AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਕੰਗਨਾ ਰਣੌਤ

ਕੰਗਨਾ ਰਣੌਤ

ਕੰਗਨਾ ਰਣੌਤ ਦੇ ਫਿਲਮੀ ਕਰੀਅਰ ਨੂੰ 17 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਦਾਕਾਰਾ ਨੇ ਸਾਲ 2006 ਵਿੱਚ ਫਿਲਮ ਗੈਂਗਸਟਰ ਨਾਲ ਲਾਈਟ ਕੈਮਰਾ ਅਤੇ ਐਕਸ਼ਨ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਕੰਗਨਾ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਮਿਲ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਾਲਾਂਕਿ ਹਿੰਦੀ ਫਿਲਮਾਂ ‘ਚ ਉਨ੍ਹਾਂ ਦਾ ਕਰੀਅਰ ਚੰਗਾ ਰਿਹਾ। ਕੰਗਨਾ ਰਣੌਤ ਦੀ ਪਹਿਲੀ ਫਿਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਅਤੇ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ ਹੋਈ ਸੀ।

ਕੰਗਨਾ ਦੀ ਫਿਲਮ ਤੇਜਸ 27 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਕੰਗਨਾ ਨੇ ਪਹਿਲੀ ਵਾਰ ਫਾਈਟਰ ਪਾਇਲਟ ਦੀ ਭੂਮਿਕਾ ਨਿਭਾਈ ਹੈ। ਕੰਗਨਾ ਅਤੇ ਫਿਲਮ ਮੇਕਰਸ ਨੂੰ ਤੇਜਸ ਤੋਂ ਬਹੁਤ ਉਮੀਦਾਂ ਹਨ। ਦਰਅਸਲ, ਕੰਗਨਾ ਦੇ ਪਿਛਲੇ ਕੁਝ ਸਾਲ ਉਮੀਦ ਮੁਤਾਬਕ ਨਹੀਂ ਰਹੇ। 2019 ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ। ਕੰਗਨਾ ਦੀ ਜਜਮੈਂਟਲ ਹੈ ਕਯਾ 2019 ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਬੁਰੀ ਤਰ੍ਹਾਂ ਨਾਲ ਫਲਾਪ ਸਾਬਤ ਹੋਈ। ਇਸ ਤੋਂ ਬਾਅਦ ਪੰਗਾ, ਥਲਾਈਵੀ ਅਤੇ ਧਾਕੜ ਵਰਗੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਇਸ ਤੋਂ ਪਹਿਲਾਂ 2015 ‘ਚ ਆਈ ਲਵ NY, ਕਟੀ ਬੱਤੀ, ਰੰਗੂਨ ਅਤੇ ਸਿਮਰਨ ਵਰਗੀਆਂ ਫਿਲਮਾਂ ਵੀ ਬਾਕਸ ਆਫਿਸ ‘ਤੇ ਅਸਫਲ ਰਹੀਆਂ ਸਨ। ਹਾਲਾਂਕਿ, 25 ਜਨਵਰੀ, 2019 ਨੂੰ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ‘ਮਣੀਕਰਨਿਕਾ: ਦ ਕੁਈਨ ਆਫ ਝਾਂਸੀ’ ਯਕੀਨੀ ਤੌਰ ‘ਤੇ ਚੰਗਾ ਕਾਰੋਬਾਰ ਕਰਨ ਵਿੱਚ ਸਫਲ ਰਹੀ ਸੀ।

Read More
Follow On:

ਮੈਂ ਸਿਰਫ਼ ਸਫਲ ਲੋਕਾਂ ਦੀ ਹੀ ਗੱਲ ਸੁਣਾਂਗੀ… ਕੰਗਨਾ ਦਾ ਬਾਲੀਵੁੱਡ ਹਸਤੀਆਂ ‘ਤੇ ਹਮਲਾ

Kangana Ranaut: ਕੰਗਨਾ ਰਣੌਤ ਨੇ ਕਈ ਬਾਲੀਵੁੱਡ ਸਿਤਾਰਿਆਂ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਸ਼ੂਤੋਸ਼ ਰਾਣਾ, ਸੋਨੂੰ ਸੂਦ, ਰਾਖੀ ਸਾਵੰਤ ਅਤੇ ਤਾਪਸੀ ਪੰਨੂ ਵਰਗੇ ਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਅਪਮਾਨਜਨਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਦੀ ਸਲਾਹ ਸੁਣੇਗੀ ਜੋ ਉਨ੍ਹਾਂ ਤੋਂ ਵੱਧ ਸਫਲ ਅਤੇ ਸਤਿਕਾਰਤ ਹਨ।

ਵਿਵਾਦ ਤੋਂ ਬਾਅਦ Giva ਨੇ ਵਾਪਸ ਲਿਆ ਕ੍ਰਿਤੀ ਸੈਨਨ ਦਾ ਰੱਖੜੀ ਵਾਲਾ ਐਡ, ਟ੍ਰੋਲਿੰਗ ਵਿਚਾਲੇ ਕੰਪਨੀ ਨੇ ਦਿੱਤਾ ਸਟੇਟਮੈਂਟ

Kriti Sanon Rakhi Advt: ਕ੍ਰਿਤੀ ਸੈਨਨ ਹਾਲ ਹੀ ਵਿੱਚ ਇੱਕ ਗਹਿਣਿਆਂ ਦੇ ਬ੍ਰਾਂਡ ਦੇ ਰੱਖੜੀ ਵਾਲੇ ਵਿਸ਼ੇਸ਼ ਇਸ਼ਤਿਹਾਰ ਵਿੱਚ ਦਿਖਾਈ ਦਿੱਤੀ। ਉਸਦੇ ਕੱਪੜਿਆਂ ਅਤੇ ਕੁੱਤੇ ਨੂੰ ਰੱਖੜੀ ਬੰਨ੍ਹਣ ਦੀ ਉਸਦੀ ਤਸਵੀਰ ਨੇ ਇੱਕ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। ਕੰਪਨੀ ਨੇ ਹੁਣ ਇਸ਼ਤਿਹਾਰ ਵਾਪਸ ਲੈ ਲਿਆ ਹੈ।

Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ ‘ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ

Vande Mataram Controversy: ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਹਾਲ ਹੀ ਵਿੱਚ ਵੰਦੇ ਮਾਤਰਮ ਅਤੇ ਇਸ ਦੇ ਛੰਦਾਂ ਨੂੰ ਲੈ ਕੇ ਚੱਲ ਰਹੀ ਬਹਿਸ 'ਤੇ ਆਪਣੀ ਰਾਏ ਪ੍ਰਗਟ ਕੀਤੀ, ਜਿਸ ਨਾਲ ਕੰਗਨਾ ਰਣੌਤ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਸ਼ਰਮੀਲਾ ਟੈਗੋਰ ਨੇ ਕਿਹਾ ਕਿ ਦੇਸ਼ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਘਰ ਹੈ

Kangana Ranaut Teej Celebration: ਕੰਗਨਾ ਰਣੌਤ ਨੇ ਮਨਾਇਆ ਤੀਜ ਦਾ ਜਸ਼ਨ, CM ਰੇਖਾ ਗੁਪਤਾ ਨਾਲ ਕੀਤਾ ਡਾਂਸ, ਦੇਖੋ ਤਸਵੀਰਾਂ

Kangana Ranaut Teej Celebration: ਕੰਗਨਾ ਰਣੌਤ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਤੀਜ ਦਾ ਤਿਉਹਾਰ ਮਨਾਇਆ ਅਤੇ ਸੋਸ਼ਲ ਮੀਡੀਆ ਤੇ ਇਸ ਖ਼ਾਸ ਮੌਕੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਗਟਰਛਾਪ ਵਾਲੇ ਬਿਆਨ ਨੂੰ ਲੈ ਕੇ ਕੰਗਨਾ ਰਣੌਤ ਅਤੇ CJP ਵਿਚਕਾਰ ਤਿੱਖੀ ਜ਼ੁਬਾਨੀ ਜੰਗ

ਗਟਰਛਾਪ ਵਾਲੇ ਬਿਆਨ ਨੂੰ ਲੈ ਕੇ ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਅਤੇ ਕਾਕਰੋਚ ਜਨਤਾ ਪਾਰਟੀ (CJP) ਵਿਚਕਾਰ ਤਿੱਖੀ ਜ਼ੁਬਾਨੀ ਜੰਗ ਛਿੜ ਗਈ ਹੈ। ਸੀਜੇਪੀ ਵੱਲੋਂ ਕੰਗਨਾ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਨੇ ਬੇਰੁਜ਼ਗਾਰੀ ਅਤੇ ਰਾਸ਼ਟਰੀ ਪੁਰਸਕਾਰਾਂ ਬਾਰੇ ਇੱਕ ਵਿਅੰਗਾਤਮਕ ਟਿੱਪਣੀ ਨਾਲ ਜਵਾਬ ਦਿੱਤਾ, ਜਿਸ ਨਾਲ ਰਾਜਨੀਤਿਕ ਹਲਕਿਆਂ ਵਿੱਚ ਗਰਮਾ-ਗਰਮ ਬਹਿਸ ਛਿੜ ਗਈ।

Kangana Ranauts ਦੇ Gen Z ਤੇ ਦਿੱਤੇ ਬਿਆਨ ਨਾਲ ਛਿੜਿਆ ਵਿਵਾਦ, ਵਿਰੋਧੀਆਂ ਨੇ ਕੀਤੀ ਨੇ ਜਨਤਕ ਮੁਆਫ਼ੀ ਦੀ ਮੰਗ

Kangana Ranauts ਦੇ Gen Z ਵਿਦਿਆਰਥੀਆਂ ਬਾਰੇ ਹਾਲੀਆ ਟਿੱਪਣੀਆਂ ਨੇ ਰਾਜਨੀਤਿਕ ਹਲਕਿਆਂ ਵਿੱਚ ਵਿਵਾਦ ਛੇੜ ਦਿੱਤਾ ਹੈ। ਵਾਰਿਸ ਪਠਾਨ ਨੇ ਇਨ੍ਹਾਂ ਟਿੱਪਣੀਆਂ ਨੂੰ "ਨਿੰਦਣਯੋਗ" ਅਤੇ "ਬਹੁਤ ਹੀ ਇਤਰਾਜ਼ਯੋਗ" ਦੱਸਿਆ ਹੈ। ਪਠਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਅਜਿਹੀ "ਬਕਵਾਸ" ਬੋਲਣ ਦੀ ਆਦਤ ਪੈ ਚੁੱਕੀ ਹੈ।

ਨਕਸਲਵਾਦ ਦੇ ਮੁੱਦੇ ‘ਤੇ ਕੰਗਨਾ ਦੀਆਂ ਕਾਂਗਰਸ ਨੂੰ ਖਰੀਆਂ-ਖਰੀਆਂ

ਬਾਲੀਵੁੱਡ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਨਕਸਲਵਾਦ ਦੇ ਮੁੱਦੇ ਤੇ ਲੋਕ ਸਭਾ ਵਿੱਚ ਜੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖੀ। ਉਨ੍ਹਾਂ ਨੇ ਨਕਸਲਵਾਦ ਨੂੰ ਵਧਾਵਾ ਦੇਣ ਪਿੱਛੇ ਕਾਂਗਰਸ ਦਾ ਹੱਥ ਦੱਸਿਆ। ਨਾਲ ਹੀ ਉਨ੍ਹਾਂ ਨੇ ਇੱਕ ਸਾਲ ਵਿੱਚ ਮਾਓਵਾਦ ਨੂੰ ਖਤਮ ਕਰਨ ਦੇ ਸੰਕਲਪ ਨੂੰ ਪੂਰਾ ਕਰਨ ਤੇ ਪੀਐਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਢਿੱਲ ਕਰਕੇ ਹੀ ਫੌਜੀ ਜਵਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਆਪਣੀਆਂ ਜਵਾਨਾਂ ਗੁਆਉਣੀਆਂ ਪਈਆਂ।

Official Events ਲਈ ਬੈਸਟ ਹਨ ਕੰਗਨਾ ਰਣੌਤ ਦੇ ਸਾੜੀ ਲੁੱਕਸ, ਕਲਾਸੀ ਸਟਾਈਲ ਦੀ ਸਭ ਕਰਨਗੇ ਤਾਰੀਫ

Kangna Ranaut Birthday Special: ਤੇਜ ਤੱਰਾਰ ਐਕਟ੍ਰੈਸ ਕੰਗਨਾ ਰਣੌਤ 23 ਮਾਰਚ ਨੂੰ ਆਪਣਾ ਜਨਮਦਿਨ ਸੈਲਿਬ੍ਰੇਟ ਕਰਦੀ ਹੈ। ਉਨ੍ਹਾਂ ਦੇ ਅੰਦਾਜ ਵਾਂਗ ਉਨ੍ਹਾਂ ਦਾ ਸਟਾਈਲ ਵੀ ਕਮਾਲ ਦਾ ਹੁੰਦਾ ਹੈ। ਖਾਸ ਤੌਰ ਤੇ ਐਥਨਿਕ ਵਿੱਚ ਉਹ ਕਲਾਸੀ ਲੁੱਕ ਵਿੱਚ ਨਜਰ ਆਉਂਦੀ ਹੈ। ਜੇਕਰ ਤੁਸੀਂ ਆਫਿਸ਼ੀਅਲ ਇਵੈਂਟ ਲਈ ਲੁੱਕ ਕ੍ਰਿਏਟ ਕਰਨਾ ਚਾਹੁੰਦੇ ਹੋ, ਤਾਂ ਕੰਗਨਾ ਰਣੌਤ ਦੇ ਸਾੜੀ ਸਟਾਈਲ ਤੋਂ ਆਈਡੀਆ ਲੈ ਸਕਦੇ ਹੋ। ਤਾਂ ਚਲੋ ਦੇਖ ਲੈਂਦੇ ਹਾਂ ਕੁਝ ਤਸਵੀਰਾਂ ਵਿੱਚ ਉਨ੍ਹਾਂ ਦੇ ਕੁਝ ਸਾੜੀ ਡਿਜ਼ਾਈਨ ਅਤੇ ਡਰੈਪਿੰਗ ਸਟਾਈਲ 'ਤੇ ਇੱਕ ਨਜ਼ਰ ਮਾਰੀਏ।

ਮੁਸ਼ਕਲ ਹਾਲਾਤ ‘ਚ ਭਾਰਤ ਕਰਦਾ ਹੈ ਸ਼ਾਈਨ, LPG ਸੰਕਟ ਕੇ ਬੋਲੀ ਕੰਗਨਾ

ਦੇਸ਼ ਵਿੱਚ ਛਾਏ ਐਲਪੀਜੀ ਸੰਕਟ ਤੇ ਬਾਲੀਵੁੱਡ ਕਲਾਕਾਰ ਅਤੇ ਬੀਜੇਪੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਭਾਰਤ ਹਮੇਸ਼ਾ ਮੁਸ਼ਕਲ ਹਾਲਾਤਾਂ ਵਿੱਚ ਸ਼ਾਈਨ ਕਰਦਾ ਹੈ। ਲੋਕਾਂ ਨੂੰ ਪੈਨਿਕ ਕ੍ਰਿਏਟ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਿਵੇਂ ਪੀਐਮ ਮੋਦੀ ਨੇ ਕੋਵਿਡ ਵਿੱਚ ਦੁਨੀਆ ਦੀ ਅਗੁਵਾਈ ਕੀਤੀ ਸੀ, ਹੁਣ ਵੀ ਉਹ ਇਸ ਸੰਕਟ ਨੂੰ ਛੇਤੀ ਹੀ ਹੱਲ ਕਰ ਦੇਣਗੇ।

ਕੰਗਨਾ ਰਣੌਤ ਦੀ ਅੱਜ ਬਠਿੰਡਾ ਜ਼ਿਲ੍ਹਾ ਕੋਰਟ ‘ਚ ਪੇਸ਼ੀ, Passport ਜਮਾ ਕਰਨ ‘ਤੇ ਹੋ ਸਕਦਾ ਵਿਚਾਰ

ਪੂਰਾ ਮਾਮਲਾ ਕਿਸਾਨ ਅੰਦੋਲਨ ਸਮੇਂ ਕੰਗਨਾ ਦੇ ਇੱਕ ਟਵੀਟ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਕੰਗਨਾ ਰਣੌਤ ਨੇ ਮਹਿਲਾ ਕਿਸਾਨ ਮਹਿੰਦਰ ਕੌਰ ਬਾਰੇ ਵਿਵਾਦਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਕਿਸਾਨ ਨੇ ਮਾਣਹਾਣੀ ਦਾ ਕੇਸ ਦਰਜ ਕਰਵਾਇਆ ਸੀ।

ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਵੱਡੀ ਰਾਹਤ, ਫਿਜੀਕਲ ਪੇਸ਼ੀ ਤੋਂ ਮਿਲੀ ਛੋਟ, ਬੇਬੇ ਮਹਿੰਦਰ ਕੌਰ ਬੋਲੇ – ਫੈਸਲੇ ਖਿਲਾਫ ਕਰਾਂਗੇ ਅਪੀਲ

Kangna Ranaut: ਕੰਗਨਾ ਰਣੌਤ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ 'ਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ ਸੀ ਕਿ ਇਹ ਸਭ ਇੱਕ ਗਲਤਫਹਿਮੀ ਕਾਰਨ ਹੋਇਆ। ਮੈਂ ਮਾਂ ਮਹਿੰਦਰ ਕੌਰ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਕੰਗਨਾ ਰਣੌਤ ਦੀ ਅੱਜ ਮੁੜ ਬਠਿੰਡੇ ਕੋਰਟ ‘ਚ ਪੇਸ਼ੀ, ਅਦਾਲਤ ਨੇ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਲਈ ਕਿਹਾ

Kangana Ranaut: ਕੋਰਟ ਨੇ ਕੰਗਨਾ ਰਣੌਤ ਨੂੰ ਅੱਜ ਯਾਨੀ 15 ਜਨਵਰੀ ਨੂੰ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਹਾਲ ਹੀ 'ਚ ਕੰਗਨਾ ਰਣੌਤ ਨੇ ਸੁਪਰੀਮ ਕੋਰਟ 'ਚ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਸੀ, ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ।

ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਝਟਕਾ, ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਰਜੀ ਨਾਮਨਜੂਰ, ਭਰਨੀ ਹੋਵੇਗੀ ਨਿੱਜੀ ਹਾਜਰੀ

Kangna Ranaout :ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।

ਮਾਣਹਾਨੀ ਮਾਮਲੇ ਵਿੱਚ ਬਠਿੰਡਾ ਕੋਰਟ ਵਿੱਚ ਮੁੜ ਪੇਸ਼ ਨਹੀਂ ਹੋਈ ਕੰਗਨਾ ਰਣੌਤ : ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਇਰ; 15 ਜਨਵਰੀ ਨੂੰ ਅਗਲੀ ਸੁਣਵਾਈ

Kangna Ranaut not Presented in Bathinda Court: ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।

ਕੰਗਨਾ ਰਣੌਤ ਦੀ ਅੱਜ ਮੁੜ ਬਠਿੰਡੇ ਪੇਸ਼ੀ, ਕੋਰਟ ਨੇ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਦਿੱਤੇ ਹੁਕਮ

Kangana Ranau Bathinda Court Hearing: ਕੰਗਨਾ ਰਣੌਤ ਦੀ ਅੱਜ ਬਠਿੰਡਾ ਕੋਰਟ ਵਿੱਚ ਮਾਣਹਾਨੀ ਕੇਸ ਵਿੱਚ ਨਿੱਜੀ ਪੇਸ਼ੀ ਲਾਜ਼ਮੀ ਹੈ। ਪਿਛਲੀ ਸੁਣਵਾਈ ਵਿੱਚ ਉਨ੍ਹਾਂ ਨੂੰ ਛੋਟ ਮਿਲੀ ਸੀ ਪਰ ਅਦਾਲਤ ਨੇ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਸਪੱਸ਼ਟ ਹੁਕਮ ਦਿੱਤੇ ਹਨ। ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਦੌਰਾਨ ਮਹਿੰਦਰ ਕੌਰ ਬਾਰੇ ਕੀਤੇ ਟਵੀਟ ਨਾਲ ਜੁੜਿਆ ਹੈ। ਕੰਗਨਾ ਪਹਿਲਾਂ ਇਸ ਲਈ ਮੁਆਫ਼ੀ ਮੰਗ ਚੁੱਕੀ ਹੈ।