਵੇ। ਸਰਕਾਰ ਅਤੇ ਕਈ ਸਮਾਜਿਕ ਸੰਸਥਾਵਾਂ ਸਮੇਂ-ਸਮੇਂ ‘ਤੇ ਸਫ਼ਾਈ ਮੁਹਿੰਮਾਂ ਚਲਾਉਂਦੀਆਂ ਰਹਿੰਦੀਆਂ ਹਨ, ਪਰ ਲੋਕਾਂ ਦੀ ਆਦਤ ਬਦਲਣ ਦਾ ਨਾਮ ਨਹੀਂ ਲੈ ਰਹੀ। ਘਾਟਾਂ ‘ਤੇ ਪਲਾਸਟਿਕ ਦਾ ਕੂੜਾ, ਪੁਰਾਣੇ ਕੱਪੜੇ ਅਤੇ ਪੂਜਾ-ਪਾਠ ਦੀ ਸਮੱਗਰੀ ਸੁੱਟਣਾ ਆਮ ਗੱਲ ਹੋ ਗਈ ਹੈ, ਜਿਸ ਕਾਰਨ ਨਦੀ ਦੇ ਕਿਨਾਰੇ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ, ਲੋਕਾਂ ਨੇ ਕੱਢੀ ਭੜਾਸ

ਇੰਟਰਨੈੱਟ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਕੁਮੈਂਟ ਕਰਕੇ ਆਪਣੀ ਭੜਾਸ ਕੱਢ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਅਸਲ ਗੱਲ ਇਹ ਹੈ ਕਿ ਇਹ ਵਿਦੇਸ਼ੀ ਲੋਕ ਕਿਸੇ ਦਿਖਾਵੇ ਜਾਂ ਰੀਲ ਬਣਾਉਣ ਲਈ ਅਜਿਹਾ ਨਹੀਂ ਕਰ ਰਹੇ ਹਨ, ਸਗੋਂ ਉਹ ਸਫ਼ਾਈ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ। ਇੱਕ ਹੋਰ ਯੂਜ਼ਰ ਨੇ ਤਨਜ਼ ਕੱਸਦਿਆਂ ਲਿਖਿਆ ਕਿ ਇਸੇ ਨੂੰ ‘ਸਿਵਿਕ ਸੈਂਸ’ ਕਹਿੰਦੇ ਹਨ ਭਰਾ। ਉੱਥੇ ਹੀ ਇੱਕ ਵਿਅਕਤੀ ਨੇ ਇਸ ਨੂੰ ਬੇਹੱਦ ਸ਼ਰਮਨਾਕ ਦੱਸਦਿਆਂ ਕਿਹਾ ਕਿ ਸਾਡੇ ਲੋਕ ਇਸ ਗੱਲ ਦੀ ਗੰਭੀਰਤਾ ਨੂੰ ਕਦੋਂ ਸਮਝਣਗੇ? ਇੱਕ ਹੋਰ ਕੁਮੈਂਟ ਵਿੱਚ ਲਿਖਿਆ ਗਿਆ ਕਿ ਇਸੇ ਨੂੰ ਅਸਲੀ ਜ਼ਿੰਮੇਵਾਰੀ ਕਹਿੰਦੇ ਹਨ, ਜਿਸ ਦੀ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਘਾਟ ਨਜ਼ਰ ਆਉਂਦੀ ਹੈ।

ਦੇਖੋ ਵੀਡੀਓ

Follow Us
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...